ਲੰਡਨ-ਟੋਰਾਂਟੋ ਉਡਾਣ ਦੌਰਾਨ ਏਅਰ ਕੈਨੇਡਾ ਦੇ ਯਾਤਰੀ ਨੇ ਜਹਾਜ਼ ਦਾ ਦਰਵਾਜ਼ਾ ਖੋਲਣ ਦੀ ਕੀਤੀ ਕੋਸ਼ਿਸ਼

Rajneet Kaur
2 Min Read

ਟੋਰਾਂਟੋ: ਪੀਲ ਰੀਜਨਲ ਪੁਲਿਸ ਅਨੁਸਾਰ, ਲੰਡਨ, ਇੰਗਲੈਂਡ ਤੋਂ ਟੋਰਾਂਟੋ ਜਾਣ ਵਾਲੀ ਏਅਰ ਕੈਨੇਡਾ ਦੀ ਉਡਾਣ ਵਿੱਚ ਇੱਕ ਯਾਤਰੀ ਨੇ ਐਤਵਾਰ ਨੂੰ ਕਥਿਤ ਤੌਰ ‘ਤੇ ਹਵਾਈ ਜਹਾਜ਼ ਦੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ।

ਇੱਕ ਬਿਆਨ ਵਿੱਚ, ਏਅਰ ਕੈਨੇਡਾ ਨੇ ਕਿਹਾ ਕਿ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਵਿੱਚ ਇਕ ਯਾਤਰੀ ਨੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਕਾਂਸਟੇਬਲ ਟਾਈਲਰ ਬੈਲ-ਮੋਰੇਨਾ ਨੇ ਕਿਹਾ ਕਿ ਯਾਤਰੀ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਏਅਰ ਕੈਨੇਡਾ ਦੇ ਸਟਾਫ਼ ਨੇ ਸੁਰੱਖਿਆ ਪ੍ਰੋਟੋਕੋਲ ਦੇ ਹਿੱਸੇ ਵਜੋਂ ਉਸ ਵਿਅਕਤੀ ‘ਤੇ ਕਾਬੂ ਪਾਇਆ ਅਤੇ ਦੁਪਹਿਰ 3 ਵਜੇ ਤੋਂ ਬਾਅਦ ਜਦੋਂ ਜਹਾਜ਼ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ ਤਾਂ ਸਟਾਫ਼ ਨੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਕਾਂਸਟੇਬਲ ਟਾਈਲਰ ਨੇ ਦੱਸਿਆ ਕਿ ਯਾਤਰੀ ਜੋ ਕਿ ਇੱਕ ਬਜ਼ੁਰਗ ਵਿਅਕਤੀ ਸੀ, ਉਹ ਸੰਕਟ ਅਤੇ ਉਲਝਣ ਦੀ ਸਥਿਤੀ ਵਿੱਚ ਸੀ ਅਤੇ ਅਜਿਹਾ ਨਹੀਂ ਲੱਗਦਾ ਹੈ ਕਿ ਉਸਨੇ ਇਹ ਜਾਣ-ਬੁੱਝ ਕੇ ਕੀਤਾ ਸੀ।

ਜਿਸ ਤੋਂ ਬਾਅਦ  ਬਜ਼ੁਰਗ ਵਿਅਕਤੀ ‘ਤੇ ਕੋਈ   ਅਪਰਾਧਿਕ ਦੋਸ਼ ਨਹੀਂ ਲਗਾਇਆ ਗਿਆ ਹੈ। ਏਅਰ ਕੈਨੇਡਾ ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਲੰਡਨ ਤੋਂ ਟੋਰਾਂਟੋ  ਆ ਰਹੀ ਫ਼ਲਾਈਟ ‘ਚ ਵਾਪਰੀ ਸੀ।

ਏਅਰਲਾਈਨ ਨੇ ਇੱਕ ਲਿਖਤ ਬਿਆਨ ਵਿਚ ਕਿਹਾ ਕਿ ਸਾਡਾ ਅਮਲਾ ਤਜਰਬੇਕਾਰ ਹੈ ਅਤੇ ਸਥਿਤੀ ਨਾਲ ਉਚਿਤ ਢੰਗ ਨਾਲ ਨਜਿੱਠਿਆ ਗਿਆ, ਜਿਸ ਕਰਕੇ ਫਲਾਈਟ ਨੂੰ ਆਪਣੀ ਮੰਜ਼ਿਲ ਵੱਲ ਜਾਰੀ ਰੱਖਿਆ ਗਿਆ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment