ਸਲਮਾਨ ਖਾਨ ਨੂੰ ਕੋਰਟ ਤੋਂ ਵੱਡਾ ਝਟਕਾ, ਗੁਆਂਢੀ ਦਾ ‘ਮੂੰਹ ਬੰਦ’ ਕਰਨ ਦੀ ਅਪੀਲ ਖਾਰਜ!

TeamGlobalPunjab
3 Min Read

ਨਵੀਂ ਦਿੱਲੀ- ਸਲਮਾਨ ਖਾਨ ਨੂੰ ਮੁੰਬਈ ਦੀ ਇੱਕ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਦਰਅਸਲ, ਉਨ੍ਹਾਂ ਨੇ ਅਦਾਲਤ ਵਿੱਚ ਅਮਰੀਕਾ ਵਿੱਚ ਰਹਿੰਦੇ ਆਪਣੇ ਗੁਆਂਢੀ ਕੇਤਨ ਆਰ ਕੱਕੜ ਦਾ ‘ਮੂੰਹ ਬੰਦ’ ਕਰਨ ਵਾਲੀ ਇੱਕ ਪਟੀਸ਼ਨ ਦਾਇਰ ਕੀਤੀ ਸੀ ਤਾਂ ਜੋ ਉਹ ਉਨ੍ਹਾਂ ਦੇ ਖਿਲਾਫ਼ ਸੋਸ਼ਲ ਮੀਡੀਆ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮੱਗਰੀ ਨੂੰ ਅੱਪਲੋਡ ਜਾਂ ਟਿੱਪਣੀ ਨਾ ਕਰ ਸਕਣ। ਹਾਲਾਂਕਿ ਅਦਾਲਤ ਨੇ ਲੰਬੀ ਸੁਣਵਾਈ ਤੋਂ ਬਾਅਦ ਸਲਮਾਨ ਖਾਨ ਦੀ ਪਟੀਸ਼ਨ ਨੂੰ ਖਾਰਜ਼ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਕੇਤਨ ਆਰ ਕੱਕੜ ਨੇ ਸਲਮਾਨ ਖਾਨ ‘ਤੇ ਇਹ ਦੋਸ਼ ਲਗਾਏ ਹਨ ਕਿ ਉਹ ਆਪਣੇ ਪਨਵੇਲ ਫਾਰਮ ਹਾਊਸ ‘ਤੇ ਲਗਾਤਾਰ ਨਿਯਮਾਂ ਦੀ ਉਲੰਘਣਾ ਕਰਦੇ ਹਨ। ਸਲਮਾਨ ਖਾਨ ਦਾ ਇਹ ਫਾਰਮ 100 ਏਕੜ ‘ਚ ਫੈਲਿਆ ਹੋਇਆ ਹੈ। ਇਹ ਪਨਵੇਲ, ਰਾਏਗੜ੍ਹ ‘ਚ ਸਥਿਤ ਹੈ। ਸੈਸ਼ਨ ਕੋਰਟ ਦੇ ਜੱਜ ਏ.ਐਚ. ਲੱਦਾਡ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਆਨਲਾਈਨ ਅਤੇ ਨਿੱਜੀ ਤੌਰ ‘ਤੇ ਪਿਛਲੇ 2 ਮਹੀਨਿਆਂ ਤੋਂ ਸੁਣਨ ਤੋਂ ਬਾਅਦ ਹੁਣ ਬੁੱਧਵਾਰ ਨੂੰ ਇਹ ਹੁਕਮ ਜਾਰੀ ਕੀਤਾ ਹੈ।

ਕੇਤਨ ਆਰ ਕੱਕੜ ਦੇ ਵਕੀਲਾਂ ਦੀ ਟੀਮ ਵਿੱਚ ਆਭਾ ਸਿੰਘ ਅਤੇ ਆਦਿਤਿਆ ਪ੍ਰਤਾਪ ਵਰਗੇ ਲੋਕ ਸ਼ਾਮਲ ਸਨ, ਜਦੋਂ ਕਿ ਸਲਮਾਨ ਖਾਨ ਦੀ ਤਰਫੋਂ ਪੀਡੀ ਗਾਂਧੀ ਅਤੇ ਡੀਐਸਕੇ ਲੀਗਲ ਇਸ ਮਾਮਲੇ ਵਿੱਚ ਲਗਾਤਾਰ ਬਹਿਸ ਕਰ ਰਹੇ ਸਨ। ਕੇਤਨ ਆਰ ਕੱਕੜ ਦੇ ਵਕੀਲ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਅਜਿਹੇ ਕਈ ਸਬੂਤ ਹਨ ਜੋ ਦਰਸਾਉਂਦੇ ਹਨ, ਕਿ ਮਾਥੇਰਨ ਈਕੋ ਸੈਂਸਟਿਵ ਜ਼ੋਨ ‘ਚ ਆਉਂਦਾ ਹੈ, ਜਿਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਲਮਾਨ ਖਾਨ ਦੇ ਫਾਰਮ ਹਾਊਸ ਲਗਾਤਾਰ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਕੇ ਉਸਾਰੀ ਦਾ ਕੰਮ ਕਰਦਾ ਆ ਰਿਹਾ ਹੈ।

ਸਲਮਾਨ ਖਾਨ ਨੇ ਆਪਣੇ ਗੁਆਂਢੀ ਕੇਤਨ ਆਰ ਕੱਕੜ ਖਿਲਾਫ਼ ਮਾਣਹਾਨੀ ਦਾ ਦਾਅਵਾ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ਗੂਗਲ, ​​ਯੂਟਿਊਬ, ਫੇਸਬੁੱਕ ਅਤੇ ਟਵਿਟਰ ‘ਤੇ ਗੈਗ ਆਰਡਰ ਦੀ ਮੰਗ ਕੀਤੀ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ‘ਤੇ ਕਈ ਦੋਸ਼ ਲੱਗ ਚੁੱਕੇ ਹਨ। ਸਲਮਾਨ ਖਾਨ ਅਤੇ ਵਿਵਾਦਾਂ ਦਾ ਪੁਰਾਣਾ ਰਿਸ਼ਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment