GST ਕੁਲੈਕਸ਼ਨ ਸਤੰਬਰ 2023 ‘ਚ 1.62 ਲੱਖ ਕਰੋੜ ਰੁਪਏ ਤੋਂ ਹੋਇਆ ਪਾਰ

Rajneet Kaur
2 Min Read

ਨਿਊਜ਼ ਡੈਸਕ:  ਦੇਸ਼ ‘ਚ GST ਕੁਲੈਕਸ਼ਨ ਵਿੱਚ ਇਸ ਸਾਲ ਸਤੰਬਰ ਵਿੱਚ ਦਸ ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ। ਜਿਸ ਦੇ ਨਾਲ ਹੀ ਕੁੱਲ ਮਾਲ ਅਤੇ ਸੇਵਾ ਕਰ ਕੁਲੈਕਸ਼ਨ ‘ਚ ਹੋਏ ਵਾਧੇ ਨਾਲ ਜੀ.ਐੱਸ.ਟੀ. ‘ਚ 1.62 ਲੱਖ ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਬੀਤੇ ਵਿੱਤੀ ਸਾਲ ਤੋਂ ਜ਼ਿਆਦਾ ਮੰਨਿਆ ਜਾ ਰਿਹਾ ਹੈ।

ਇਸ ਵਿੱਤੀ ਸਾਲ ਦੇ ਚੌਥੇ ਮਹੀਨੇ ਵਿੱਚ ਟੈਕਸ ਉਗਰਾਹੀ 1.6 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਪਿਛਲੇ ਮਹੀਨੇ ਵਿੱਚ ਜੀ.ਐੱਸ.ਟੀ. ਕੁਲੈਕਸ਼ਨ 1,62,712 ਕਰੋੜ ਰੁਪਏ ਸੀ। ਇਸ ਵਿੱਚ ਕੇਂਦਰੀ ਜੀ.ਐੱਸ.ਟੀ. ਵੀ ਸ਼ਾਮਿਲ ਹਨ। ਇਸ ਚ ਕੇਂਦਰੀ ਜੀ.ਐੱਸ.ਟੀ. 29,818 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਸੂਬਿਆਂ ਦੇ ਜੀ.ਐੱਸ.ਟੀ. ਦਾ ਕੁੱਲ ਮਾਲੀਆ 37,657 ਕਰੋੜ ਰੁਪਏ ਦਰਜ ਕੀਤਾ ਗਿਆ ਹੈ।

ਸੰਗਠਤ ਅਤੇ ਸੈੱਸ ਜੀਐੱਸਟੀ ਕ੍ਰਮਵਾਰ 83,623 ਅਤੇ 11,613 ਕਰੋੜ ਰੁਪਏ ਸੀ। ਵਿੱਤ ਮੰਤਰਾਲੇ ਨੇ ਜਾਣਕਾਰੀ ਸਾਂਝੀ ਕੀਤੀ ਕਿ ਸਤੰਬਰ ਮਹੀਨੇ ਵਿੱਚ ਜੀ.ਐੱਸ.ਟੀ. ਚ ਪਿਛਲੇ ਸਾਲ ਦੇ ਮੁਕਾਬਲੇ 10 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਜਿਸ ਦੇ ਨਾਲ ਇਸੇ ਮਹੀਨੇ ਚ ਜੀ.ਐੱਸ.ਟੀ. 1.47 ਲੱਖ ਵਧ ਰਿਹਾ ਹੈ। ਸਮੀਖਿਆ ਦੇ ਆਧਾਰ ਉੱਤੇ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਇਸ ਮਹੀਨੇ ਘਰੇਲੂ ਲੈਣ ਦੇਣ ਤੋਂ ਸਾਲਾਨਾ ਮਾਲੀਆ 14 ਫੀਸਦੀ ਵਧਿਆ ਹੈ। ਵਿੱਤੀ ਵਰ੍ਹੇ 2023-24 ਚ ਇਹ ਚੌਥੀ ਵਾਰ ਹੋਇਆ ਹੈ ਕਿ ਕੁੱਲ ਮਾਲੀਏ ਕੁਲੈਕਸ਼ਨ ਨੇ 1.60 ਲੱਖ ਕਰੋੜ ਦਾ ਅੰਕੜਾ ਪਾਰ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment