Breaking News

OTT ‘ਤੇ ਰਿਲੀਜ਼ ਹੋ ਸਕਦੀ ਐ ਫਿਲਮ ‘ਗੰਗੂਬਾਈ ਕਾਠਿਆਵਾੜੀ

ਨਿਊਜ਼ ਡੈਸਕ :- ਸੰਜੇ ਲੀਲਾ ਬੰਸਾਲੀ ਦੀ ਫਿਲਮ ‘ਗੰਗੂਬਾਈ ਕਾਠਿਆਵਾੜੀ’ ਇਸ ਸਾਲ 30 ਜੁਲਾਈ ਨੂੰ ਰਿਲੀਜ਼ ਹੋਣੀ ਸੀ , ਪਰ ਕੋਰੋਨਾ ਨੂੰ ਦੇਖਦੇ ਹੋਏ ਹੁਣ ਇਸ ਫ਼ਿਲਮ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕਰਨਾ ਮੁਸ਼ਕਿਲ ਲੱਗ ਰਿਹਾ ਹੈ। ਇਸ ਫਿਲਮ ਨੂੰ ਓਟੀਟੀ ਪਲੇਟਫਾਰਮ ‘ਤੇ ਲਿਆਉਣ ਲਈ ਸੰਜੇ ਨੂੰ ott ਪਲੇਟਫਾਰਮ ਨੇ ਇੱਕ ਮੋਟੀ ਰਕਮ ਆਫ਼ਰ ਕੀਤੀ ਹੈ।

ਇਸ ਫਿਲਮ ਦਾ ਟ੍ਰੇਲਰ 24 ਜਨਵਰੀ ਨੂੰ ਰਿਲੀਜ਼ ਹੋਇਆ ਸੀ ਜਿਸਨੂੰ ਦਰਸ਼ਕਾਂ ਨੇ ਖੂਬ ਪਸੰਦ ਵੀ ਕੀਤਾ ਸੀ। ਇਹ ਇੱਕ ਗੈਂਗਸਟਰ ਡਰਾਮਾ ਫਿਲਮ ਹੈ ਜਿਸ ‘ਚ ਆਲੀਆ ਭੱਟ ਗੰਗੂਬਾਈ ਦਾ ਕਿਰਦਾਰ ਨਿਭਾ ਰਹੀ ਹੈ।ਟ੍ਰੇਲਰ ਵੇਖਣ ਤੋਂ ਬਾਅਦ ਆਲੀਆ ਦੀ ਲੁੱਕ ਤੇ ਐਕਟਿੰਗ ਦੀ ਕਾਫੀ ਤਾਰੀਫ ਕੀਤੀ ਗਈ ਸੀ। ਦੇਸ਼ ਦੇ ਹਲਾਤਾਂ ਨੂੰ ਦੇਖਦੇ ਹੋਏ ਫ਼ਿਲਮ ਨੂੰ 30 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕਰਨਾ ਔਖਾ ਹੈ ਹੁਣ ਸੰਜੇ ਲੀਲਾ ਬੰਸਾਲੀ ਕੋਲ ਫਿਲਮ ਨੂੰ OTT ‘ਤੇ ਰਿਲੀਜ਼ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਦਾ। ਇਸ ਲਈ ਹੁਣ OTT ਵਾਲੇ ਫੈਸਲੇ ਦੇ ਉਪਰ ਵਿਚਾਰ ਚੱਲ ਰਿਹਾ ਹੈ।

ਸੰਜੇ ਲੀਲਾ ਬੰਸਾਲੀ ਨੇ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਸੀ ਤੇ ਓਟੀਟੀ ਲਈ ਉਹ ਇਸੇ ਫਿਲਮ ‘ਤੇ ਅਧਾਰਤ ਇਕ ਵੈੱਬ ਸੀਰੀਜ਼ ਹੀਰ ਮੰਡੀ ਵੀ ਲੈ ਕੇ ਆਉਣ ਵਾਲੇ ਸੀ।ਪਰ ਕੋਰੋਨਾ ਨੇ ਸੰਜੇ ਦੇ ਸੁਪਨਿਆਂ ‘ਤੇ ਪਾਣੀ ਫੇਰ ਦਿੱਤਾ।ਹੁਣ ਲੱਗ ਰਿਹਾ ਹੈ ਕਿ ਫ਼ਿਲਮ ‘ਗੰਗੂਬਾਈ ਕਾਠਿਆਵਾੜੀ’ ਓਟੀਟੀ ‘ਤੇ ਹੀ ਰਿਲੀਜ਼ ਹੋਵੇਗੀ ਅਤੇ ਵੈੱਬ ਸੀਰੀਜ਼ ਦਾ ਸੁਪਨਾ ਫਿਲਹਾਲ ਸੰਜੇ ਲੀਲਾ ਬੰਸਾਲੀ ਨੂੰ ਛੱਡਣਾ ਪਵੇਗਾ।

Check Also

ਅਦਰਕ ਖਾਣ ਨਾਲ ਇਹ ਬੀਮਾਰੀਆਂ ਹੋਣਗੀਆਂ ਦੂਰ

ਨਿਊਜ਼ ਡੈਸਕ: ਅਦਰਕ ਸਾਡੀ ਰਸੋਈ ਦਾ ਇਕ ਅਹਿਮ ਹਿੱਸਾ ਹੈ। ਇਸ ਦੀ ਮਦਦ ਨਾਲ ਅਸੀਂ …

Leave a Reply

Your email address will not be published. Required fields are marked *