ਨਿਊਜ਼ ਡੈਸਕ: ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ 25 ਦਿਨਾਂ ਤੋਂ ਜੰਗ ਜਾਰੀ ਹੈ। ਹੁਣ ਤੱਕ ਦੇ ਹਮਲਿਆਂ ਵਿੱਚ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ ਕਈ ਦੌਰ ਦੀ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲਿਆ ਹੈ। ਰਿਪੋਰਟ ਮੁਤਾਬਕ ਰੂਸ ਨੇ ਜੰਗ ਦੇ ਵਿਚਕਾਰ ਯੂਕਰੇਨ ‘ਤੇ ਥਰਮਬੋਰਿਕ ਬੰਬ ਸੁੱਟੇ ਹਨ। ਇਨ੍ਹਾਂ ਹਮਲਿਆਂ ਦੀ ਇੱਕ ਭਿਆਨਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸੀ ਫੌਜ ਨੇ ਯੂਕਰੇਨ ਵਿੱਚ ਘਾਤਕ ਥਰਮੋਬੈਰਿਕ ਮਲਟੀਪਲ ਲਾਂਚ ਰਾਕੇਟ ਦਾਗੇ ਹਨ। ਥਰਮੋਬੈਰਿਕ ਬੰਬ ਦੁਸ਼ਮਣ ਦੇ ਨਿਸ਼ਾਨੇ ਨੂੰ ‘ਪਿਘਲਾਉਣ’ ਲਈ ਜਾਣੇ ਜਾਂਦੇ ਹਨ।
ਦੱਸ ਦੇਈਏ ਕਿ ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਵੀ ਇਸ ਬੰਬ ਦੀ ਚਰਚਾ ਹੁੰਦੀ ਰਹੀ ਹੈ। ਥਰਮੋਬੈਰਿਕ ਬੰਬ ਨੂੰ ‘ਫਾਦਰ ਆਫ਼ ਆਲ ਬੰਬ’ ਵੀ ਕਿਹਾ ਜਾਂਦਾ ਹੈ। ਪਰਮਾਣੂ ਹਥਿਆਰਾਂ ਵਾਂਗ ਇਹ ਬੰਬ ਵੀ ਘਾਤਕ ਅਤੇ ਬਹੁਤ ਵਿਨਾਸ਼ਕਾਰੀ ਹੋਣ ਵਾਲਾ ਹੈ।
The first visual confirmation of the Russian TOS-1a thermobaric MLRS being fired in Ukraine.👇pic.twitter.com/T8tlhsKPRn
— Jimmy (@JimmySecUK) March 19, 2022
ਇਸ ਕਲਿੱਪ ਨੇ ਸੋਸ਼ਲ ਮੀਡੀਆ ‘ਤੇ ਡਰ ਅਤੇ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਕਲਿੱਪ ਨੂੰ ਦੇਖਣ ਤੋਂ ਬਾਅਦ ਕਈ ਲੋਕਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੁਨੀਆ ਦਾ ਸਭ ਤੋਂ ਬੁਰਾ ਵਿਅਕਤੀ ਕਿਹਾ ਹੈ।