ਅਮਰੀਕਾ ਨੇ 328 ਸੰਸਦ ਮੈਂਬਰਾਂ ‘ਤੇ ਲਗਾਈ ਸੀ ਪਾਬੰਦੀ, ਰੂਸ ਨੇ ਲਿਆ ਬਦਲਾ

TeamGlobalPunjab
3 Min Read

ਵਾਸ਼ਿੰਗਟਨ- ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਰੂਸ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦਾ ਲਗਾਤਾਰ ਜਵਾਬੀ ਹਮਲਾ ਕਰ ਰਿਹਾ ਹੈ। ਰੂਸ ਨੇ ਤਾਜ਼ਾ ਕਦਮ ਚੁੱਕਦੇ ਹੋਏ 398 ਅਮਰੀਕੀ ਸੰਸਦ ਮੈਂਬਰਾਂ ਨੂੰ ਯਾਤਰਾ ਪਾਬੰਦੀ ਸੂਚੀ ‘ਚ ਪਾ ਦਿੱਤਾ ਹੈ। ਇਸ ਸੂਚੀ ਵਿੱਚ ਪਾਉਣ ਦਾ ਮਤਲਬ ਹੈ ਕਿ ਇਹ ਸੰਸਦ ਮੈਂਬਰ ਹੁਣ ਰੂਸ ਦੀ ਯਾਤਰਾ ਨਹੀਂ ਕਰ ਸਕਣਗੇ।

ਰੂਸੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ, ‘ਅਮਰੀਕਾ ਨੇ ਇਸ ਸਾਲ 24 ਮਾਰਚ ਨੂੰ ਰੂਸੀ ਸੰਸਦ ਡੂਮਾ ਦੇ 328 ਸੰਸਦ ਮੈਂਬਰਾਂ ‘ਤੇ ਯਾਤਰਾ ਪਾਬੰਦੀ ਲਗਾਈ ਸੀ। ਇਸ ਦੇ ਜਵਾਬ ‘ਚ ਰੂਸ ਨੇ ਵੀ ਅਮਰੀਕੀ ਕਾਂਗਰਸ ਦੇ 398 ਸੰਸਦ ਮੈਂਬਰਾਂ ‘ਤੇ ਯਾਤਰਾ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

ਮੰਤਰਾਲੇ ਨੇ ਕਿਹਾ ਕਿ ਰੂਸ ਆਉਣ ਵਾਲੇ ਸਮੇਂ ਵਿੱਚ ਆਪਣੀ ਯਾਤਰਾ ਪਾਬੰਦੀ ਸੂਚੀ ਨੂੰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਰੂਸ ਨੇ ਇਹ ਤਾਜ਼ਾ ਕਦਮ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਯੂਕਰੇਨ ਨੂੰ ਤੋਪਖਾਨੇ ਅਤੇ ਹੈਲੀਕਾਪਟਰਾਂ ਸਮੇਤ ਵੱਖ-ਵੱਖ ਹਥਿਆਰਾਂ ਦੀ ਖਰੀਦ ਲਈ 80 ਕਰੋੜ ਡਾਲਰ ਦੀ ਸਹਾਇਤਾ ਦੀ ਮਨਜ਼ੂਰੀ ਦੇਣ ਦੇ ਐਲਾਨ ਤੋਂ ਬਾਅਦ ਚੁੱਕਿਆ ਹੈ।

ਅਮਰੀਕਾ ਤੋਂ ਇਲਾਵਾ ਰੂਸ ਨੇ ਆਪਣੇ ਕਰੀਬੀ ਸਹਿਯੋਗੀ ਕੈਨੇਡਾ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਰੂਸ ਨੇ ਕੈਨੇਡੀਅਨ ਸੈਨੇਟ ਦੇ 87 ਮੈਂਬਰਾਂ ‘ਤੇ ਯਾਤਰਾ ਪਾਬੰਦੀ ਦੇ ਹੁਕਮ ਵੀ ਦਿੱਤੇ ਹਨ। ਰੂਸ ਨੇ ਇਹ ਕਦਮ ਕੈਨੇਡਾ ‘ਚ ਰੂਸੀ ਸੰਸਦ ਮੈਂਬਰਾਂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਚੁੱਕਿਆ ਹੈ।

- Advertisement -

ਰੂਸ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਮਾਸਕੋ ਨੇ ਜਵਾਬੀ ਕਾਰਵਾਈ ‘ਚ ਮਾਸਕੋ ‘ਚ ਤਾਇਨਾਤ ਚੈੱਕ ਗਣਰਾਜ ਦੇ ਡਿਪਲੋਮੈਟ ਨੂੰ ਵੀ ਕੱਢ ਦਿੱਤਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਚੈੱਕ ਗਣਰਾਜ ਨੇ ਰੂਸੀ ਡਿਪਲੋਮੈਟ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦਿੱਤਾ ਸੀ। ਜਿਸ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਰੂਸ ਨੇ ਚੈੱਕ ਗਣਰਾਜ ਦੇ ਰਾਜਦੂਤ ਨੂੰ ਤਲਬ ਕੀਤਾ ਹੈ।

ਦੱਸ ਦੇਈਏ ਕਿ 24 ਫਰਵਰੀ ਨੂੰ ਰੂਸ ਨੇ ਯੂਕਰੇਨ ਦੇ ਖਿਲਾਫ਼ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਰੂਸ ਇਹ ਕਹਿੰਦਾ ਰਿਹਾ ਹੈ ਕਿ ਰੂਸ ਨਾਲ ਲੱਗਦੇ ਯੂਕਰੇਨ ਦੇ ਪੂਰਬੀ ਖੇਤਰਾਂ ਡੋਨੇਟਸਕ ਅਤੇ ਲੁਹਾਨਸਕ ਵਿੱਚ ਯੂਕਰੇਨੀ ਬਲ ਉੱਥੇ ਰੂਸੀ ਭਾਸ਼ੀ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਦੀ ਜਾਨ ਬਚਾਉਣ ਲਈ ਰੂਸ ਨੂੰ ਦਖਲ ਦੇਣਾ ਜ਼ਰੂਰੀ ਹੋ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment