ਕੈਨੇਡਾ ’ਚ ਅਮੂਲ ਦੀ ਵੱਡੀ ਜਿੱਤ, ਅਦਾਲਤ ਨੇ ਅਮੂਲ ਇੰਡੀਆ ਦੀ ਸ਼ਿਕਾਇਤ ਨੂੰ ਮੰਨਿਆ ਸਹੀ

TeamGlobalPunjab
3 Min Read

ਓਟਾਵਾ : ਭਾਰਤ ਦੇ ਸਭ ਤੋਂ ਵੱਡੇ ਅਤੇ ਕਾਮਯਾਬ ਡੇਅਰੀ ਬਰਾਂਡ ‘ਅਮੂਲ’ ਨੇ ਕੈਨੇਡਾ ਵਿੱਚ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ। ਅਮੂਲ ਨੇ ਭਾਰਤ ਤੋਂ ਬਾਹਰ ਆਪਣਾ ਪਹਿਲਾ ਟ੍ਰੇਡਮਾਰਕ ਉਲੰਘਣ ਕੇਸ ਜਿੱਤ ਲਿਆ ਹੈ। ਕੈਨੇਡਾ ਦੇ ਇੰਟਲੈਕਚੁਅਲ ਪ੍ਰਾਪਰਟੀ ਅਪੀਲੇਟ ਬੋਰਡ ਨੇ ਅਮੂਲ ਬਰਾਂਡ ਦੇ ਟ੍ਰੇਡਮਾਰਕ ਸਟੇਟਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਅਮੂਲ ਭਾਰਤ ਦਾ ਸਭ ਤੋਂ ਵੱਡਾ ਕੋਆਪਰੇਟਿਵ ਗਰੁੱਪ ਹੈ। ਬਰਾਂਡ ਨੂੰ ਨੁਕਸਾਨ ਦੇ ਮੁਆਵਜ਼ੇ ਦੇ ਤੌਰ ’ਤੇ 32 ਹਜ਼ਾਰ 733 ਕੈਨੇਡੀਅਨ ਡਾਲਰ ਦੇ ਭੁਗਤਾਨ ਨੂੰ ਵੀ ਮਨਜ਼ੂਰੀ ਮਿਲੀ ਹੈ, ਜੋ ਕਿ ਭਾਰਤੀ ਕਰੰਸੀ ਵਿੱਚ ਕਰੀਬ  20 ਲੱਖ ਰੁਪਏ ਬਣਦੀ ਹੈ।

ਇਹ ਮਾਮਲਾ ਜਨਵਰੀ 2020 ਵਿੱਚ ਸੁਰਖੀਆਂ ਵਿੱਚ ਆਇਆ ਸੀ ਜਦੋਂ ਅਮੂਲ ਨੂੰ ਪਤਾ ਲੱਗਾ ਕਿ ਅਮੂਲ ਕੈਨੇਡਾ ਗਰੁੱਪ ਨੇ ਅਮੂਲ ਟ੍ਰੇਡਮਾਰਕ ਅਤੇ ਇਸ ਦੇ ਲੋਗੋ ‘ਅਮੂਲ-ਦਿ ਟੇਸਟ ਆਫ਼ ਇੰਡੀਆ’ ਦੀ ਹੂਬਹੂ ਨਕਲ ਕੀਤਾ ਹੈ। ਨਾਲ ਹੀ ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ ’ਤੇ ਇੱਕ ਫੇਕ ਪ੍ਰੋਫਾਇਲ ਵੀ ਬਣਾਈ ਹੋਈ ਹੈ। ਅਮੂਲ ਕੈਨੇਡਾ ਦੇ ਲਿੰਕਡਇਨ ਪੇਜ ’ਤੇ ਜੌਬ ਅਤੇ ਫਾਲੋ ਦਾ ਆਈਕਨ ਵੀ ਸੀ। ਜਿਨ੍ਹਾਂ 4 ਲੋਕਾਂ ਨੂੰ ਦੋਸ਼ੀ ਮੰਨਿਆ ਗਿਆ ਹੈ, ਉਹ ਅਮੂਲ ਕੈਨੇਡਾ ਦੇ ਕਰਮਚਾਰੀਆਂ ਦੇ ਤੌਰ ’ਤੇ ਸੂਚੀਬੱਧ ਸਨ।

ਅਮੂਲ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਭਾਰਤੀ ਕੰਪਨੀ ਨੇ ਕਦੇ ਵੀ ਅਮੂਲ ਕੈਨੇਡਾ ਜਾਂ 4 ਵਿਅਕਤੀਆਂ ਵਿੱਚੋਂ ਕਿਸੇ ਨੂੰ ਵੀ ਆਪਣੇ ਟ੍ਰੇਡਮਾਰਕ ਅਤੇ ਕਾਪੀਰਾਈਟ ਦੀ ਕਿਸੇ ਵੀ ਤਰ੍ਹਾਂ ਵਰਤੋਂ ਕਰਨ ਲਈ ਲਾਇਸੰਸ ਨਹੀਂ ਦਿੱਤਾ ਸੀ ਅਤੇ ਨਾ ਹੀ ਸਹਿਮਤੀ ਪ੍ਰਦਾਨ ਕੀਤੀ ਸੀ।

- Advertisement -

ਫੈਡਰਲ ਕੋਰਟ ਆਫ਼ ਕੈਨੇਡਾ ਨੇ ਮੰਨਿਆ ਕਿ ਮੁਲਜ਼ਮਾਂ ਨੇ ਅਮੂਲ ਕਾਪੀਰਾਈਟ ਦਾ ਉਲੰਘਣ ਕੀਤਾ ਸੀ ਅਤੇ ਉਨ੍ਹਾਂ ਨੂੰ ਸਥਾਈ ਤੌਰ ’ਤੇ ‘ਅਮੂਲ’ ਅਤੇ ‘ਅਮੂਲ-ਦਿ ਟੇਸਟ ਆਫ਼ ਇੰਡੀਆ’ ਦੇ ਟ੍ਰੇਡਮਾਰਕ ਤੇ ਕਾਪੀਰਾਈਟ ਦਾ ਉਲੰਘਣ ਕਰਨ ਤੋਂ ਰੋਕਣ ਦਾ ਹੁਕਮ ਜਾਰੀ ਕੀਤਾ।

ਅਮੂਲ ਨੇ ਟ੍ਰੇਡਮਾਰਕ ਉਲੰਘਣ ਦਾ ਕੇਸ ਫੈਡਰਲ ਕੋਰਟ ਆਫ਼ ਕੈਨੇਡਾ ਵਿੱਚ ਦਰਜ ਕੀਤਾ ਸੀ। ਇਹ ਭਾਰਤ ਤੋਂ ਬਾਹਰ ਕਿਸੇ ਕੰਪਨੀ ਵਿਰੁੱਧ ਅਮੂਲ ਦੁਆਰਾ ਕੀਤਾ ਗਿਆ ਅਜਿਹਾ ਪਹਿਲਾ ਮਾਮਲਾ ਸੀ। ਅਮੂਲ ਡੇਅਰੀ ਦੇ ਨਾਮ ਨਾਲ ਜਾਣੀ ਜਾਂਦੀ ਕੈਰਾ ਡਿਸਟ੍ਰਿਕਟ ਕੋਆਪਰੇਟਿਵ ਮਿਲਕ ਪ੍ਰੋਡਿਉਸਰਸ ਯੂਨਿਅਨ ਲਿਮਟਡ ਅਤੇ ਅਮੂਲ ਬਰਾਂਡ ਦੀ ਮਾਰਕੀਟਿੰਗ ਦੇਖਣ ਵਾਲੀ ‘ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ’ (ਜੀਸੀਐਮਐਮਐਫ) ਨੇ ਅਮੂਲ ਕੈਨੇਡਾ ਅਤੇ 4 ਹੋਰ ਲੋਕਾਂ, ਮੋਹਿਤ ਰਾਣਾ, ਆਕਾਸ਼ ਘੋਸ਼, ਚੰਦੂ ਦਾਸ ਅਤੇ ਪਟੇਲ ਵਿਰੁੱਧ ਫੈਡਰਲ ਕੋਰਟ ਆਫ਼ ਕੈਨੇਡਾ ਵਿੱਚ ਟ੍ਰੇਡਮਾਰਕ ਉਲੰਘਣ ਦਾ ਮੁਕੱਦਮਾ ਦਾਇਰ ਕੀਤਾ ਸੀ।

 

ਅਮੂਲ ਦੇ ਐਮਡੀ ਡਾ. ਆਰ.ਐਸ. ਸੋਢੀ ਨੇ ਇਸ ਨੂੰ ਲੱਖਾਂ ਭਾਰਤੀ ਕਿਸਾਨਾਂ ਦੀ ਜਿੱਤ ਦੱਸਿਆ ਹੈ।

- Advertisement -

ਦੱਸ ਦੇਈਏ ਕਿ ‘ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ’ ਪਿਛਲੇ 22 ਸਾਲਾਂ ਤੋਂ ਅਮਰੀਕਾ ਨੂੰ ਮਿਲਕ ਪ੍ਰੋਡਕਟ ਐਕਸਪੋਰਟ ਕਰ ਰਹੀ ਹੈ। ਇਹ ਵਿਸ਼ਵ ਪੱਧਰ ’ਤੇ 8ਵੀਂ ਸਭ ਤੋਂ ਵੱਡੀ ਮਿਲਕ ਪ੍ਰੋਸੈਸਰ ਹੈ, ਜਿਸ ਦਾ ਸਾਲਾਨਾ ਟਰਨਓਵਰ 40 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ।

Share this Article
Leave a comment