‘ਆਪ’ ਪੰਜਾਬ ਦੇ ਵਫ਼ਦ ਨੂੰ ਯੂ.ਪੀ. ਪੁਲਿਸ ਨੇ ਹਿਰਾਸਤ ‘ਚ ਲਿਆ, ਲਾਇਆ ਧਰਨਾ

TeamGlobalPunjab
2 Min Read

ਨਿਧਾਸਨ : ਲਖੀਮਪੁਰ ਖੀਰੀ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਆਮ ਆਦਮੀ ਪਾਰਟੀ ਪੰਜਾਬ ਦੇ ਵਫ਼ਦ ਨੂੰ ਉੱਤਰ ਪ੍ਰਦੇਸ਼ ਦੇ ਨਿਧਾਸਨ ਵਿਖੇ ਪੁਲਿਸ ਨੇ ਘੇਰੇ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ‘ਆਪ’ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਦੀ ਅਗਵਾਈ ਅਧੀਨ ਗਏ ਇਸ ਵਫ਼ਦ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਸ਼ਾਮਲ ਸਨ।

 

ਰਾਘਵ ਚੱਡਾ ਨੇ ਕਿਹਾ ਕਿ ਉਹ ਪੀੜਤ ਪਰਿਵਾਰਾਂ ਕੋਲੋਂ ਸਿਰਫ਼ 15 ਕਿਲੋਮੀਟਰ ਦੂਰ ਹਨ। ਜਦੋਂ ਤੱਕ ਸਾਨੂੰ ਪੀੜਤਾਂ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਉਹ ਏਥੋਂ ਨਹੀਂ ਹਿਲਣਗੇ।

- Advertisement -

ਰਾਘਵ ਚੱਢਾ ਨੇ ਉਤਰ ਪ੍ਰਦੇਸ਼ ਪੁਲਿਸ ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਜਿੰਨੀ ਪੁਲਿਸ ਸਾਨੂੰ ਰੋਕਣ ਵਿਚ ਲਗਾਈ ਗਈ ਹੈ ਜੇਕਰ ਉਹੀ ਪੁਲਿਸ ਦੋਸ਼ੀਆਂ ਨੂੰ ਫੜਨ ਲਈ ਲਗਾਈ ਜਾਂਦੀ ਤਾਂ ਉਹ ਹੁਣ ਸਲਾਖਾਂ ਦੇ ਪਿੱਛੇ ਹੋਣੇ ਸਨ।

ਆਪਣੇ ਟਵੀਟ ਵਿਚ ਰਾਘਵ ਚੱਢਾ ਨੇ ਕਿਹਾ, ‘ਇਸ ਨੂੰ ਅਣ-ਐਲਾਨੀ ਐਮਰਜੈਂਸੀ ਕਹੋ ਜਾਂ ਜੰਗਲ ਰਾਜ, ਦੋਵੇਂ ਸ਼ਬਦ ਅੱਜ ਯੂਪੀ ਦੀ ਸਥਿਤੀ ਦਾ ਸਹੀ ਵਰਣਨ ਕਰਦੇ ਹਨ। ਲਖੀਮਪੁਰ ਕਤਲੇਆਮ ਦੇ 48 ਘੰਟਿਆਂ ਬਾਅਦ ਵੀ, ਭਾਜਪਾ ਦੇ ‘ਬਿਗੜੇ ਪੁੱਤਰ’ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਸਾਨੂੰ ਫੜਨ ਲਈ ਹਜ਼ਾਰਾਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ । ਭਾਜਪਾ ਵਾਲਿਓ, ਥੋੜੀ ਪੁਲਿਸ ਫੋਰਸ ਭੇਜ ਕੇ ਦੋਸ਼ੀਆਂ ਨੂੰ ਵੀ ਫੜੋ।

- Advertisement -

Share this Article
Leave a comment