ਭਾਰਤੀ ਮੂਲ ਦੇ ਰਿਸ਼ੀ ਸੁਨਕ ਬਣੇ ਬ੍ਰਿਟੇਨ ਦੇ ਨਵੇਂ ਵਿੱਤ ਮੰਤਰੀ

TeamGlobalPunjab
2 Min Read

ਲੰਦਨ: ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਸਾਂਸਦ ਰਿਸ਼ੀ ਸੁਨਕ ਨੂੰ ਨਵਾਂ ਵਿੱਤ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਨੇ ਪਾਕਿਸਤਾਨੀ ਮੂਲ ਦੇ ਸਾਜਿਦ ਜਾਵੀਦ ਦੀ ਥਾਂ ਲਈ ਹੈ। ਯੂਰੋਪੀ ਯੂਨੀਅਨ ਦੇ ਵੱਖ ਹੋਣ ਕਾਰਨ ਇਹ ਅਹੁਦਾ ਹੁਣ ਬਹੁਤ ਮਹੱਤਵਪੂਰਣ ਹੋ ਗਿਆ ਹੈ। ਕਿਉਂਕਿ ਆਉਣ ਵਾਲੇ ਮਹੀਨਿਆਂ ਵਿੱਚ ਬ੍ਰਿਟੇਨ ਨੂੰ ਦੁਨੀਆ ਦੇ ਦੇਸ਼ਾਂ ਨਾਲ ਆਪਣੇ ਵਪਾਰ ਸਬੰਧਾਂ ਦਾ ਨਵਾਂ ਢਾਂਚਾ ਖੜਾ ਕਰਨਾ ਹੋਵੇਗਾ। ਸੁਨਕ ਨੂੰ ਲੈ ਕੇ ਇੱਕ ਖਾਸ ਗੱਲ ਹੈ ਕਿ ਉਹ ਸੂਚਨਾ ਤਕਨੀਕੀ ਖੇਤਰ ਦੀ ਦਿੱਗਜ ਭਾਰਤੀ ਕੰਪਨੀ ਇਨਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਦੇ ਜਵਾਈ ਹਨ।


ਇਸੇ ਤਰ੍ਹਾਂ ਬ੍ਰਿਟੇਨ ਦੀ ਬੋਰਿਸ ਜਾਨਸਨ ਸਰਕਾਰ ਵਿੱਚ ਗ੍ਰਹਿ ਮੰਤਰੀ ਅਹੁਦੇ ‘ਤੇ ਪ੍ਰੀਤੀ ਪਟੇਲ ਬਰਕਰਾਰ ਹਨ ਅਤੇ ਸੁਨਕ ਨੂੰ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਬ੍ਰਿਟਿਸ਼ ਸਰਕਾਰ ਦੇ ਦੋ ਬਹੁਤ ਮਹੱਤਵਪੂਰਣ ਅਹੁਦੇ ਭਾਰਤੀਆਂ ਦੇ ਹਿੱਸੇ ਵਿੱਚ ਆਏ ਹਨ। ਵੀਰਵਾਰ ਨੂੰ ਪ੍ਰਧਾਨਮੰਤਰੀ ਜਾਨਸਨ ਨੇ ਆਪਣੇ ਮੰਤਰੀਮੰਡਲ ਦਾ ਵਿਸਥਾਰ ਕੀਤਾ ਹੈ। ਭਾਰਤੀ ਮੂਲ ਦੇ ਆਲੋਕ ਸ਼ਰਮਾ ਅਤੇ ਸਵੇਲਾ ਬਰੇਵਰਮੈਨ ਨੂੰ ਵੀ ਮੰਤਰੀ ਮੰਡਲ ਵਿੱਚ ਪ੍ਰਮੋਸ਼ਨ ਮਿਲਣ ਦੀ ਉਮੀਦ ਹੈ।

ਸੁਨਕ ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ ਸਨ ਅਤੇ ਉਨ੍ਹਾਂ ਨੂੰ ਬ੍ਰਿਟਿਸ਼ ਖਜਾਨੇ ਦੇ ਮੁੱਖ ਸਕੱਤਰ ਦਾ ਦਰਜਾ ਪ੍ਰਾਪਤ ਸੀ। ਉਨ੍ਹਾਂ ਨੂੰ ਬ੍ਰਿਟਿਸ਼ ਸਰਕਾਰ ਦੇ ਉਭਰਦੇ ਸਿਤਾਰੇ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। 39 ਸਾਲਾ ਸੁਨਕ ਦਾ ਦਫ਼ਤਰ ਪ੍ਰਧਾਨਮੰਤਰੀ ਦੇ ਡਾਉਨਿੰਗ ਸਟਰੀਟ ਰਿਹਾਇਸ਼ ਅਤੇ ਦਫ਼ਤਰ ਦੇ ਠੀਕ ਨੇੜੇ ਹੋਵੇਗਾ। ਬ੍ਰਿਟਿਸ਼ ਮੀਡੀਆ ਮੌਜੂਦਾ ਪਰਸਪੈਕਟਿਵ ਵਿੱਚ ਵਿੱਤ ਮੰਤਰੀ ਸੁਨਕ ਨੂੰ ਸਰਕਾਰ ਵਿੱਚ ਪ੍ਰਧਾਨਮੰਤਰੀ ਤੋਂ ਬਾਅਦ ਦੂਜਾ ਸਭ ਤੋਂ ਮਹੱਤਵਪੂਰਣ ਵਿਅਕਤੀ ਮੰਨ ਰਿਹਾ ਹੈ। ਪ੍ਰਧਾਨਮੰਤਰੀ ਦਫ਼ਤਰ ਨੇ ਬਿਆਨ ਜਾਰੀ ਕਿਹਾ ਹੈ- ਮਹਾਰਾਣੀ ਨੇ ਬ੍ਰਿਟਿਸ਼ ਖਜਾਨੇ ਦੇ ਮੁੱਖੀ ਦੇ ਤੌਰ ‘ਤੇ ਰਿਸ਼ੀ ਸੁਨਕ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

Share this Article
Leave a comment