ਬਗਦਾਦ ‘ਚ ਅਮਰੀਕੀ ਦੂਤਾਵਾਸ ਦੇ ਨੇੜ੍ਹੇ ਫਿਰ ਹਮਲਾ

TeamGlobalPunjab
1 Min Read

ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਇੱਕ ਵਾਰ ਫਿਰ ਹਮਲਾ ਕੀਤਾ ਗਿਆ ਹੈ। ਹਾਲੇ ਤੱਕ ਮਿਲੀਆਂ ਖਬਰਾਂ ਮੁਤਾਬਕ ਅਮਰੀਕੀ ਦੂਤਾਵਾਸ ਦੇ ਨੇੜੇ 5 ਰਾਕੇਟ ਦਾਗੇ ਗਏ ਹਨ। ਕੁੱਝ ਦਿਨ ਪਹਿਲਾਂ ਹੀ ਇੰਝ ਹੀ ਰਾਕੇਟ ਹਮਲੇ ਕੀਤੇ ਗਏ ਸਨ, ਜਿਸ ਦੇ ਦੋਸ਼ ਇਰਾਨ ‘ਤੇ ਲਗਾਏ ਗਏ ਸਨ। ਇਸ ਹਮਲੇ ਤੋਂ ਬਾਅਦ ਅਮਰੀਕਾ ਨੇ ਇਰਾਨ ਨੂੰ ਵੱਡਾ ਅੰਜ਼ਾਮ ਭੁਗਤਣ ਦੀ ਚਿਤਾਵਨੀ ਦੇ ਦਿੱਤੀ ਸੀ।

ਦੱਸ ਦਈਏ ਕਿ ਇਰਾਨ ਦੀ ਕੁਦਸ ਫੋਰਸ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ( Qasem Soleimani ) ਦੀ ਅਮਰੀਕੀ ਹਵਾਈ ਹਮਲੇ ( US Airstrike ) ਵਿੱਚ ਮੌਤ ਤੋਂ ਬਾਅਦ ਮੱਧ‍ ਪੂਰਬ ਵਿੱਚ ਅਸ਼ਾਂਤੀ ਤੇ ਵਿਵਾਦ ਵਧਣਾ ਤੈਅ ਹੈ।

ਖਬਰਾਂ ਮੁਤਾਬਕ ਟਾਇਗਰਿਸ ਦੇ ਪੱਛਮੀ ਬੈਂਕ ਦੀ ਤਰ੍ਹਾਂ ਰਾਕੇਟ ਹਮਲੇ ਦੀ ਤੇਜ਼ ਅਵਾਜਾਂ ਸੁਣਾਈ ਦਿੱਤੀਆਂ ਹਨ। ਦੱਸ ਦਈਏ ਕਿ ਪੱਛਮੀ ਬੈਂਕ ਵਿੱਚ ਹੀ ਅਮਰੀਕੀ ਦੂਤਾਵਾਸ ਸਥਿਤ ਹੈ।

ਇਰਾਕ ਦੇ ਸੁਰੱਖਿਆ ਬਲਾਂ ਨੇ ਦੱਸਿਆ ਕਿ ਹਾਈ – ਸਕਿਓਰਿਟੀ ਗਰੀਨ ਜ਼ੋਨ ਵਿੱਚ ਅਮਰੀਕੀ ਦੂਤਾਵਾਸ ਦੇ ਨੇੜੇ 5 ਰਾਕੇਟ ਦਾਗੇ ਗਏ ਹਨ। ਹਾਲਾਂਕਿ ਇਸ ਹਮਲੇ ਵਿੱਚ ਕਿਸੇ ਵੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ ਹਮਲੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਨੇ ਵੀ ਨਹੀਂ ਲਈ ਹੈ। ਹਾਲਾਂਕਿ ਇਸ ਵਾਰ ਵੀ ਈਰਾਨ ਉੱਤੇ ਹੀ ਇਨ੍ਹਾਂ ਹਮਲਿਆਂ ਦਾ ਸ਼ੱਕ ਜਤਾਇਆ ਗਿਆ ਹੈ।

- Advertisement -

Share this Article
Leave a comment