Breaking News

ਨਿਊਜ਼ੀਲੈਂਡ ਦੇ ਕਈ ਖੇਤਰਾਂ ‘ਚ ਹੜ੍ਹ, ਅੰਤਰਰਾਸ਼ਟਰੀ ਹਵਾਈ ਅੱਡੇ ਅੰਦਰ ਭਰਿਆ ਪਾਣੀ

ਔਕਲੈਂਡ: ਨਿਊਜ਼ੀਲੈਂਡ ਦੇ ‘ਚ ਬੀਤੇ ਦਿਨੀਂ ਅੱਜ ਮੌਸਮ ਖਾਸ ਕਰਕੇ ਉਤਰੀ ਟਾਪੂ ਦੇ ਵਿੱਚ ਬਹੁਤ ਵਿਗੜਿਆ ਰਿਹਾ। ਭਾਰੀ ਮੀਂਹ ਨੇ ਲੋਕਾਂ ਦੇ ਘਰ ਤਬਾਹ ਕਰ ਦਿੱਤੇ, ਕਾਰਾਂ ਤੈਰਨ ਲੱਗੀਆਂ, ਪਾਣੀ ਘਰਾਂ ਦੇ ਅੰਦਰ ਦਾਖਲ ਹੋ ਗਿਆ, ਇੱਥੇ ਹੀ ਬੱਸ ਨਹੀਂ ਬੜੀਆਂ ਸਕੀਮਾਂ ਅਤੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਨਾਲ ਤਿਆਰ ਕੀਤਾ ਗਿਆ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਪਾਣੀ ਦੇ ਨਾਲ ਭਰ ਗਿਆ। ਜਿੱਥੇ ਹਵਾਈ ਯਾਤਰੀਆਂ ਦੀ ਬੋਰਡਿੰਗ ਹੁੰਦੀ ਹੈ, ਉੱਥੇ ਮੀਂਹ ਦਾ ਗੰਦਾ ਪਾਣੀ ਭਰ ਗਿਆ, ਲਿਫਟਾਂ ਬੰਦ ਹੋ ਗਈਆਂ।

ਔਕਲੈਂਡ ਸਿੱਟੀ ਅਤੇ ਹਾਰਬਰ ਬਿ੍ਰਜ ਨੂੰ ਜਾਂਦੇ ਮੋਟਰ ਵੇਅ ਨੂੰ ਕਈ ਭਾਗਾਂ ‘ਚ ਬੰਦ ਕਰਨਾ ਪਿਆ। ਐਨਾ ਮੀਂਹ ਸ਼ਾਇਦ ਹੀ ਪਹਿਲਾਂ ਕਦੇ ਪਿਆ ਹੋਵੇ ਕਿ ਮੋਟਰ ਵੇਅ ‘ਤੇ ਵੀ ਹੜ੍ਹ ਆ ਗਿਆ ਹੋਵੇ। 30 ਮਿੰਟ ਦੇ ਫਾਸਲੇ ਨੂੰ ਪੂਰਾ ਕਰਨ ਦੇ ਲਈ ਲੋਕਾਂ ਨੂੰ ਤਿੰਨ ਘੰਟੇ ਤੱਕ ਲੱਗ ਗਏ। ਲਗਭਗ 1000 ਲੋਕਾਂ ਨੇ ਐਮਰਜੈਂਸੀ ਸਹਾਇਤਾ ਵਾਸਤੇ ਐਂਬੂਲੈਂਸ, ਪੁਲਿਸ ਅਤੇ ਫਾਇਰ ਬ੍ਰਿਗੇਡ ਦਸਤੇ ਮੰਗਵਾਏ, ਜਿਨ੍ਹਾਂ ਦੇ ਘਰ ਉਜੜ ਗਏ।

ਔਕਲੈਂਡ ਮੇਅਰ ਵੱਲੋਂ ਇਸ ਖੇਤਰ ‘ਚ 7 ਦਿਨ ਵਾਸਤੇ ਐਮਰਜੈਂਸੀ ਐਲਾਨੀ ਗਈ ਹੈ। ਨਿਊਜ਼ੀਲੈਂਡ ਦੀ ਫੌਜ ਨੂੰ ਸਹਾਇਤਾ ਵਾਸਤੇ ਬੁਲਾਇਆ ਗਿਆ ਹੈ। ਸ਼ਹਿਰ ‘ਚ ਹੋਣ ਵਾਲਾ ਇੱਕ ਵੱਡਾ ਸਮਾਗਮ ਰੱਦ ਕਰਨਾ ਪਿਆ। ਨਾਰਥ ਸ਼ੋਰ ਵਾਲੇ ਪਾਸੇ ਇਕ ਮ੍ਰਿਤਕ ਦੇਹ ਵੀ ਹੜ੍ਹ ਦੇ ‘ਚ ਮਿਲੀ ਹੈ। ਦੁਪਹਿਰ 2.30 ਵਜੇ ਮੌਸਮ ਵਿਭਾਗ ਵੱਲੋਂ ਲਗਾਤਾਰ ਹੋਰ ਚਿਤਾਵਨੀਆਂ ਸ਼ੁਰੂ ਹੋ ਗਈਆਂ ਸਨ ਕਿ ਮੌਸਮ ਬਹੁਤ ਖਰਾਬ ਹੋ ਰਿਹਾ ਹੈ। ਓਹੀ ਗੱਲ ਹੋਈ ਅਤੇ ਰਾਤ 10 ਵਜੇ ਤੱਕ ਪਏ ਭਾਰੀ ਮਹੀਂ ਨੇ ਖੂਬ ਤਬਾਹੀ ਮਚਾਈ। ਸ਼ਾਮ 5.30 ਵਜੇ ਪੱਛਮੀ ਔਕਲੈਂਡ ਦੇ ‘ਚ ਘਰਾਂ ਅੰਦਰ ਪਾਣੀ ਵੜ ਗਿਆ ਸੀ।

Check Also

ਸਭ ਤੋਂ ਤੇਜ਼ ਚੱਲਣ ਵਾਲੀ ਟ੍ਰੇਨ ,ਨਹੀਂ ਹਨ ਲੋਹੇ ਦੇ ਪਹੀਏ

ਨਿਊਜ਼ ਡੈਸਕ : ਇੱਕ ਥਾਂ ਤੋਂ ਦੂਜੀ ਥਾਂ ਤੇ  ਜਾਣ ਲਈ ਮਨੁੱਖ ਨੂੰ  ਸਹਾਰੇ ਦੀ …

Leave a Reply

Your email address will not be published. Required fields are marked *