ਯੂਕਰੇਨ ਨੇ ਰੂਸ ‘ਚ ਕੀਤਾ ਹਵਾਈ ਹਮਲਾ

TeamGlobalPunjab
2 Min Read

ਨਿਊਜ਼ ਡੈਸਕ: ਯੂਕਰੇਨ ਅਤੇ ਰੂਸ ਵਿਚਾਲੇ ਇਹ ਜੰਗ ਹੁਣ ਗੰਭੀਰ ਰੂਪ ਲੈ ਰਹੀ ਹੈ। ਇਸ ਜੰਗ ਵਿੱਚ ਲਗਾਤਾਰ ਹਮਲਿਆਂ ਦਾ ਸਾਹਮਣਾ ਕਰ ਰਿਹਾ ਯੂਕਰੇਨ ਹੁਣ ਜਵਾਬੀ ਕਾਰਵਾਈ ਦੇ ਮੂਡ ਵਿੱਚ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਯੂਕਰੇਨ ਦੀ ਫੌਜ ਨੇ ਰੂਸ ਦੀ ਸਰਹੱਦ ‘ਤੇ ਹਮਲਾ ਕੀਤਾ ਹੈ। ਰੂਸ ਦਾ ਦੋਸ਼ ਹੈ ਕਿ ਯੂਕਰੇਨ ਨੇ ਉਸ ਦੀ ਸਰਹੱਦ ਦੇ 25 ਮੀਲ ਦੇ ਅੰਦਰ ਆ ਕੇ ਤੇਲ ਡਿਪੂਆਂ ‘ਤੇ ਹਮਲਾ ਕੀਤਾ ਹੈ।

ਰੂਸ ਦਾ ਇਹ ਦਾਅਵਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਮਾਹਿਰਾਂ ਨੇ ਕਿਹਾ ਸੀ ਕਿ ਉਹ ਦਿਖਾਵੇ ਵਜੋਂ ਆਪਣੇ ਹੀ ਖੇਤਰਾਂ ‘ਤੇ ਕੁਝ ਹਮਲੇ ਕਰ ਸਕਦਾ ਹੈ ਅਤੇ ਯੂਕਰੇਨ ‘ਤੇ ਦੋਸ਼ ਲਗਾ ਸਕਦਾ ਹੈ। ਰੂਸੀ ਅਧਿਕਾਰੀ ਯਾਕੇਸਲਾਵ ਗਲੇਡਕੋਵ ਨੇ ਕਿਹਾ ਕਿ ਇਹ ਹਮਲਾ ਦੋ ਯੂਕਰੇਨੀ ਫੌਜੀ ਹੈਲੀਕਾਪਟਰਾਂ ਦੁਆਰਾ ਕੀਤਾ ਗਿਆ।

ਰੂਸ ਨੇ ਕਿਹਾ ਕਿ ਦੋ ਯੂਕਰੇਨੀ ਹੈਲੀਕਾਪਟਰ ਉਸ ਦੇ ਬੇਲਗੋਰੋਡ ਸ਼ਹਿਰ ਵਿੱਚ ਦਾਖਲ ਹੋਏ ਅਤੇ S-8 ਰਾਕੇਟ ਨਾਲ ਹਮਲਾ ਕੀਤਾ। ਅਜਿਹੇ ‘ਚ ਮਾਹਿਰ ਕਹਿ ਰਹੇ ਹਨ ਕਿ ਜੇਕਰ ਰੂਸ ਦਾ ਦਾਅਵਾ ਸੱਚ ਹੈ ਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਦੇਸ਼ ਨੇ ਰੂਸ ‘ਤੇ ਹਵਾਈ ਹਮਲਾ ਕੀਤਾ ਹੈ। ਯੂਕਰੇਨ ਨੇ ਜਿਸ ਤੇਲ ਡਿਪੂ ‘ਤੇ ਹਮਲਾ ਕੀਤਾ ਹੈ, ਉਹ ਰੂਸੀ ਸਰਕਾਰੀ ਕੰਪਨੀ ਰੋਜ਼ਨੇਫਟ ਦੁਆਰਾ ਸੰਚਾਲਿਤ ਹੈ। ਇਸ ਹਮਲੇ ‘ਚ ਕੰਪਨੀ ਦੇ ਦੋ ਕਰਮਚਾਰੀ ਜ਼ਖਮੀ ਹੋ ਗਏ ਹਨ। ਹਾਲਾਂਕਿ ਕੰਪਨੀ ਨੇ ਸਾਫ ਕਿਹਾ ਕਿ ਇਸ ਹਮਲੇ ‘ਚ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment