ਸਾਬਕਾ ਕਾਂਗਰਸੀ ਲੀਡਰ ਦੇ ਦਿਮਾਗ ਦੀ ਨਸ ਫਟੀ, ਹਸਪਤਾਲ ਭਰਤੀ

TeamGlobalPunjab
1 Min Read

ਸਮਰਾਲਾ: ਸਮਰਾਲਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਬਰੇਨ ਹੈਮਰੇਜ ਇੱਕ ਤਰ੍ਹਾਂ ਦਾ ਮਾਨਸਿਕ ਦੌਰਾ (ਸਟਰੋਕ) ਹੈ, ਜੋ ਦਿਮਾਗ ਦੀ ਨਸ ਦੇ ਫਟਣ ਕਾਰਨ ਹੁੰਦਾ ਹੈ।

ਦੱਸ ਦਈਏ ਕਿ ਅਮਰੀਕ ਢਿੱਲੋਂ ਸਮਰਾਲਾ ਤੋਂ 5 ਵਾਰ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ਇਸ ਵਾਰ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟੀ ਸੀ ਤਾਂ ਉਹ ਆਜ਼ਾਦ ਚੋਣ ਲੜੇ ਹਨ। ਇਸ ਕਰਕੇ ਕਾਂਗਰਸ ਨੇ ਅਮਰੀਕ ਢਿੱਲੋਂ ਨੂੰ ਪਾਰਟੀ ਵਿੱਚੋਂ ਬਾਹਰ ਵੀ ਕਰ ਦਿੱਤਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment