ਮਹਾਂਭਾਰਤ ਦੇ ਯੁਦਿਸ਼ਟਰ ਨੂੰ ਚਾਵਲ ਖਾਣੇ ਪਏ ਸਨ ਮਹਿੰਗੇ, ਨਹੀਂ ਬਣ ਜਾਂਦੇ ਕ੍ਰਿਸ਼ਨ!

TeamGlobalPunjab
2 Min Read

ਜਦੋਂ ਤੋਂ ਦੂਰਦਰਸ਼ਨ ਦੇ ਪੁਰਾਣੇ ਸ਼ੋਅ ਵਾਪਸ ਸ਼ੁਰੂ ਹੋਏ ਹਨ, ਉਸ ਸਮੇਂ ਤੋਂ ਲੋਕਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਰਾਮਾਨੰਦ ਸਾਗਰ ਦੀ ਰਮਾਇਣ ਤੋਂ ਬਾਅਦ ਹੁਣ ਬੀ.ਆਰ ਚੋਪੜਾ ਦੀ ਮਹਾਭਾਰਤ ਟੀਵੀ ‘ਤੇ ਪ੍ਰਸਾਰਿਤ ਹੋਣ ਲਗ ਪਈ ਹੈ ਅਤੇ ਇਸ ਨੂੰ ਲੋਕਾਂ ਦਾ ਕਾਫੀ ਪਿਆਰ ਵੀ ਮਿਲ ਰਿਹਾ ਹੈ। 3 ਦਹਾਕਿਆਂ ਬਾਅਦ ਵੀ ਦਰਸ਼ਕ ਨਾ ਸਿਰਫ ਉਨ੍ਹਾਂ ਅਭਿਨੇਤਾਵਾਂ ਨੂੰ ਪਸੰਦ ਕਰ ਰਹੇ ਹਨ ਜੋ ਮਹਾਭਾਰਤ ਵਿੱਚ ਕੰਮ ਕਰਦੇ ਹਨ, ਬਲਕਿ ਉਨ੍ਹਾਂ ਬਾਰੇ ਜਾਣਨ ਲਈ ਵੀ ਉਤਸੁਕ ਹਨ ।  ਹੁਣ ਜੇੇਕਰ ਗਲ ਇਸ  ਸੀਰੀਅਲ ਦੇ ਪ੍ਰਮੁਖ ਅਦਾਕਾਰ ਯੁਦਿਸ਼ਟਰ ਉਰਫ ਗਜੇਂਦਰ ਚੌਹਾਨ ਦੀ ਕਰੀਏ ਤਾਂ ਉਹ ਦਰਸ਼ਕਾਂ ਦੇ ਕਾਫੀ ਹਰਮਨ ਪਿਆਰੇ ਹਨ।

ਗਜੇਂਦਰ ਚੌਹਾਨ ਨੇ ਮਹਾਭਾਰਤ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੇ ਰੋਲ ਪ੍ਰਾਪਤੀ ਦੀ ਸਾਰੀ ਕਹਾਣੀ ਇਕ ਇੰਟਰਵਿਊ ਵਿਚ ਸੁਣਾਈ। ਰਿਪੋਰਟਾਂ ਅਨੁਸਾਰ ਉਨ੍ਹਾਂ ਕਿਹਾ ਕਿ ਮੈਨੂੰ ਇਸ ਸ਼ੋਅ ਵਿਚ ਕ੍ਰਿਸ਼ਨਾ ਦੀ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਸੀ।ਪਰ ਉਹ ਵਕਤ ਅਜਿਹਾ ਸੀ ਕਿ ਮੈਨੂੰ ਉਸ ਸਮੇਂ ਦੌਰਾਨ ਬਹੁਤ ਸਾਰੀਆਂ ਖੇਤਰੀ, ਮਲਿਆਲਮ ਫਿਲਮਾਂ ਮਿਲੀਆਂ। ਉਥੇ ਜੋ ਖਾਣਾ ਸੀ ਉਹ ਮੇਰੇ ਲਈ ਅਨੁਕੂਲ ਨਹੀਂ ਸੀ। ਉਨ੍ਹਾਂ ਦਸਿਆ ਕਿ ਮੈਨੂੰ ਇਸ ਦੌਰਾਨ 20-20 ਦਿਨ ਲਗਾਤਾਰ ਚਾਵਲ ਖਾਣੇ ਪਏ। ਉਨ੍ਹਾਂ ਕਿਹਾ ਕਿ ‘ਮੈਂ ਚਾਵਲ ਖਾਣ ਤੋਂ ਬਾਅਦ ਮੋਟਾ ਹੋੋ ਗਿਆ ਸੀ। ਜਦੋਂ ਮੈਂ ਵਾਪਸ ਆਇਆ, ਰਵੀ ਚੋਪੜਾ ਸਾਹਬ ਨੇ ਕਿਹਾ ਕਿ ਤੁਸੀਂ ਕ੍ਰਿਸ਼ਨ ਦੀ ਭੂਮਿਕਾ ਲਈ ਫਿਟ ਨਹੀਂ ਹੋ ਕਿਉਂਕਿ ਤੁਸੀਂ ਮੋੋੋਟੇ ਹੋ ਗਏ ਹੋ। ਜਿਸ ਤੋਂ ਬਾਅਦ 17 ਅਗਸਤ, 1988 ਨੂੰ ਉਨ੍ਹਾਂ ਨੂੰ ਯੁੁ ਯੁਧਿਸ਼ਟਰ ਦਾ ਰੋਲ ਦਿੱਤਾ ਗਿਆ. ਅਤੇ 28 ਅਕਤੂਬਰ 1988 ਨੂੰ ਮੈਂ ਸ਼ੂਟਿੰਗ ਸ਼ੁਰੂ ਕੀਤੀ।

Share this Article
Leave a comment