ਚੰਡੀਗੜ : ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ “ਮੌਜਾਂ ਹੀ ਮੌਜਾਂ” ਦਾ ਟ੍ਰੇਲਰ ਬਾਲੀਵੁੱਡ ਦੇ ਦਬੰਗ, ਸਲਮਾਨ ਖਾਨ ਦੀ ਮੌਜੂਦਗੀ ਵਿੱਚ ਲਾਂਚ ਹੋਇਆ ਹੈ। ਇਹ ਸਿਤਾਰਿਆਂ ਨਾਲ ਭਰਿਆ ਮੌਕਾ ਕਿਸੇ ਵੱਡੇ ਧਮਾਕੇ ਤੋਂ ਘੱਟ ਨਹੀਂ ਸੀ। ਇੱਕ ਰੋਮਾਂਚਕ ਅਤੇ ਮਨੋਰੰਜਕ ਤੇ ਸਿਨੇਮੈਟਿਕ ਸਫ਼ਰ ਜਿਸਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।
“ਮੌਜਾਂ ਹੀ ਮੌਜਾਂ” ਤੁਹਾਨੂੰ ਕਾਮੇਡੀ ਅਤੇ ਮਨੋਰੰਜਨ ਦੀ ਇੱਕ ਰੋਲਰਕੋਸਟਰ ਰਾਈਡ ‘ਤੇ ਲੈ ਕੇ ਜਾਣ ਲਈ ਤੇ ਆਪਣੇ ਕਾਮੇਡੀ ਡਾਇਲੌਗ ਦੇ ਨਾਲ ਹੱਸਣ ਤੇ ਮਜ਼ਬੂਰ ਕਰ ਦੇਵੇਗੀ। “ਮੌਜਾਂ ਹੀ ਮੌਜਾਂ” ਵਿੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਕਰਮਜੀਤ ਅਨਮੋਲ, ਤਨੂ ਗਰੇਵਾਲ, ਜਿੰਮੀ ਸ਼ਰਮਾ ਅਤੇ ਹਸ਼ਨੀਨ ਚੌਹਾਨ ਦੇਖਣ ਨੂੰ ਮਿਲਣਗੇ। ਈਸਟ ਸਨਸ਼ਾਈਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤਾ ਗਿਆ, ਓਮਜੀ ਗਰੁੱਪ ਵਰਲਡ ਦੁਆਰਾ ਪੂਰੇ ਵਿਸ਼ਵ ਵਿੱਚ ਰਿਲੀਜ਼ ਕੀਤੀ ਜਾਵੇਗੀ, ਫਿਲਮ ਮਸ਼ਹੂਰ ਸਮੀਪ ਕੰਗ ਦੁਆਰਾ ਨਿਰਦੇਸ਼ਤ, ਅਤੇ ਦੂਰਅੰਦੇਸ਼ੀ ਅਮਰਦੀਪ ਗਰੇਵਾਲ ਦੁਆਰਾ ਨਿਰਮਿਤ ਹੈ। “ਮੌਜਾਂ ਹੀ ਮੌਜਾਂ” ਇੱਕ ਸਿਨੇਮੈਟਿਕ ਮਾਸਟਰਪੀਸ ਬਣਨ ਲਈ ਤਿਆਰ ਹੈ ਜੋ ਪੰਜਾਬੀ ਸਿਨੇਮਾ ਦੀ ਜੀਵੰਤਤਾ ਦਾ ਜਸ਼ਨ ਮਨਾਉਂਦੀ ਹੈ।
ਨਿਰਮਾਤਾ ਅਮਰਦੀਪ ਗਰੇਵਾਲ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦਿਆਂ ਕਿਹਾ ਕਿ ਬਾਲੀਵੁੱਡ ਦੇ ਮਸ਼ਹੂਰ ਸਟਾਰ ਸਲਮਾਨ ਖਾਨ ਦੁਆਰਾ ਸਾਡੀ ਆਉਣ ਵਾਲੀ ਪੰਜਾਬੀ ਫਿਲਮ “ਮੌਜਾਂ ਹੀ ਮੌਜਾਂ” ਦਾ ਟ੍ਰੇਲਰ ਲਾਂਚ ਕਰਕੇ ਮੈਂ ਬਹੁਤ ਰੋਮਾਂਚਿਤ ਅਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਉਹਨਾਂ ਦਾ ਸਮਰਥਨ ਫਿਲਮ ਵਿੱਚ ਕੀਤੀ ਸਾਡੀ ਮਿਹਨਤ ਦਾ ਹੀ ਪਰਿਣਾਮ ਹੈ, ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਸਾਡੀ ਕੀਤੀ ਮਿਹਨਤ ਦੀ ਪ੍ਰਸ਼ੰਸਾ ਕਰਨਗੇ ਤੇ ਆਪਣੇ ਪਰਿਵਾਰ ਨਾਲ ਫਿਲਮ ਦਾ ਆਨੰਦ ਮਾਨਣਗੇ।”
- Advertisement -
ਗਿੱਪੀ ਗਰੇਵਾਲ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਮੈਂ “ਮੌਜਾਂ ਹੀ ਮੌਜਾਂ” ਦਾ ਹਿੱਸਾ ਬਣ ਕੇ ਬਹੁਤ ਰੋਮਾਂਚਿਤ ਹਾਂ, ਜੋ ਕਿ ਨਾਨ-ਸਟਾਪ ਕਾਮੇਡੀ ਦਾ ਵਾਅਦਾ ਕਰਦੀ ਹੈ। ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਕਿ ਸਾਡੀ ਫਿਲਮ ਦੇ ਟ੍ਰੇਲਰ ਲਾਂਚ ਤੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਮੌਜੂਦ ਰਹੇ, ਜਿਹਨਾਂ ਨੇ ਸਾਡੇ ਈਵੈਂਟ ਵਿੱਚ ਚਾਰ ਚੰਨ ਲਗਾ ਦਿੱਤੇ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਸਾਡੀ ਕੀਤੀ ਮਿਹਨਤ ਨੂੰ ਪਸੰਦ ਕਰਨਗੇ। ਦਸ ਦਈਏ ਕਿ ਫਿਲਮ “ਮੌਜਾਂ ਹੀ ਮੌਜਾਂ” 20 ਅਕਤੂਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.