ਮਿਊਜ਼ਿਕ ਡਾਇਰੈਕਟਰ ਅਨੂ ਮਲਿਕ ਦੀ ਮਾਂ ਦਾ ਹੋਇਆ ਦੇਹਾਂਤ

TeamGlobalPunjab
2 Min Read

ਮੁੰਬਈ : ਮਿਊਜ਼ਿਕ ਕੰਪੋਜਰ ਤੇ ਇੰਡੀਅਨ ਆਇਡਲ 12  ਦੇ ਜੱਜ ਅਨੂ ਮਲਿਕਦੀ ਮਾਂ ਦਾ 25 ਜੁਲਾਈ ਨੂੰ ਦੁਪਹਿਰ 3.30 ਵਜੇ ਦੇਹਾਂਤ ਹੋ ਗਿਆ। ਅਨੂ ਮਲਿਕ ਦੇ ਭਤੀਜੇ ਅਰਮਾਨ ਮਲਿਕ ਪੁੱਤਰ ਡੱਬੂ ਮਲਿਕ ਨੇ ਇੱਕ ਪੋਸਟ ਸਾਂਝਾ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਇਕ ਰਿਪੋਰਟ ਮੁਤਾਬਕ ਅਨੂੰ ਮਲਿਕ, ਅਬੂ ਮਲਿਕ ਤੇ ਡਬੂ ਮਲਿਕ ਦੀ ਮਾਂ ਬਿਲਕਿਸ ਮਲਿਕ ਨੂੰ ਸਟ੍ਰੋਕ ਆਉਣ ਤੋਂ ਬਾਅਦ ਵੀਰਵਾਰ ਨੂੰ ਜੁਹੂ ਸਥਿਤ ਆਰੋਗਿਆ ਨਿਧੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ।

ਉਨ੍ਹਾਂ ਨੂੰ ਸੋਮਵਾਰ ਸਵੇਰੇ ਸਾਂਤਾ ਕਰੂਜ਼ ਕਬਰਿਸਤਾਨ ‘ਚ ਦਫਨਾਇਆ ਗਿਆ। ਮਿਊਜ਼ਿਕ ਕੰਪੋਜ਼ਰ ਅਮਾਲ ਮਲਿਕ ਤੇ ਅਰਮਾਨ ਮਲਿਕ ਆਪਣੀ ਦਾਦੀ ਦੇ ਦਿਹਾਂਤ ਤੋਂ ਕਾਫੀ ਦੁਖੀ ਹਨ ਤੇ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕਰਕੇ ਦੁੱਖ ਪ੍ਰਗਟ ਕੀਤਾ ਹੈ। ਅਮਾਲ ਮਲਿਕ ਨੇ ਦਾਦੀ ਨੂੰ ਯਾਦ ਕਰਦਿਆਂ ਇਕ ਪੋਸਟ ਸਾਂਝੀ ਕੀਤੀ ਤੇ ਦੱਸਿਆ ਕਿ  ਦਾਦੀ ਨੂੰ ਆਪਣੇ ਹੱਥਾਂ ਨਾਲ ਦਫਨਾਉਣਾ ਉਨ੍ਹਾਂ ਲਈ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਕੰਮ ਸੀ ਪਰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਹ ਦਾਦੀ ਦੀ ਅੰਤਿਮ ਇੱਛਾ ਪੂਰੀ ਕਰਨ ‘ਚ ਕਾਮਯਾਬ ਰਹੇ।

ਅਰਮਾਨ ਮਲਿਕ ਪੋਸਟ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ , ‘ਅੱਜ ਮੈਂ ਸਭ ਤੋਂ ਚੰਗਾ ਦੋਸਤ ਗਵਾ ਲਿਆ … ਮੇਰੀ ਦਾਦੀ। ਮੇਰੇ ਜੀਵਨ ਦਾ ਚਾਨਣ। ਮੈਂ ਇਸ ਨੁਕਸਾਨ ਨੂੰ ਕਦੇ ਨਹੀਂ ਪੂਰਾ ਕਰ ਸਕਦਾ। ਇਕ ਅਟੱਲ ਜੋ ਮੈਂ ਜਾਣਦਾ ਹਾਂ ਕੋਈ ਨਹੀਂ ਭਰ ਸਕਦਾ। ਤੁਸੀਂ ਸਭ ਤੋਂ ਪਿਆਰੇ, ਬਹੁਤ ਕੀਮਤੀ ਵਿਅਕਤੀ ਸੀ ਜੋ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਤੁਹਾਡੇ ਨਾਲ ਇੰਨਾ ਜ਼ਿਆਦਾ ਸਮਾਂ ਬਿਤਾਉਣ ਦੇ ਯੋਗ ਹੋਇਆ।

- Advertisement -

Share this Article
Leave a comment