Breaking News

ਵਿਅਕਤੀ ਨੇ ਰੇਲਵੇ ਸਟੇਸ਼ਨ ‘ਤੇ ਅਦਾਕਾਰਾ ਨਾਲ ਬਦਸਲੂਕੀ ਤੋਂ ਬਾਅਦ ਕੀਤੀ ਕੁੱਟਮਾਰ

ਮੁੰਬਈ: ਟੀਵੀ ਅਦਾਕਾਰਾ ਤੇ ਸਪਲਿਟਸਵਿਲਾ ‘ਚ ਨਜ਼ਰ ਆਉਣ ਵਾਲੀ ਹਰਸ਼ਿਤਾ ਕਸ਼ਯਪ ਦੇ ਨਾਲ ਇੱਕ ਵਿਅਕਤੀ ਨੇ ਕੁੱਟਮਾਰ ਕੀਤੀ ਇਹ ਘਟਨਾ ਚਰਨੀ ਰੋਡ ਰੇਲਵੇ ਸਟੇਸ਼ਨ ‘ਤੇ ਵਾਪਰੀ।

ਸ਼ਾਹਰੁਖ ਸ਼ੇਖ ਨਾਮ ਦੇ ਵਿਅਕਤੀ ਹਰਸ਼ਿਤਾ ਤੇ ਉਨ੍ਹਾਂ ਦੀ ਐਨਆਰਆਈ ਦੋਸਤ ਪਾਲਾ ਦੇ ਪੀਛੇ ਆ ਰਿਹਾ ਸੀ। ਇੱਥੇ ਵਿਅਕਤੀ ਨੇ ਅਦਾਕਾਰਾ ਅਤੇ ਉਨ੍ਹਾਂ ਦੀ ਦੋਸਤ ਦੇ ਨਾਲ ਪਹਿਲਾਂ ਬਦਸਲੂਕੀ ਕੀਤੀ, ਫਿਰ ਕੁੱਟਮਾਰ ਸ਼ੁਰੂ ਕਰ ਦਿੱਤੀ।

ਅਦਾਕਾਰਾ ਨੇ ਦੱਸਿਆ, ਉਸਨੇ ਪਹਿਲਾਂ ਉਸਦੀ ਦੋਸਤ ਪਾਲਾ ਨੂੰ ਥੱਪੜ ਮਾਰਿਆ ਤੇ ਜਦੋਂ ਉਸਨੇ ਬਚਾਅ ਵਿੱਚ ਉਸਨੂੰ ਮਾਰਨਾ ਸ਼ੁਰੂ ਕੀਤਾ ਤਾਂ ਉਸਨੇ ਮੈਨੂੰ ਵੀ ਮਾਰਿਆ। ਹਰਸ਼ਿਤਾ ਨੇ ਦੱਸਿਆ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਉੱਥੇ ਮੌਜੂਦ ਲੋਕਾਂ ਨੇ ਸਾਨੂੰ ਬਚਾਇਆ ਤੇ ਉਸਨੂੰ ਫੜਕੇ ਪਲੇਟਫਾਰਮ ‘ਤੇ ਬਣੀ ਜੀਆਰਪੀ ਚੌਕੀ ਲੈ ਗਏ ।

ਚਰਚਗੇਟ ਗਵਰਨਮੈਂਟ ਰੇਲਵੇ ਪੁਲਿਸ ( ਜੀਰਆਪੀ ) ਨੇ 29 ਸਾਲਾ ਦੇ ਇਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ । ਮਿਲੀ ਜਾਣਕਾਰੀ ਮੁਤਾਬਕ ਸ਼ਾਹਰੁਖ ਵਰਲੀ ਦੇ ਮਰਿਅੱਪਾ ਨਗਰ ਦਾ ਰਹਿਣ ਵਾਲਾ ਹੈ। ਉਸ ਦਾ ਕਹਿਣਾ ਹੈ ਕਿ ਉਹ ਸਾਉਥ ਮੁੰਬਈ ਦੇ ਇੱਕ ਮਸ਼ਹੂਰ ਨਾਈਟ ਕਲੱਬ ਵਿੱਚ ਕੰਮ ਕਰਦਾ ਹੈ। ਪੁਲਿਸ ਹੁਣ ਸ਼ਾਹਰੁਖ ਤੋਂ ਪੁੱਛਗਿਛ ਕਰ ਰਹੀ ਹੈ ਤੇ ਮਾਮਲੇ ਦੀ ਛਾਣਬੀਣ ਜਾਰੀ ਹੈ ।

Check Also

ਜੇਕਰ ਸਰਦੀਆਂ ਚ ਤੁਸੀਂ ਵੀ ਹੋ ਫਟੇ ਬੁਲ੍ਹਾਂ ਤੋਂ ਪ੍ਰੇਸ਼ਾਨ ਤਾਂ ਸੁਧਾਰੋ ਇਹ ਆਦਤਾਂ

ਸਰਦੀਆਂ ਚਮੜੀ ਨੂੰ ਖਰਾਬ ਕਰ ਦਿੰਦੀਆਂ ਹਨ। ਅਤੇ ਜਿਨ੍ਹਾਂ ਲੋਕਾਂ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ …

Leave a Reply

Your email address will not be published. Required fields are marked *