ਰੂਸ ਕੈਂਸਰ ਦੀ ਵੈਕਸੀਨ ਬਣਾਉਣ ਦੇ ਪਹੁੰਚਿਆਂ ਨੇੜੇ : ਵਲਾਦੀਮੀਰ ਪੁਤਿਨ

Rajneet Kaur
2 Min Read

ਨਿਊਜ਼ ਡੈਸਕ: ਯੂਕਰੇਨ ਦੇ ਨਾਲ ਚੱਲ ਰਹੇ ਯੁੱਧ ਦੇ ਵਿਚਕਾਰ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਰੂਸੀ ਵਿਗਿਆਨੀ ਕੈਂਸਰ ਦੀ ਵੈਕਸੀਨ ਬਣਾਉਣ ਦੇ ਨੇੜੇ ਹਨ ਜੋ ਜਲਦੀ ਹੀ ਮਰੀਜ਼ਾਂ ਲਈ ਉਪਲਬਧ ਹੋ ਸਕਦਾ ਹੈ। ਭਵਿੱਖ ਦੀਆਂ ਤਕਨੀਕਾਂ ‘ਤੇ ਮਾਸਕੋ ਫੋਰਮ ‘ਤੇ ਬੋਲਦੇ ਹੋਏ, ਉਨ੍ਹਾਂ ਨੇ ਕਿਹਾ, ‘ਮੈਨੂੰ ਉਮੀਦ ਹੈ ਕਿ ਜਲਦੀ ਹੀ ਇਹਨਾਂ ਨੂੰ ਵਿਅਕਤੀਗਤ ਦਵਾਈਆਂ ਦੇ ਤਰੀਕਿਆਂ ਵਜੋਂ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾਵੇਗਾ।’

ਪੁਤਿਨ ਨੇ ਕਿਹਾ ਕਿ ‘ਅਸੀਂ ਕੈਂਸਰ ਵੈਕਸੀਨ ਅਤੇ ਨਵੀਂ ਪੀੜ੍ਹੀ ਦੀ ਇਮਯੂਨੋਮੋਡਿਊਲੇਟਰੀ ਦਵਾਈਆਂ ਬਣਾਉਣ ਦੇ ਬਹੁਤ ਨੇੜੇ ਆ ਗਏ ਹਾਂ।’ ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਪ੍ਰਸਤਾਵਿਤ ਵੈਕਸੀਨ ਕੈਂਸਰ ਨੂੰ ਕਿਵੇਂ ਟਾਰਗੇਟ ਕਰੇਗੀ। ਹਾਲਾਂਕਿ, ਰੂਸ ਹੀ ਅਜਿਹਾ ਦੇਸ਼ ਨਹੀਂ ਹੈ ਜੋ ਕੈਂਸਰ ਦੀ ਦਵਾਈ ਜਾਂ ਵੈਕਸੀਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  ਦੱਸ ਦੇਈਏ ਕਿ ਦੁਨੀਆ ਦੇ ਕਈ ਦੇਸ਼ ਅਤੇ ਕੰਪਨੀਆਂ ਕੈਂਸਰ ਵੈਕਸੀਨ ‘ਤੇ ਕੰਮ ਕਰ ਰਹੀਆਂ ਹਨ। ਪਿਛਲੇ ਸਾਲ, ਯੂਕੇ ਸਰਕਾਰ ਨੇ ‘ਵਿਅਕਤੀਗਤ ਕੈਂਸਰ ਇਲਾਜ’ ਪ੍ਰਦਾਨ ਕਰਨ ਲਈ ਕਲੀਨਿਕਲ ਟਰਾਇਲ ਸ਼ੁਰੂ ਕਰਨ ਲਈ ਜਰਮਨੀ-ਅਧਾਰਿਤ ਬਾਇਓਐਨਟੈਕ ਨਾਲ ਇੱਕ ਸੌਦੇ ‘ਤੇ ਹਸਤਾਖਰ ਕੀਤੇ ਸਨ। ਸਮਝੌਤੇ ਦਾ ਟੀਚਾ 2030 ਤੱਕ 10,000 ਮਰੀਜ਼ਾਂ ਤੱਕ ਪਹੁੰਚਣਾ ਹੈ।

ਇਸਦੇ ਨਾਲ ਹੀ ਫਾਰਮਾਸਿਊਟੀਕਲ ਕੰਪਨੀਆਂ ‘ਮੋਡਰਨਾ ਅਤੇ ਮਰਕ ਐਂਡ ਕੰਪਨੀ’ ਇੱਕ ਪ੍ਰਯੋਗਾਤਮਕ ਕੈਂਸਰ ਵੈਕਸੀਨ ਵਿਕਸਿਤ ਕਰ ਰਹੀਆਂ ਹਨ। ਇਸਦਾ ਮੱਧ-ਪੜਾਅ ਦਾ ਅਧਿਐਨ ਦਰਸਾਉਂਦਾ ਹੈ ਕਿ ਤਿੰਨ ਸਾਲਾਂ ਦੇ ਇਲਾਜ ਤੋਂ ਬਾਅਦ ਮੇਲਾਨੋਮਾ – [ਸਭ ਤੋਂ ਘਾਤਕ ਚਮੜੀ ਦਾ ਕੈਂਸਰ] – ਤੋਂ ਦੁਬਾਰਾ ਹੋਣ ਜਾਂ ਮੌਤ ਦਾ ਜੋਖਮ ਅੱਧਾ ਹੋ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment