ਪਰਵਾਸੀ ਮਜ਼ਦੂਰਾਂ ਦੀ ਵਾਪਸੀ ਨਾਲ ਕਿਸਾਨਾਂ ਨੂੰ ਆ ਸਕਦੀਆਂ ਹਨ ਭਾਰੀ ਔਕੜਾਂ: ਅਮਨ ਅਰੋੜਾ

TeamGlobalPunjab
1 Min Read

ਚੰਡੀਗੜ੍ਹ  : ਲੌਕ ਡਾਉਣ ਪਿਛਲੇ ਲੰਮੇ ਸਮੇਂ ਤੋਂ ਦੇਸ਼ ਅੰਦਰ ਬਰਕਰਾਰ ਹੈ । ਇਸੇ ਦਰਮਿਆਨ ਹੁਣ ਪਰਵਾਸੀ ਮਜ਼ਦੂਰ ਕੰਮ ਕਾਰ ਠਪ ਹੋਣ ਕਾਰਨ ਵਾਪਸ ਆਪਣੇ ਜੱਦੀ ਘਰਾਂ ਨੂੰ ਜਾਣ ਲਗ ਪਏ ਹਨ । ਪੰਜਾਬ ਵਿੱਚ ਵੀ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰਾਂ ਨੇ ਵਾਪਸ ਜਾਣ ਲਈ ਪੰਜਾਬ ਸਰਕਾਰ ਕੋਲ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਨੂੰ ਦੇਖ ਅਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਆਉਣ ਵਾਲੀ ਅੱਗਾਉਂ ਮੁਸੀਬਤ ਤੋਂ ਇਕ ਪਤਰ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੂਬਰੂ ਕਰਵਾਇਆ ਹੈ।

ਅਮਨ ਅਰੋੜਾ ਨੇ ਪੱਤਰ ਲਿਖ ਕੇ ਚਿੰਤਾ ਪ੍ਰਗਟ ਕੀਤੀ ਹੈ ਕਿ ਪਰਵਾਸੀ ਮਜ਼ਦੂਰ ਵੱਡੀ ਗਿਣਤੀ ਵਿੱਚ ਆਪਣੇ ਜੱਦੀ ਘਰਾਂ ਵਲ ਵਾਪਿਸ ਜਾ ਰਹੇ ਹਨ ਇਸ ਦਾ ਅਸਰ ਕਿਸਾਨੀ ਤੇ ਪਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਝੋਨੇ ਦੀ ਲਵਾਈ ਸਮੇਂ ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਪੈ ਜਾਵੇਗੀ । ਅਮਨ ਅਰੋੜਾ ਨੇ ਸੁਝਾਅ ਦਿੱਤਾ ਕਿ ਜੇਕਰ ਸਰਕਾਰ ਇਨ੍ਹਾਂ ਮਜ਼ਦੂਰਾਂ ਨੂੰ ਕੁਝ ਸਮਾਂ ਹੋਰ ਆਪਣੇ ਵਲੋਂ ਸਰਕਾਰੀ ਖਰਚ ਤੇ ਰਖ ਲੈਂਦੀ ਹੈ ਤਾਂ ਚੰਗਾ ਹੋਵੇਗਾ ਕਿਉਂਕਿ ਇਸ ਨਾਲ ਕਿਸਾਨਾ ਨੂੰ ਵੀ ਮਜ਼ਦੂਰਾਂ ਦੀ ਘਾਟ ਨਹੀਂ ਪਵੇਗੀ।

Share this Article
Leave a comment