Home / News / ਚੀਨੀ ਕੰਪਨੀਆਂ ਦੇ ਫੰਡਾਂ ਬਾਰੇ ਆਪਣੀ ਗੱਲ ਮੁਤਾਬਕ ਆਪ ਚੱਲਣ ਮੁੱਖ ਮੰਤਰੀ : ਅਕਾਲੀ ਦਲ

ਚੀਨੀ ਕੰਪਨੀਆਂ ਦੇ ਫੰਡਾਂ ਬਾਰੇ ਆਪਣੀ ਗੱਲ ਮੁਤਾਬਕ ਆਪ ਚੱਲਣ ਮੁੱਖ ਮੰਤਰੀ : ਅਕਾਲੀ ਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਜੋ ਉਹ ਆਪ ਬੋਲਦੇ ਹਨ, ਉਸ ਅਨੁਸਾਰ ਚੱਲਣਾ ਵੀ ਸਿੱਖਣ ਤੇ ਚੀਨ ਦੀਆਂ ਦੋ ਕੰਪਨੀਆਂ ਤੋਂ ਮੁੱਖ ਮੰਤਰੀ ਰਾਹਤ ਫੰਡ ਲਈ ਮਿਲਿਆ ਪੈਸਾ ਵਾਪਸ ਚੀਨ ਨੂੰ ਮੋੜਨ।

ਇਥੇ ਮੀਡੀਆ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਹੀ ਇਹ ਕਹਿ ਰਹੀਆਂ ਹਨ ਕਿ ਚੀਨ ਦੀ ਕੰਪਨੀ ਸ਼ਿਓਮੀ ਨੇ 2 ਅਪ੍ਰੈਲ ਨੂੰ 25 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿਚ ਦਿੱਤੇ ਜਦਕਿ ਓਲਾ ਕੰਪਨੀ, ਜੋ ਚੀਨ ਦੇ ਨਿਵੇਸ਼ਕਾਂ ਤੋਂ ਮਿਲੇ ਫੰਡ ਨਾਲ ਖੜ੍ਹੀ ਹੋਈ ਹੈ, ਨੇ 50 ਲੱਖ ਰੁਪਏ ਮੁੱਖ ਮੰਤਰੀ ਰਾਹਤ ਫੰਡ ਲਈ ਦਿੱਤੇ ਸਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕੱਲ੍ਹ ਆਪ ਚੀਨ ਦੀਆਂ ਕੰਪਨੀਆਂ ਵੱਲੋਂ ਪੀ ਐਮ ਕੇਅਰ ਵਾਸਤੇ ਫੰਡ ਦੇਣ ਦਾ ਵੱਡਾ ਮਾਮਲਾ ਚੁੱਕਿਆ ਸੀ, ਇਸ ਲਈ ਉਹਨਾਂ ਨੂੰ ਹੁਣ ਆਪ ਦੋ ਕੰਪਨੀਆਂ ਤੋਂ ਮਿਲਿਆ ਪੈਸਾ ਤੇ ਚੀਨ ਦੇ ਨਿਵੇਸ਼ਕਾਂ ਨਾਲ ਜੁੜੀ ਕਿਸੇ ਵੀ ਕੰਪਨੀ ਤੋਂ ਮਿਲਿਆ ਪੈਸਾ ਵਾਪਸ ਮੋੜਨਾ ਚਾਹੀਦਾ ਹੈ।

Check Also

ਸਰਕਾਰ ਨੇ ਆਨਲਾਈਨ ਕਲਾਸਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਅਜਿਹੇ ਵਿੱਚ …

Leave a Reply

Your email address will not be published. Required fields are marked *