ਅਖਿਲੇਸ਼ ਯਾਦਵ ਨੇ ਕਰਹਲ ਤੋਂ ਭਰੀ ਨਾਮਜ਼ਦਗੀ, ਪਹਿਲੀ ਵਾਰ ਲੜ ਰਹੇ ਹਨ ਵਿਧਾਨ ਸਭਾ ਚੋਣ

TeamGlobalPunjab
2 Min Read

ਯੂਪੀ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕੀਤੀ। ਅਖਿਲੇਸ਼ ਯਾਦਵ ਨੇ ਮੈਨਪੁਰੀ ਦੀ ਕਰਹਲ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਉਨ੍ਹਾਂ ਨਾਲ ਸਪਾ ਦੇ ਸੀਨੀਅਰ ਨੇਤਾ ਰਾਮ ਗੋਪਾਲ ਯਾਦਵ, ਤੇਜ ਪ੍ਰਤਾਪ ਯਾਦਵ ਅਤੇ ਸੋਹਰਨ ਯਾਦਵ ਮੌਜੂਦ ਸਨ।

ਇਹ ਪਹਿਲੀ ਵਾਰ ਹੈ ਜਦੋਂ ਸਪਾ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵਿਧਾਨ ਸਭਾ ਚੋਣ ਲੜਨਗੇ। ਉਹ ਇਸ ਸਮੇਂ ਆਜ਼ਮਗੜ੍ਹ ਹਲਕੇ ਤੋਂ ਲੋਕ ਸਭਾ ਮੈਂਬਰ ਹਨ। ਕਰਹਲ ਸੀਟ ਸਪਾ ਦਾ ਗੜ੍ਹ ਹੈ। ਉਹ ਇੱਥੇ ਸੱਤ ਵਾਰ ਜਿੱਤ ਚੁੱਕੀ ਹੈ। ਇੱਥੇ ਹੀ 2002 ਵਿੱਚ ਭਾਜਪਾ ਦੇ ਹੱਥੋਂ ਹਾਰ ਹੋਈ ਸੀ। ਕਰਹਲ ਸੀਟ ਤੋਂ ਸਪਾ ਦੇ ਸੋਬਰਨ ਸਿੰਘ ਯਾਦਵ ਮੌਜੂਦਾ ਵਿਧਾਇਕ ਹਨ।

ਅਖਿਲੇਸ਼ ਯਾਦਵ ਆਪਣੇ ਗ੍ਰਹਿ ਨਗਰ ਸੈਫਈ ਪੁੱਜੇ ਜਿੱਥੋਂ ਉਹ ਨਾਮਜ਼ਦਗੀ ਦਾਖ਼ਲ ਕਰਨ ਕਲੈਕਟਰ ਦਫ਼ਤਰ ਪੁੱਜੇ। ਦੱਸ ਦੇਈਏ ਕਿ ਭਾਜਪਾ ਨੇ ਅਜੇ ਤੱਕ ਕਰਹਲ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।

                                                                 

- Advertisement -

ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਵਿੱਚ ਕਰਹਲ ਸੀਟ ਲਈ 20 ਫਰਵਰੀ ਨੂੰ ਵੋਟਿੰਗ ਹੋਵੇਗੀ। ਸਪਾ ਦੇ ਸੰਸਥਾਪਕ ਮੁਲਾਇਮ ਸਿੰਘ ਇਸ ਸਮੇਂ ਮੈਨਪੁਰੀ ਸੀਟ ਤੋਂ ਲੋਕ ਸਭਾ ਮੈਂਬਰ ਹਨ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਇਸ ਸਾਲ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨਗੇ। ਭਾਜਪਾ ਨੇ ਗੋਰਖਪੁਰ ਸ਼ਹਿਰੀ ਸੀਟ ਤੋਂ ਆਦਿੱਤਿਆਨਾਥ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਅਖਿਲੇਸ਼ ਯਾਦਵ ਅਤੇ ਆਦਿੱਤਿਆਨਾਥ ਦੋਵਾਂ ਨੇ ਮੁੱਖ ਮੰਤਰੀ ਬਣਨ ‘ਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਬਣਨ ਲਈ ਵਿਧਾਨ ਪ੍ਰੀਸ਼ਦ ਦਾ ਰਸਤਾ ਚੁਣਿਆ ਸੀ।

Share this Article
Leave a comment