ਸਰਕਾਰ ਔਨਲਾਇਨ ਅਤੇ ਵਰਚੁਅਲ ਮੈਂਟਲ ਹੈਲਥ ਕੇਅਰ ਨੂੰ ਕਰ ਰਹੀ ਹੈ ਵਿਸਤ੍ਰਿਤ: ਫੋਰਡ

TeamGlobalPunjab
2 Min Read

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਹਿਾ ਕਿ ਸਰਕਾਰ ਔਨਲਾਇਨ ਅਤੇ ਵਰਚੁਅਲ ਮੈਂਟਲ ਹੈਲਥ ਕੇਅਰ ਨੂੰ ਵਿਸਤ੍ਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਹਾਇਤਾ ਫਰੰਟ ਲਾਇਨ ਵਰਕਰਾਂ ਲਈ ਵੀ ਮੁਹਈਆ ਹੋਵੇਗੀ। ਪ੍ਰੀਮੀਅਰ ਨੇ ਕਿਹਾ ਕਿ ਬਹੁਤ ਲੋਕ ਨੌਕਰੀ ਖੋਹਣ, ਕੁੱਝ ਬਜਿਨਸ ਬੰਦ ਹੋਣ ਕਾਰਨ ਅਤੇ ਕੁੱਝ ਆਪਣਿਆਂ ਨੂੰ ਗਵਾਉਣ ਕਾਰਨ ਤਨਾਅ ਵਿੱਚ ਹਨ। ਪ੍ਰੀਮੀਅਰ ਮੁਤਾਬਕ ਸੋਸ਼ਲ ਡਸਿਟੈਂਸ ਰੱਖੀ ਜਾ ਰਹੀ ਹੈ ਅਤੇ ਜੋ ਲੋਕ ਆਈਸੋਲੇਸ਼ਨ ਵਿੱਚ ਹਨ ਤਾਂ ਉਹ ਕਿਸੇ ਨੂੰ ਮਿਲ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਇਹ ਸਾਰੇ ਲੋਕ ਇਕੱਲੇ ਨਹੀਂ ਹਨ ਸਗੋਂ ਸਰਕਾਰ ਇਨ੍ਹਾਂ ਦੇ ਨਾਲ ਹੈ ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਇਸਤੋਂ ਇਕ ਦਿਨ ਪਹਿਲਾਂ ਪ੍ਰੀਮੀਅਰ ਫੋਰਡ ਨੇ ਕੋਵਿਡ -19 ਦੇ ਨੰਬਰਜ਼ ਲਗਾਤਾਰ ਘੱਟ ਹੋਣ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਸੀ ਅਤੇ ਕਿਹਾ ਸੀ ਕਿ ਸਾਨੂੰ ਅਰਥਚਾਰਾ ਖੋਲ੍ਹਣ ਲਈ ਅੱਗੇ ਵੱਧਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਕਸ, ਰੀਟੇਲ ਸਟੋਰਜ਼ ਕਰਬਸਾਈਡ ਪਿਕਅੱਪ  ਖੋਲ੍ਹਣ ਬਾਰੇ ਵਿਸ਼ਵਾਸ਼ ਮਿਲਿਆ ਹੈ ਅਤੇ ਇਨ੍ਹਾਂ ਨੂੰ ਖੋਲ੍ਹਣ ਦੇ ਐਲਾਨ ਤੋਂ ਪਹਿਲਾਂ ਸਾਰੀ ਤਿਆਰੀ ਕਰ ਲੈਣੀ ਚਾਹੀਦੀ ਹੈ। ਫੋਰਡ ਨੇ ਕਿਹਾ ਕਿ ਉਹ ਇਸ ਹਫ਼ਤੇ ਮੇਅਰਜ਼ ਨਾਲ ਵੀ ਇਸ ਮੁੱਦੇ ਨੂੰ ਲੈਕੇ ਗੱਲਬਾਤ ਕਰਨਗੇ।

ਦੱਸ ਦਈਏ ਕਿ ਕੋਵਿਡ-19 ਦੇ ਕੇਸਾਂ ਤੋਂ ਥੋੜ੍ਹੀ ਰਾਹਤ ਮਲਿਣ ਤੋਂ ਬਾਅਦ ਓਨਟਾਰੀਓ ਵਿਚ ਹੌਲੀ-ਹੌਲੀ ਅਰਥਚਾਰਾ ਦੁਬਾਰਾ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਵੀ ਬੀਤੇ ਦਿਨ ਦੱਸਆਿ ਕਿ ਸ਼ਹਿਰ ਵਿਚ  81 ਕਮਿਊਨਿਟੀ ਅਤੇ 12 ਅਲਾਟਮੈਂਟ ਗਾਰਡਨ ਖੋਲ੍ਹੇ ਜਾਣਗੇ। ਕਿਉਂ ਕਿ ਇਸ ਸਬੰਧੀ ਫੈਸਲਾ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਲਿਆ ਗਿਆ ਹੈ।

Share this Article
Leave a comment