Home / News / ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ‘ਚ ਸੰਜੈ ਲੀਲਾ ਭੰਸਾਲੀ ਤੋਂ ਪੁਲਿਸ ਕਰੇਗੀ ਪੁੱਛਗਿਛ

ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ‘ਚ ਸੰਜੈ ਲੀਲਾ ਭੰਸਾਲੀ ਤੋਂ ਪੁਲਿਸ ਕਰੇਗੀ ਪੁੱਛਗਿਛ

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ‘ਚ ਪੁਲਿਸ ਲੱਗੀ ਹੋਈ ਹੈ। ਉਨ੍ਹਾਂ ਨਾਲ ਜੁੜੇ ਲੋਕਾਂ ਅਤੇ ਉਨ੍ਹਾਂ ਦੇ ਪੇਸ਼ੇਵਰ ਸਪੰਰਕ ਵਾਲਿਆਂ ਤੋਂ ਲਗਾਤਾਰ ਪੁੱਛਗਿਛ ਕੀਤੀ ਜਾ ਰਹੀ ਹੈ। ਹਾਲ ਹੀ ‘ਚ ਆਈ ਰਿਪੋਰਟ ਦੇ ਮੁਤਾਬਕ, ਮੁੰਬਈ ਪੁਲਿਸ ਹੁਣ ਸੰਜੈ ਲੀਲਾ ਭੰਸਾਲੀ ਤੋਂ ਪੁੱਛਗਿਛ ਕਰੇਗੀ।

ਸੁਸ਼ਾਂਤ ਸਿੰਘ ਰਾਜਪੂਤ ਨੇ ਬੀਤੀ 14 ਜੂਨ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਰਿਪੋਰਟਾਂ ਦੀ ਮੰਨੀਏ ਤਾਂ ਉਹ ਡਿਪ੍ਰੈਸ਼ਨ ਦਾ ਇਲਾਜ ਕਰਵਾ ਰਹੇ ਸਨ। ਉਹ ਡਿਪ੍ਰੈਸ਼ਨ ਵਿੱਚ ਕਿਉਂ ਸਨ ਅਤੇ ਖੁਦਕੁਸ਼ੀ ਦੀ ਕੀ ਵਜ੍ਹਾ ਸੀ, ਇਸ ਗੱਲ ਦੀ ਜਾਂਚ ਚੱਲ ਰਹੀ ਹੈ। ਇਸ ਸਿਲਸਿਲੇ ‘ਚ ਉਨ੍ਹਾਂ ਨਾਲ ਜੁੜੇ ਕਈ ਲੋਕਾਂ ਤੋਂ ਪੁੱਛਗਿਛ ਕੀਤੀ ਜਾ ਚੁੱਕੀ ਹੈ। ਰਿਪੋਰਟਾਂ ਦੇ ਮੁਤਾਬਕ, ਸੰਜੈ ਲੀਲਾ ਭੰਸਾਲੀ ਨੂੰ ਵੀ ਪੁਲਿਸ ਪੁੱਛਗਿਛ ਲਈ ਬੁਲਾਏਗੀ। ਸੂਤਰਾ ਮੁਤਾਬਕ, ਕੰਗਣਾ ਰਨੌਤ ਅਤੇ ਸ਼ੇਖਰ ਕਪੂਰ ਨੂੰ ਵੀ ਸਟੇਟਮੈਂਟ ਲਈ ਬੁਲਾਇਆ ਜਾਵੇਗਾ।

ਚਰਚਾ ਸੀ ਕਿ ਸੰਜੈ ਲੀਲਾ ਭੰਸਾਲੀ ਨੇ ਸੁਸ਼ਾਂਤ ਨੂੰ 4 ਫਿਲਮਾਂ ਆਫਰ ਕੀਤੀਆਂ ਸਨ ਪਰ ਇਹ ਫਿਲਮਾਂ ਬਾਅਦ ਵਿੱਚ ਦੂੱਜੇ ਐਕਟਰ ਨੂੰ ਮਿਲ ਗਈਆਂ। ਹਾਲਾਂਕਿ ਭੰਸਾਲੀ ਵੱਲੋਂ ਸਫਾਈ ਆ ਚੁੱਕੀ ਹੈ ਕਿ ਡੇਟਸ ਨਾਂ ਹੋਣ ਕਾਰਨ ਅਜਿਹਾ ਹੋਇਆ ਸੀ। ਖਬਰਾਂ ਇਹ ਵੀ ਹਨ ਕਿ ਯਸ਼ਰਾਜ ਵਲੋਂ ਕਾਂਟਰੈਕਟ ਦੀ ਵਜ੍ਹਾ ਕਾਰਨ ਸੁਸ਼ਾਂਤ ਉਹ ਫਿਲਮਾਂ ਨਹੀਂ ਕਰ ਸਕੇ ਸਨ।

Check Also

ਨਕਲੀ ਸ਼ਰਾਬ ਦੁਖਾਂਤ ਮੌਕੇ ਸਿਆਸੀ ਲਾਹਾ ਲੈਣ ਤੋਂ ਗੁਰੇਜ਼ ਕਰਨ ਅਕਾਲੀ- ਆਸ਼ੂ

ਚੰਡੀਗੜ੍ਹ: ਸੂਬੇ ਵਿਚ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਬਟਾਲਾ ਵਿਖੇ ਨਸ਼ੀਲੀ ਸ਼ਰਾਬ ਦੁਖਾਂਤ ਵਿਚ …

Leave a Reply

Your email address will not be published. Required fields are marked *