ਸੈਨ ਜੋਕਿਨ ‘ਚ ਸੰਗਤਾਂ ਲਈ ਖੁਲ੍ਹੇ ਪਹਿਲੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ

TeamGlobalPunjab
2 Min Read

ਸੈਨ ਜੋਕਿਨ: ਅਮਰੀਕਾ ਦੀ ਫ਼ਰਿਜ਼ਨੋ ਕਾਉਂਟੀ ਸਥਿਤ ਸੈਨ ਜੋਕਿਨ ‘ਚ ਮੰਗਲਵਾਰ ਨੂੰ ਪਹਿਲੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਸੰਗਤ ਲਈ ਖੋਲ ਦਿਤੇ ਗਏ ਹਨ। ਇਹ ਕੈਲੀਫੋਰਨੀਆ ਵਿਚ ਤੀਜਾ ਸਿੱਖ ਇਤਿਹਾਸਕ ਸਥਾਨ ਹੈ, ਪਰ ਫ਼ਰਿਜ਼ਨੋ ਕਾਉਂਟੀ ਵਿਚ ਇਹ ਪਹਿਲਾ ਸਿੱਖ ਹਿਸਟੌਰੀਕਲ ਲੈਂਡਮਾਰਕ ਦੱਸਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਗੁਰੂ ਘਰ ਦੀ ਸਥਾਪਨਾ 1980 ਦੇ ਦਹਾਕੇ ਵਿਚ ਕਰ ਦਿੱਤੀ ਗਈ ਸੀ ਪਰ ਆਪਣੀ ਮਾਲਕੀ ਵਾਲੀ ਇਮਾਰਤ ਵਿਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ।

ਵਿਦੇਸ਼ੀ ਵਸਦੇ ਸਿੱਖ ਭਾਈਚਾਰੇ ਨੇ ਮਿਲ ਕੇ ਗੁਰੂ ਘਰ ਦੀ ਇਮਾਰਤ ਨੂੰ ਪੂਰਾ ਕਰਨ ਲਈ ਪੈਸਾ ਇਕੱਠਾ ਕੀਤਾ। ਫ਼ਰਿਜ਼ਨੋ ਕਾਊਂਟੀ ਬੋਰਡ ਦੇ ਸੁਪਰਵਾਇਜ਼ਰਾਂ ਨੇ ਬੀਤੇ ਦਿਨ ਸੈਨ ਜੋਕਿਨ ਦੇ ਗੁਰੂ ਘਰ ਨੂੰ ਕੈਲੇਫੋਰਨੀਆ ਦੇ ਤੀਜੇ ਸਿੱਖ ਹਿਸਟੋਰੀਕਲ ਲੈਂਡਮਾਰਕ ਦਾ ਦਰਜਾ ਦੇ ਦਿਤਾ।

ਗੁਰੂ ਘਰ ਦੇ ਬਾਨੀ ਮੈਂਬਰਾਂ ‘ਚੋਂ ਇਕ ਗੁਰਬਿੰਦਰ ਧਾਲੀਵਾਲ ਨੇ ਦੱਸਿਆ ਕਿ ਸਟੌਕਟਨ ਤੋਂ ਬੇਕਰਜ਼ਫ਼ੀਲਡ ਤੱਕ ਕੋਈ ਗੁਰਦੁਆਰਾ ਸਾਹਿਬ ਨਹੀਂ ਸੀ ਜਿਸ ਦੇ ਮੱਦੇਨਜ਼ਰ ਸੈਨ ਜੋਕਿਨ ਵਿਖੇ ਗੁਰੂ ਘਰ ਵਾਸਤੇ ਖ਼ਾਸ ਤੌਰ ਤੇ ਇਮਾਰਤ ਉਸਾਰਨ ਦਾ ਫ਼ੈਸਲਾ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ‘ਚੋਂ ਇਕ ਨੈਨਦੀਪ ਸਿੰਘ ਨੇ ਗੁਰੂ ਘਰ ਦੇ ਇਤਿਹਾਸ ਨਾਲ ਸਬੰਧਤ ਜਾਣਕਾਰੀ ਕਾਉਂਟੀ ਬੋਰਡ ਦੇ ਸੁਪਰਵਾਈਜ਼ਰਾਂ ਨੂੰ ਸੌਂਪੀ।

- Advertisement -

https://www.facebook.com/jakaramovement/posts/10163085327038990

Share this Article
Leave a comment