ਦਿੱਲੀ ‘ਚ ਪ੍ਰਦੂਸ਼ਣ ਨੂੰ ਇਸ ਤਰ੍ਹਾਂ ਦੂਰ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼

Rajneet Kaur
2 Min Read

ਨਵੀਂ ਦਿੱਲੀ: ਦਿੱਲੀ ਦੀ ਦਮ ਘੁੱਟ ਰਹੀ ਹਵਾ ਨੂੰ ਸੁਧਾਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  ਵਧਦੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਾਰੀਆਂ ਨੋਡਲ ਏਜੰਸੀਆਂ ਅਲਰਟ ਮੋਡ ਵਿੱਚ ਹਨ। ਇਸ ਕੜੀ ‘ਚ ਸਵੇਰ ਤੋਂ ਹੀ ਸੜਕਾਂ ‘ਤੇ ਸਪ੍ਰਿੰਕਲਰਾਂ ਰਾਹੀਂ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ। ਕੂੜਾ, ਕੋਲਾ ਜਾਂ ਭੱਠੀ ਨੂੰ ਖੁੱਲ੍ਹੇਆਮ ਸਾੜਨ ‘ਤੇ ਅਤੇ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾ ਦਿਤੀ ਗਈ ਹੈ।

ਕੁਝ ਥਾਵਾਂ ‘ਤੇ ਧੂੰਆਂ ਵਿਰੋਧੀ ਗੰਨ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਕੁਝ ਥਾਵਾਂ ‘ਤੇ ਸੜਕਾਂ ਤੋਂ ਧੂੜ ਹਟਾਈ ਜਾ ਰਹੀ ਹੈ। ਦਿੱਲੀ-ਐਨਸੀਆਰ ਦੀ ਹਵਾ 25-30 ਸਿਗਰਟਾਂ ਦੇ ਧੂੰਏਂ ਵਾਂਗ ਜ਼ਹਿਰੀਲੀ ਹੋ ਗਈ ਹੈ। AQI 500 ਤੋਂ ਪਾਰ ਹੈ। ਲੋਕ ਸਿਹਤ ਐਮਰਜੈਂਸੀ ਘੋਸ਼ਿਤ ਕਰਨ ਦੀ ਮੰਗ ਕਰ ਰਹੇ ਹਨ। ਦਸ ਦਈਏ ਕਿ ਪ੍ਰਦੂਸ਼ਣ ਦੀ ਸੰਘਣੀ ਚਾਦਰ ਦਾ ਅੱਜ ਛੇਵਾਂ ਦਿਨ ਹੈ।

ਅੱਜ ਜੇਕਰ ਅਸੀਂ ਉੱਤਰੀ ਭਾਰਤ ਦੇ ਟਾਪ-10 ਪ੍ਰਦੂਸ਼ਿਤ ਸ਼ਹਿਰਾਂ ਦੀ ਗੱਲ ਕਰੀਏ ਤਾਂ NCR ਦੇ ਗ੍ਰੇਟਰ ਨੋਇਡਾ ਵਿੱਚ AQI ਪੱਧਰ 476 ਅਤੇ ਫਰੀਦਾਬਾਦ ਵਿੱਚ 456 ਦਰਜ ਕੀਤਾ ਗਿਆ ਹੈ। ਦਿੱਲੀ-ਐਨਸੀਆਰ ਵਿੱਚ ਅੱਜ ਸਵੇਰੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ, ਦਿੱਲੀ ਦਾ ਸਮੁੱਚਾ AQI 410 ਸੀ। ਦਿੱਲੀ ਜ਼ਹਿਰੀਲੇ ਧੂੰਏਂ ਦੀ ਮੋਟੀ ਪਰਤ ਵਿੱਚ ਲਪੇਟੀ ਹੋਈ ਹੈ। ਇੱਥੇ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਬਣੀ ਹੋਈ ਹੈ। ਸਵਿਸ ਸਮੂਹ IQAir ਦੇ ਅੰਕੜਿਆਂ ਅਨੁਸਾਰ, ਕੋਲਕਾਤਾ ਅਤੇ ਮੁੰਬਈ ਦੇ ਨਾਲ-ਨਾਲ ਦਿੱਲੀ ਅੱਜ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment