punjab govt punjab govt
Home / ਜੀਵਨ ਢੰਗ / ਕੀ ਤੁਸੀਂ ਜਾਣਦੇ ਹੋ ਗੁਲਾਬ ਦੀ ਚਾਹ ਪੀਣ ਨਾਲ ਸਰੀਰ ਨੂੰ ਹੁੰਦੇ ਨੇ ਅਣਗਿਣਤ ਫਾਇਦੇ ?
Rose Tea

ਕੀ ਤੁਸੀਂ ਜਾਣਦੇ ਹੋ ਗੁਲਾਬ ਦੀ ਚਾਹ ਪੀਣ ਨਾਲ ਸਰੀਰ ਨੂੰ ਹੁੰਦੇ ਨੇ ਅਣਗਿਣਤ ਫਾਇਦੇ ?

ਨਿਊਜ਼ ਡੈਸਕ : ਗੁਲਾਬ ਦਾ ਫੁੱਲ ਪਿਆਰ ਦਾ ਪ੍ਰਤੀਕ ਹੁੰਦਾ ਹੈ ਤੇ ਇਸ ਦੀ ਖੁਸ਼ਬੂ ਹਰ ਕਿਸੇ ਦਾ ਮਨ ਮੋਹ ਲੈਂਦੀ ਹੈ। ਇਸ ਦੀ ਵਰਤੋਂ ਪੂਜਾ, ਘਰਾਂ ਦੀ ਸਜਾਵਟ ਦੇ ਨਾਲ-ਨਾਲ ਮਿਠਾਈਆਂ ਨੂੰ ਸਜਾਉਣ, ਗੁਲਕੰਦ ਅਤੇ ਪੀਣ ਵਾਲੇ ਡਰਿੰਕਸ ਵਿੱਚ ਵੀ ਕੀਤੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਗੁਲਾਬ ਦੇ ਫੁੱਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਭਾਰ ਘਟਾਉਣ ਲਈ ਲੋਕ ਆਪਣੀ ਡਾਈਟ ਪਲੈਨ ‘ਚ Rose Tea ਨੂੰ ਸ਼ਾਮਲ ਕਰਦੇ ਹਨ।

Rose Tea ਬਣਾਉਣ ਦਾ ਤਰੀਕਾ

-ਸਭ ਤੋਂ ਪਹਿਲਾਂ ਗੁਲਾਬ ਦੀਆਂ ਪੱਤੀਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।

-ਇਸ ਤੋਂ ਬਾਅਦ ਇਕ ਪੈਨ ‘ਚ ਤਿੰਨ ਕੱਪ ਪਾਣੀ ਅਤੇ ਗੁਲਾਬ ਦੀਆਂ ਪੱਤੀਆਂ ਪਾਓ ਅਤੇ 5 ਮਿੰਟ ਲਈ ਉਬਾਲੋ।

-ਇਸ ਤੋਂ ਬਾਅਦ ਤੁਸੀਂ ਇਸ ਨੂੰ ਕੱਪ ‘ਚ ਛਾਣ ਲਵੋ। ਸਵਾਦ ਲਈ ਤੁਸੀਂ ਸ਼ਹਿਦ ਵੀ ਪਾ ਸਕਦੇ ਹੋ।

-ਇਸ ਤੋਂ ਇਲਾਵਾ ਤੁਸੀਂ ਇਸ ‘ਚ ਅਦਰਕ ਜਾਂ ਦਾਲਚੀਨੀ ਦੀ ਵਰਤੋਂ ਵੀ ਕਰ ਸਕਦੇ ਹੋ।

-ਤੁਸੀਂ ਗੁਲਾਬ ਦੀਆਂ ਪੱਤੀਆਂ ਨੂੰ ਸੁਕਾ ਕੇ ਸਟੋਰ ਵੀ ਕਰ ਸਕਦੇ ਹੋ।

ਇਹ ਵੀ ਪੜ੍ਹੋ: ਜਾਣੋ ਚਾਹ ‘ਚ ਮੌਜੂਦ ਐਂਟੀਆਕਸੀਡੈਂਟ ਕਿਵੇਂ ਹੁੰਦੇ ਨੇ ਕੈਂਸਰ ਨਾਲ ਲੜਨ ‘ਚ ਵੀ ਮਦਦਗਾਰ

Rose Tea ਦੇ ਫ਼ਾਇਦੇ

-ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ ਜੋ ਇੰਫੈਕਸ਼ਨ ਨਾਲ ਲੜਨ ‘ਚ ਸਹਾਇਤਾ ਕਰਦੀ ਹੈ।

-ਸਿਹਤਮੰਦ ਰਹਿਣ ਲਈ ਆਪਣੀ ਡਾਈਟ ਪਲੈਨ ‘ਚ ਗੁਲਾਬ ਦੀ ਚਾਹ ਸ਼ਾਮਲ ਕਰੋ।

-ਗੁਲਾਬ ਦੀ ਚਾਹ ਦਾ ਸੇਵਨ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ।

-ਗੁਲਾਬ ਦੀ ਚਾਹ ਦਾ ਸੇਵਨ ਇਮਿਊਨਿਟੀ ਨੂੰ ਵਧਾਉਣ ‘ਚ ਬਹੁਤ ਮਦਦਗਾਰ ਹੈ।

-ਗੁਲਾਬ ਦੀ ਚਾਹ ਦਾ ਸੇਵਨ ਕਰਨ ਨਾਲ ਸਰੀਰ ‘ਚ ਜਮ੍ਹਾਂ ਹੋਏ ਟਾਕਸਿਨਸ ਬਾਹਰ ਨਿਕਲ ਜਾਂਦੇ ਹਨ। ਜਿਸ ਕਾਰਨ ਭਾਰ ਵਧਣ ਦੀ ਕੋਈ ਸਮੱਸਿਆ ਨਹੀਂ ਹੁੰਦੀ। ਗੁਲਾਬ ਦੀ ਚਾਹ ਸਰੀਰ ਨੂੰ ਡਿਟਾਕਸ ਕਰਨ ਦਾ ਕੰਮ ਵੀ ਕਰਦੀ ਹੈ।

-ਇਸ ਤੋਂ ਇਲਾਵਾ ਮਾਹਵਾਰੀ ‘ਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲਦੀ ਹੈ।

ਇਹ ਵੀ ਪੜ੍ਹੋ: ਜ਼ਿਆਦਾ ਗਰਮ ਚਾਹ ਪੀਣਾ ਸਿਹਤ ਲਈ ਹੋ ਸਕਦਾ ਹੈ ਖ਼ਤਰਨਾਕ! Disclaimer: This content including advice provides generic information only.  Global Punjab TV does not claim responsibility for this information.

Check Also

ਗਲੇ ਦੀ ਖ਼ਰਾਸ਼ ਸਣੇ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਮਿਸ਼ਰੀ

ਨਿਊਜ਼ ਡੈਸਕ: ਗੁਣਾਂ ਨਾਲ ਭਰਪੂਰ ਮਿਸ਼ਰੀ ਦੀ ਵਰਤੋਂ ਹਰ ਘਰ ’ਚ ਹੁੰਦੀ ਹੈ। ਮਿੱਠੀ ਹੋਣ …

Leave a Reply

Your email address will not be published. Required fields are marked *