ਟਰੰਪ ਨੇ ਰਾਸ਼ਟਰਪਤੀ ਚੋਣਾਂ ਟਾਲ਼ਣ ਦਾ ਦਿੱਤਾ ਸੁਝਾਅ, ਡਾਕ ਵੋਟਿੰਗ ‘ਚ ਗੜਬੜੀ ਦਾ ਜਤਾਇਆ ਖਦਸ਼ਾ

TeamGlobalPunjab
2 Min Read

ਵਾਸ਼ਿੰਗਟਨ : ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਟਰੰਪ ਨੇ ਅਮਰੀਕਾ ‘ਚ ਹੋਣ ਵਾਲੇ ਰਾਸ਼ਟਰਪਤੀ ਚੋਣਾਂ ਨੂੰ ਟਾਲਣ ਦਾ ਸਝਾਅ ਦਿੱਤਾ ਹੈ।ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਡਾਕ ਮਤਦਾਨ ਰਾਹੀਂ ਧੋਖਾਧੜੀ ਅਤੇ ਗਲਤ ਨਤੀਜਿਆਂ ਦੀ ਸੰਭਾਵਨਾ ਜ਼ਿਆਦਾ ਵਧੇਗੀ, ਇਸ ਲਈ ਚੋਣਾਂ ਉਦੋਂ ਤੱਕ ਮੁਲਤਵੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਦੋਂ ਤੱਕ ਲੋਕ ਨਿਰਪੱਖ ਅਤੇ ਸੁਰੱਖਿਅਤ ਢੰਗ ਨਾਲ ਵੋਟ ਪਾਉਣ ਦੇ ਯੋਗ ਨਹੀਂ ਹੁੰਦੇ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜਦੋਂ ਤਕ ਦੇਸ਼ ਕੋਰੋਨਾ ਪ੍ਰਭਾਵ ਤੋਂ ਮੁਕਤ ਨਹੀਂ ਹੋ ਜਾਂਦਾ ਉਦੋਂ ਤਕ ਮਤਦਾਨ ਕਰਨਾ ਸੁਰੱਖਿਅਤ ਨਹੀਂ ਹੋਵੇਗਾ।

- Advertisement -

ਟਰੰਪ ਨੇ ਇੱਕ ਟਵੀਟ ਵਿੱਚ ਲਿਖਿਆ, “ਗਲੋਬਲ ਡਾਕ ਵੋਟਿੰਗ ਨਾਲ 2020 ਦੀਆਂ ਚੋਣਾਂ ਹੋਣਾ, ਇਤਿਹਾਸ ਦਾ ਸਭ ਤੋਂ ਗਲਤ ਅਤੇ ਧੋਖੇਬਾਜ਼ੀ ਵਾਲਾ ਫੈਸਲਾ ਹੋਵੇਗਾ।” ਇਹ ਅਮਰੀਕਾ ਲਈ ਬਹੁਤ ਸ਼ਰਮਨਾਕ ਹੋਵੇਗਾ। ਟਰੰਪ ਨੇ ਲੋਕਾਂ ਦੇ ਸੁਰੱਖਿਅਤ ਅਤੇ ਉਚਿੱਤ ਤਰੀਕੇ ਨਾਲ ਮਤਦਾਨ ਕਰਨ ਦੇ ਯੋਗ ਹੋਣ ਤੋਂ ਬਾਅਦ ਚੋਣਾਂ ਕਰਵਾਉਣ ਦਾ ਸੁਝਾਅ ਦਿੱਤਾ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਇਤਿਹਾਸ ‘ਚ ਰਾਸ਼ਟਰਪਤੀ ਚੋਣਾਂ ‘ਚ ਦੇਰੀ ਹੋਣ ਦਾ ਸੰਕੇਤ ਦੇ ਦਿੱਤਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਵਿਸ਼ਵ ਮਹਾਮਾਰੀ ਕੋਵਿਡ-19 ਦੇ ਦੌਰ ‘ਚ ਮੇਲ ਰਾਹੀਂ ਮਤਦਾਨ ਕਰਨਾ ਇਕ ਫਰਾਡ ਸਾਬਿਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਚੋਣਾਂ ਆਗਾਮੀ ਨਵੰਬਰ ‘ਚ ਨਾ ਕਰਵਾਈਆਂ ਜਾਣ ਤੇ ਉਨ੍ਹਾਂ ਨੂੰ ਉਦੋਂ ਕਰਵਾਇਆ ਜਾਵੇ ਜਦੋਂ ਲੋਕ ਸੁਰੱਖਿਅਤ ਤੇ ਆਮ ਤਰੀਕੇ ਨਾਲ ਆਪਣੇ ਫਰੈਂਚਾਇਜ਼ੀ ਨੂੰ ਵਰਤ ਸਕਣ। ਟਰੰਪ ਦੇ ਇਸ ਵਿਚਾਰ ਦਾ ਤਤਕਾਲ ਹੀ Opposition democrat party ਨੇ ਤਾਂ ਵਿਰੋਧ ਕੀਤਾ ਹੀ ਹੈ, ਰਾਸ਼ਟਰਪਤੀ ਦੇ ਰਿਪਬਲੀਕਨ ਸਹਿਯੋਗੀ ਨੇ ਵੀ ਇਸ ਤੋਂ ਪੱਲਾ ਝਾੜ ਲਿਆ ਹੈ।

ਦੱਸ ਦਈਏ ਕਿ ਅਮਰੀਕਾ ‘ਚ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਅਹਿਮ Presidential Debate ਦੀ ਤਰੀਕ ਤੈਅ ਹੋ ਗਈ ਹੈ। Commission on Presidential Debate (ਸੀਪੀਡੀ) ਦੁਆਰਾ ਜਾਰੀ ਪ੍ਰੋਗਰਾਮ ਮੁਤਾਬਕ ਰਾਸ਼ਟਰਪਤੀ ਟਰੰਪ ਤੇ Democrat candidate Biden ‘ਚ ਪਹਿਲੀ ਬਹਿਸ 29 ਸਤੰਬਰ ਨੂੰ ਹੋਵੇਗੀ ਅਤੇ ਦੂਜੀ ਬਹਿਸ 15 ਅਕਤੂਬਰ ਨੂੰ ਫਲੋਰਿਡਾ ਦੇ ਮਿਆਮੀ ਤੇ ਤੀਜੀ ਬਹਿਸ 22 ਅਕਤੂਬਰ ਨੂੰ ਟੈਨੇਸੀ ‘ਚ ਹੋਵੇਗੀ। ਉਪ ਰਾਸ਼ਟਰੀ ਅਹੁਦੇ ਦੇ ਉਮੀਦਵਾਰਾਂ ‘ਚ ਹੋਣ ਵਾਲੀ ਬਹਿਸ ਸੱਤ ਅਕਤੂਬਰ ਨੂੰ ਹੋਵੇਗੀ।

Share this Article
Leave a comment