ਹਿਮਾਚਲ ਪ੍ਰਦੇਸ਼ ਦੇ CM ਸੁੱਖੂ ਦੀ ਅਚਾਨਕ ਵਿਗੜੀ ਸਿਹਤ, ਹੁਣ ਦਿੱਲੀ ‘ਚ ਹੋਵੇਗਾ ਇਲਾਜ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਸਿਹਤ ਅਚਾਨਕ ਵਿਗੜ ਗਈ । ਉਨ੍ਹਾਂ ਨੂੰ ਬੁੱਧਵਾਰ ਦੇਰ ਰਾਤ ਅਚਾਨਕ ਇਲਾਜ ਲਈ ਆਈ.ਜੀ.ਐਮ.ਸੀ. ਲਿਆਂਦਾ ਗਿਆ। ਉਨ੍ਹਾਂ ਦੇ ਪੇਟ ਵਿੱਚ ਦਰਦ ਸੀ। ਇਸ ਲਈ ਉਨ੍ਹਾਂ ਦਾ ਅਲਟਰਾਸਾਊਂਡ ਟੈਸਟ ਕਰਵਾਇਆ ਗਿਆ। ਜਿਸ ‘ਚ ਉਨ੍ਹਾਂ  ਦੇ ਪੇਟ ‘ਚ ਇਨਫੈਕਸ਼ਨ ਆਇਆ ਹੈ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਏਮਜ਼ ਦਿੱਲੀ ਲਈ ਰਵਾਨਾ ਹੋਏ ਹਨ। ਹੁਣ ਸੀਐਮ ਦਾ ਇਲਾਜ ਦਿੱਲੀ ਏਮਜ਼ ਵਿੱਚ ਹੋਵੇਗਾ। ਉਹ ਹਸਪਤਾਲ ਤੋਂ ਕਰੀਬ ਸਵੇਰੇ 9 ਵਜੇ ਰਵਾਨਾ ਹੋਏ ਹਨ।  ਦਸ ਦਈਏ ਕਿ ਪਹਿਲਾਂ ਉਨ੍ਹਾਂ ਨੂੰ ਆਈ.ਜੀ.ਐਮ.ਸੀ. ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।ਵੀਰਵਾਰ ਨੂੰ ਵੀ ਸੁੱਖੂ ਦਿਨ ਭਰ ਡਾਕਟਰਾਂ ਦੀ ਛੇ ਮੈਂਬਰੀ ਟੀਮ ਦੀ ਨਿਗਰਾਨੀ ਹੇਠ ਰਹੇ।। ਉਥੇ ਉਨ੍ਹਾਂ ਦੇ ਕਈ ਟੈਸਟ ਹੋਏ।

ਇਸ ਤੋਂ ਪਹਿਲਾਂ ਹਸਪਤਾਲ ਦੇ ਸੀਨੀਅਰ ਮੈਡੀਕਲ ਸੁਪਰਡੈਂਟ ਡਾਕਟਰ ਰਾਹੁਲ ਰਾਓ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਦੇ ਪ੍ਰਮੁੱਖ ਮੀਡੀਆ ਸਲਾਹਕਾਰ ਨਰੇਸ਼ ਚੌਹਾਨ ਨੇ ਕਿਹਾ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਮੁੱਖ ਮੰਤਰੀ ਕੁਝ ਦਿਨਾਂ ਤੋਂ ਮੰਡੀ, ਕੁੱਲੂ ਅਤੇ ਬਿਲਾਸਪੁਰ ਦੇ ਦੌਰੇ ‘ਤੇ ਸਨ। ਇਸ ਲਈ ਭੋਜਨ ਕਾਰਨ ਪੇਟ ਦੀ ਇਨਫੈਕਸ਼ਨ ਹੋਈ ਹੈ। ਹਸਪਤਾਲ ਵਿੱਚ ਰੂਟੀਨ ਟੈਸਟ ਅਤੇ ਹੋਰ ਜਾਂਚਾਂ ਚੱਲ ਰਹੀਆਂ ਹਨ। ਡਾਕਟਰਾਂ ਨੇ ਉਨ੍ਹਾਂ ਨੂੰ ਇਕ-ਦੋ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਨਾਲ ਸਿਹਤ ‘ਚ ਜਲਦੀ ਸੁਧਾਰ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment