ਨਿਊਜ਼ ਡੈਸਕ: ਯੂਪੀ ਕੈਬਨਿਟ ਦੇ ਵਿਸਥਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਯੂਪੀ ਕੈਬਨਿਟ ਦਾ ਵਿਸਥਾਰ ਦਿੱਲੀ ‘ਚ ਭਾਜਪਾ ਦੀ ਬੈਠਕ ਤੋਂ ਬਾਅਦ ਹੋਵੇਗਾ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਐਸਬੀਐਸਪੀ ਮੁਖੀ ਓਮ ਪ੍ਰਕਾਸ਼ ਰਾਜਭਰ, ਸਪਾ ਤੋਂ ਭਾਜਪਾ ਵਿੱਚ ਆਏ ਦਾਰਾ ਸਿੰਘ ਚੌਹਾਨ ਅਤੇ ਜੈਅੰਤ ਚੌਧਰੀ ਦੀ ਪਾਰਟੀ ਆਰਐਲਡੀ ਦੇ ਵਿਧਾਇਕ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਸੂਤਰ ਦੱਸ ਰਹੇ ਹਨ ਕਿ ਇਸ ਮਹੀਨੇ ਮੰਤਰੀ ਮੰਡਲ ਦਾ ਵਿਸਥਾਰ ਸੰਭਵ ਹੈ।
ਦੱਸ ਦਈਏ ਕਿ ਉੱਤਰ ਪ੍ਰਦੇਸ਼ ‘ਚ ਐੱਨਡੀਏ ਸਹਿਯੋਗੀਆਂ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ 22 ਫਰਵਰੀ ਤੋਂ ਬਾਅਦ ਦਿੱਲੀ ‘ਚ ਬੈਠਕ ਹੋਵੇਗੀ। ਇਸ ਬੈਠਕ ‘ਚ ਇਸ ਗੱਲ ‘ਤੇ ਚਰਚਾ ਹੋਵੇਗੀ ਕਿ ਯੂਪੀ ‘ਚ ਸਹਿਯੋਗੀ ਦਲਾਂ ਨੂੰ ਕਿੰਨੀਆਂ ਲੋਕ ਸਭਾ ਸੀਟਾਂ ਦਿੱਤੀਆਂ ਜਾਣ। ਸੀਟ ਵੰਡ ਦੇ ਫਾਰਮੂਲੇ ਬਾਰੇ ਸਹਿਯੋਗੀਆਂ ਨੂੰ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਉਹ ਆਪਣੀਆਂ ਤਿਆਰੀਆਂ ਸ਼ੁਰੂ ਕਰ ਸਕਣ। ਹਾਲਾਂਕਿ ਨਾਵਾਂ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।