ਇਮਰਾਨ ਖਾਨ ਨਾਲ ਜੇਲ੍ਹ ’ਚ ਮਾੜਾ ਸਲੂਕ? ਪੁੱਤਰ ਨੇ ਫੌਜ ’ਤੇ ਚੁੱਕੇ ਸਵਾਲ

Global Team
2 Min Read

ਨਿਊਜ਼ ਡੈਸਕ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜੇਲ੍ਹ ਵਿੱਚ ਇਲਾਜ ਨੂੰ ਲੈ ਕੇ ਵਿਵਾਦ ਹੋਰ ਵਧ ਗਿਆ ਹੈ। ਇਮਰਾਨ ਖਾਨ ਦੀ ਟੀਮ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਇਲਾਜ ਲਈ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਲਿਜਾਣ ਦੀ ਬਜਾਏ ਇੱਕ ‘ਡਮੀ ਕਾਫ਼ਲਾ’ ਹਸਪਤਾਲ ਵੱਲ ਭੇਜਿਆ ਗਿਆ। ਟੀਮ ਮੁਤਾਬਕ ਇਸ ਦਾ ਮਕਸਦ ਇਹ ਪ੍ਰਭਾਵ ਦੇਣਾ ਸੀ ਕਿ ਇਮਰਾਨ ਖਾਨ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।

‘ਡਮੀ ਕਾਫ਼ਲੇ’ ਦਾ ਲਾਇਆ ਦੋਸ਼

ਟੀਮ ਦਾ ਦਾਅਵਾ ਹੈ ਕਿ ਜੇਲ੍ਹ ਤੋਂ ਸ਼ਿਫਾ ਹਸਪਤਾਲ ਵੱਲ ਇੱਕ ਅਜਿਹਾ ਕਾਫ਼ਲਾ ਭੇਜਿਆ ਗਿਆ, ਜਿਸ ਵਿੱਚ ਇਮਰਾਨ ਖਾਨ ਮੌਜੂਦ ਨਹੀਂ ਸਨ। ਉਨ੍ਹਾਂ ਮੁਤਾਬਕ ਇਸ ਕਾਰਵਾਈ ਰਾਹੀਂ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਮਰਾਨ ਖਾਨ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਇਮਰਾਨ ਖਾਨ ਦੀ ਟੀਮ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਿੱਜੀ ਡਾਕਟਰ ਡਾ. ਫੈਸਲ ਸੁਲਤਾਨ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਵਿੱਚ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਟੀਮ ਮੁਤਾਬਕ ਡਾਕਟਰ ਇਮਰਾਨ ਖਾਨ ਦੀ ਜਾਂਚ ਕਰਨਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਇਹ ਮੌਕਾ ਨਹੀਂ ਦਿੱਤਾ ਗਿਆ।

ਇਲਾਜ ਨੂੰ ਲੈ ਕੇ ਪਹਿਲਾਂ ਵੀ ਵਿਵਾਦ

ਇਮਰਾਨ ਖਾਨ ਦੀ ਸਿਹਤ ਅਤੇ ਜੇਲ੍ਹ ਵਿੱਚ ਉਨ੍ਹਾਂ ਨੂੰ ਮਿਲ ਰਹੇ ਇਲਾਜ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਹੈ। 18 ਅਗਸਤ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਤਿੰਨ ਜੱਜਾਂ ਦੀ ਬੈਂਚ ਨੇ ਅਧਿਕਾਰੀਆਂ ਨੂੰ ਇਮਰਾਨ ਖਾਨ ਨੂੰ ਇਲਾਜ ਲਈ 48 ਘੰਟਿਆਂ ਦੇ ਅੰਦਰ ਅਦਿਆਲਾ ਜੇਲ੍ਹ ਤੋਂ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਲਿਜਾਣ ਦੇ ਨਿਰਦੇਸ਼ ਦਿੱਤੇ ਸਨ।

PIMS ਵਿੱਚ ਹੋਈ ਜਾਂਚ

ਇਸ ਦੇ ਬਾਵਜੂਦ 20 ਅਗਸਤ ਨੂੰ ਅਧਿਕਾਰੀਆਂ ਨੇ ਇਮਰਾਨ ਖਾਨ ਨੂੰ ਸ਼ਿਫਾ ਹਸਪਤਾਲ ਦੀ ਥਾਂ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (PIMS) ਲਿਜਾਇਆ। ਉੱਥੇ ਕਈ ਘੰਟਿਆਂ ਤੱਕ ਉਨ੍ਹਾਂ ਦੀ ਮੈਡੀਕਲ ਜਾਂਚ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰੀ ਤੌਰ ’ਤੇ ਫਿੱਟ ਕਰਾਰ ਦੇ ਕੇ ਮੁੜ ਅਦਿਆਲਾ ਜੇਲ੍ਹ ਭੇਜ ਦਿੱਤਾ ਗਿਆ। ਹੁਣ ਇਮਰਾਨ ਖਾਨ ਦੀ ਟੀਮ ਵੱਲੋਂ ‘ਡਮੀ ਕਾਫ਼ਲੇ’ ਅਤੇ ਨਿੱਜੀ ਡਾਕਟਰ ਨੂੰ ਜਾਂਚ ਦਾ ਮੌਕਾ ਨਾ ਮਿਲਣ ਦੇ ਦਾਅਵੇ ਨੇ ਉਨ੍ਹਾਂ ਦੇ ਇਲਾਜ ਨੂੰ ਲੈ ਕੇ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ।

Share This Article
Leave a Comment