ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ। ਮੋਬਾਈਲ ਅਤੇ ਮੋਬਾਈਲ ਚਾਰਜਰ ਸਮੇਤ ਹੋਰ ਡਿਵਾਈਸਾਂ ‘ਤੇ ਬੀਸੀਡੀ 15% ਤੱਕ ਘਟਾਈ ਗਈ ਹੈ। ਇਸ ਤੋਂ ਇਲਾਵਾ ਸਰਕਾਰ ਨੇ ਹੁਣ ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਹੈ। ਇਸ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ। ਇਸ ਤੋਂ ਇਲਾਵਾ ਚਮੜੇ ਅਤੇ ਜੁੱਤੀਆਂ ‘ਤੇ ਕਸਟਮ ਡਿਊਟੀ ਘਟਾਈ ਗਈ ਹੈ। ਦੂਜੇ ਪਾਸੇ ਟੈਲੀਕਾਮ ਉਪਕਰਣ ਮਹਿੰਗੇ ਹੋ ਗਏ ਹਨ, ਇਸ ‘ਤੇ ਕਸਟਮ ਡਿਊਟੀ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ।
ਜਾਣੋ ਕੀ-ਕੀ ਹੋਇਆ ਸਸਤਾ ?
- ਸੋਨੇ ਅਤੇ ਚਾਂਦੀ ‘ਤੇ ਕਸਟਮ ਡਿਊਟੀ ਘਟਾ ਕੇ 6% ਕੀਤੀ
- ਪਲੈਟੀਨਮ ‘ਤੇ ਕਸਟਮ ਡਿਊਟੀ ਘਟਾ ਕੇ 6.4% ਕੀਤੀ
- ਗਹਿਣਿਆ ਦਾ ਦਰਾਮਦ ਕਰਨਾ ਹੋਇਆ ਸਸਤਾ
- ਕੈਂਸਰ ਦੇ ਇਲਾਜ ‘ਚ ਵਰਤੀਆਂ ਜਾਣ ਵਾਲੀਆਂ ਤਿੰਨ ਹੋਰ ਦਵਾਈਆਂ ‘ਤੇ ਕਸਟਮ ਡਿਊਟੀ ਛੋਟ ਦਾ ਐਲਾਨ
- ਮੋਬਾਈਲ ਫੋਨ, ਮੋਬਾਈਲ ਚਾਰਜਰ ‘ਤੇ ਬੀ.ਸੀ.ਡੀ. ਘਟਾ ਕੇ 15% ਕੀਤੀ
- ਮੱਛੀ ਭੋਜਨ ਸਸਤਾ ਹੋਇਆ
- ਚਮੜੇ ਦੀਆਂ ਚੀਜਾਂ ਸਸਤੀਆਂ ਹੋਈਆਂ
- ਰਸਾਇਣਕ ਪੈਟਰੋਕੈਮੀਕਲ ਸਸਤਾ
- ਪੀਵੀਸੀ ਫਲੈਕਸ ਬੈਨਰ ਹੋਣਗੇ ਸਸਤੇ
ਕੀ-ਕੀ ਹੋਇਆ ਮਹਿੰਗਾ?
- ਗੈਰ-ਬਾਇਓਡੀਗ੍ਰੇਡੇਬਲ ਪਲਾਸਟਿਕ ‘ਤੇ 25% ਟੈਕਸ ਦਾ ਪ੍ਰਸਤਾਵ
- ਸਿਗਰਟ ਵੀ ਮਹਿੰਗੀ ਹੋਈ
- ਟੈਲੀਕਾਮ ਦੇ ਸਮਾਨ ਦੇ ਕਸਟਮ ਡਿਊਟੀ 10% ਤੋਂ 15% ਕੀਤੀ
- ਅਮੋਨੀਅਮ ਨਾਈਟ੍ਰੇਟ ‘ਤੇ ਕਸਟਮ ਡਿਊਟੀ ਵਧਾ ਕੇ 10% ਕੀਤੀ
- ਪਲਾਸਟਿਕ ਦੀਆਂ ਚੀਜਾਂ ‘ਤੇ ਦਰਾਮਦ ਡਿਊਟੀ ਵਧੀ
- ਹਵਾਈ ਸਫ਼ਰ ਮਹਿੰਗਾ
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।