ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਮਾਂ ਕਾਲੀ ਦੀ ਇਤਰਾਜ਼ਯੋਗ ਫੋਟੋ ਕੀਤੀ ਟਵੀਟ, ਭਾਰਤੀਆਂ ਦਾ ਪਾਰਾ ਸੱਤਵੇਂ ਅਸਮਾਨ ‘ਤੇ

Rajneet Kaur
2 Min Read

ਕੀਵ:ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਇੱਕ ਟਵੀਟ ਵਿੱਚ ਮਾਤਾ ਕਾਲੀ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਜਿਸ ਤੋਂ ਬਾਅਦ ਭਾਰਤੀਆਂ ਦਾ ਪਾਰਾ ਸੱਤਵੇਂ ਅਸਮਾਨ ‘ਤੇ ਹੈ। ਟਵੀਟ ਤੋਂ ਬਾਅਦ  ਭਾਰਤੀਆਂ ਖਾਸ ਕਰਕੇ ਹਿੰਦੂਆਂ ਨੂੰ ਬਹੁਤ ਗੁੱਸਾ ਆਇਆ ਹੈ। ਰੱਖਿਆ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਹਿੰਦੂਆਂ ਵਿੱਚ ਸਤਿਕਾਰੀ ਜਾਂਦੀ ਮਾਂ ਕਾਲੀ ਦੀ ਇੱਕ ਇਤਰਾਜ਼ਯੋਗ ਫੋਟੋ ਸਾਂਝੀ ਕੀਤੀ ਗਈ ਹੈ।

ਭਾਰਤ ਦੇ ਟਵਿੱਟਰ ਉਪਭੋਗਤਾ ਇਸ ਨੂੰ ਅਪਮਾਨਜਨਕ ਅਤੇ ‘ਹਿੰਦੂਫੋਬਿਕ’ ਕਹਿ ਰਹੇ ਹਨ। ਇਸ ਦੇ ਨਾਲ ਹੀ ਉਹ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੋਂ ਇਸ ‘ਤੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਤਸਵੀਰ ‘ਚ ਕਥਿਤ ਤੌਰ ‘ਤੇ ਦੇਵੀ ਕਾਲੀ ਨੂੰ ਧੂੰਏਂ ‘ਤੇ ਦਿਖਾਇਆ ਗਿਆ ਹੈ। ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ‘ਵਰਕ ਆਫ ਆਰਟ’ ਕੈਪਸ਼ਨ ਦੇ ਨਾਲ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ। ਦਸ ਦਈਏ ਕਿ ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ ਹੈ।

ਇਕ ਯੂਜ਼ਰ ਨੇ ਲਿਖਿਆ, ‘ਮੈਂ ਯੁਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਹਿੰਦੂਆਂ ‘ਚ ਬਹੁਤ ਹੀ ਸਤਿਕਾਰੀ ਜਾਂਦੀ ਮਾਂ ਕਾਲੀ ਦਾ ਇਸ ਤਰ੍ਹਾਂ ਮਜ਼ਾਕ ਉਡਾਉਣ ਤੋਂ ਬਹੁਤ ਦੁਖੀ ਹਾਂ। ਇਹ ਅਸੰਵੇਦਨਸ਼ੀਲਤਾ ਅਤੇ ਅਗਿਆਨਤਾ ਦਾ ਸਪੱਸ਼ਟ ਪ੍ਰਦਰਸ਼ਨ ਹੈ। ਮੈਂ ਉਸ ਨੂੰ ਇਤਰਾਜ਼ਯੋਗ ਸਮੱਗਰੀ ਹਟਾਉਣ ਅਤੇ ਮੁਆਫੀ ਮੰਗਣ ਦੀ ਮੰਗ ਕਰਦਾ ਹਾਂ। ਸਾਰੇ ਧਰਮਾਂ ਅਤੇ ਮਾਨਤਾਵਾਂ ਦਾ ਸਤਿਕਾਰ ਸਰਵਉੱਚ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment