ਕ੍ਰਾਂਤੀਕਾਰੀ ਦੇਸ਼ ਭਗਤ ਚੰਦਰ ਸ਼ੇਖਰ ਆਜ਼ਾਦ

TeamGlobalPunjab
4 Min Read

-ਅਵਤਾਰ ਸਿੰਘ 

 

ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ,1906 ਨੂੰ ਪੰਡਤ ਸੀਤਾ ਰਾਮ ਤਿਵਾੜੀ ਦੇ ਘਰ ਮਾਤਾ ਜਗਰਾਣੀ ਦੇਵੀ ਦੀ ਕੁਖੋਂ ਪਿੰਡ ਭਾਵਰਾ ਜ਼ਿਲਾ ਝਬੂਆ (ਮੱਧ ਪ੍ਰਦੇਸ਼) ਵਿੱਚ ਹੋਇਆ। ਘਰੇਲੂ ਹਾਲਤ ਕਮਜ਼ੋਰ ਹੋਣ ਕਾਰਨ ਰੋਜ਼ਗਾਰ ਦੀ ਤਲਾਸ਼ ਵਿੱਚ ਉਨ੍ਹਾਂ ਦੇ ਪਿਤਾ ਕਈ ਥਾਂ ਗਏ, ਫਿਰ ਪਰਿਵਾਰ ਸਮੇਤ ਅਲੀਰਾਜ ਰਿਆਸਤ ਵਿੱਚ ਜਾ ਵਸੇ।

ਆਜ਼ਾਦ ਪੰਜ ਭਰਾਵਾਂ ‘ਚੋਂ ਛੋਟੇ ਸਨ। ਸੰਸਕ੍ਰਿਤ ਦੀ ਪੜ੍ਹਾਈ ਕਰਨ ਲਈ ਬਨਾਰਸ ਚਲੇ ਗਏ। 1921 ਨੂੰ ਨਾ-ਮਿਲਵਰਤਣ ਲਹਿਰ ਵਿੱਚ ਸਾਥੀਆਂ ਸਮੇਤ ਸ਼ਾਮਲ ਹੋ ਗਏ। 15 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸਰਕਾਰ ਵਿਰੁੱਧ ਨਾ-ਮਿਲਵਰਤਣ ਲਹਿਰ ਵਿਰੁੱਧ ਬਨਾਰਸ ਵਿੱਚ ਵੱਡੇ ਜਲੂਸ ਦੀ ਅਗਵਾਈ ਕੀਤੀ, ਜਿਸ ਕਰਕੇ ਉਨ੍ਹਾਂ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਦ ਉਸ ਨੂੰ ਨਾਂ ਤੇ ਪਤਾ ਪੁੱਛਿਆ ਤੇ ਉਨ੍ਹਾਂ ਆਪਣਾ ਨਾਂ ਅਜ਼ਾਦ ਤੇ ਪਿਤਾ ਦਾ ਨਾਂ ਸੁੰਤਤਰ ਤੇ ਘਰ ਜੇਲ, ਮੈਜਿਸਟਰੇਟ ਨੇ 15 ਬੈਂਤ ਦੀ ਸਜਾ ਸੁਣਾਈ ਤਾਂ ਗੰਡਾ ਸਿੰਘ ਜੇਲਰ ਬੰਨ੍ਹ ਕੇ ਸਜਾ ਦੇਣ ਲਗਾ ਤੇ ਉਸਨੇ ਕਿਹਾ ਮੈਨੂੰ ਬੰਨ੍ਹਣ ਦੀ ਲੋੜ ਨਹੀਂ ਹੈ, ਮੇਰੇ ਵਿੱਚ ਸਜ਼ਾ ਸਹਿਣ ਦੀ ਹਿੰਮਤ ਹੈ। ਉਹ ‘ਭਾਰਤ ਦੀ ਮਾਤਾ ਜੈ’ ਦੇ ਨਾਹਰੇ ਲਾਉਂਦਾ ਰਿਹਾ ਤੇ ਬੈਂਤ ਵਜਦੇ ਰਹੇ।

- Advertisement -

ਜੱਲ੍ਹਿਆਂ ਵਾਲੇ ਬਾਗ ‘ਚ ਅੰਗਰੇਜਾਂ ਵਲੋਂ ਕੀਤੀ ਕਤਲੋਗਾਰਤ ਪਿਛੋਂ ਆਜ਼ਾਦੀ ਦੀ ਜੰਗ ਵਿੱਚ ਕੁੱਦ ਪਿਆ। ਕਾਨਪੁਰ ਵਿੱਚ ਸ਼ਹੀਦ ਭਗਤ ਸਿੰਘ ਤੇ ਹੋਰ ਸਾਥੀਆਂ ਨਾਲ ਰਲ ਕੇ ਕੰਮ ਕਰਨ ਲਗੇ। ਉਨ੍ਹਾਂ ਪਾਰਟੀ ਫੰਡ ਲਈ ਡਾਕੇ ਵੀ ਮਾਰੇ ਤੇ ਖਾਸ ਕਰਕੇ 9-8-1925 ਨੂੰ ਲਖਨਊ ਨੇੜੇ ਕੋਕਰੀ ਤੇ ਆਲਮ ਨਗਰ ਵਿਚਕਾਰ ਚਲਦੀ ਰੇਲ ਗੱਡੀ ਵਿੱਚ ਡਾਕਾ ਮਾਰਿਆ, ਜਿਸ ਵਿੱਚ ਬਹੁਤ ਸਾਰਾ ਸਰਕਾਰੀ ਖਜਾਨਾ ਹੱਥ ਲਗਾ।

ਚੰਦਰ ਸ਼ੇਖਰ ਆਜ਼ਾਦ ਭੇਸ ਬਦਲ ਕੇ ਝਾਂਸੀ ਚਲੇ ਗਏ। 6-4-1927 ਨੂੰ ਕੇਸ ਦੇ ਹੋਏ ਫੈਸਲੇ ਮੁਤਾਬਿਕ ਪੰਡਤ ਰਾਮ ਪ੍ਰਸ਼ਾਦਿ ਬਿਸਮਿਲ, ਰਾਜਿੰਦਰ ਨਾਥ ਲਹਿਰੀ, ਰੋਸ਼ਨ ਸਿੰਘ ਤੇ ਅਸ਼ਫਾਕ ਉਲਾ ਨੂੰ ਫਾਂਸੀ ਦਿੱਤੀ ਗਈ। ਬਾਕੀ ਇਨਕਲਾਬੀਆਂ ਨੂੰ 5 ਤੋਂ 14 ਸਾਲ ਦੀਆਂ ਸਜ਼ਾਵਾਂ ਦਿਤੀਆਂ ਗਈਆਂ। ਚੰਦਰ ਸ਼ੇਖਰ ਆਜ਼ਾਦ ਨੇ ਸਾਥੀਆਂ ਨਾਲ ਰਲ ਕੇ 8 ਤੇ 9 ਸਤੰਬਰ 1928 ਨੂੰ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾਈ ਗਈ। ਜਿਸਦਾ ਕਮਾਂਡਰ ਇਨ ਚੀਫ ਅਜ਼ਾਦ ਨੂੰ ਬਣਾਇਆ ਗਿਆ। ਇਨ੍ਹਾਂ ਦਾ ਉਦੇਸ਼ ਸੀ ਹਥਿਆਰਬੰਦ ਇਨਕਲਾਬ ਰਾਂਹੀ ਆਜ਼ਾਦੀ ਹਾਸਲ ਕਰਨਾ ਤੇ ਇਸ ਲਈ ਬੰਬ ਬਣਾਉਣੇ ਤੇ ਸਰਕਾਰੀ ਖਜਾਨੇ ਲੁੱਟਣੇ।

1928 ਵਿੱਚ ਲਾਲਾ ਲਾਜਪਤ ਰਾਏ ਦਾ ਬਦਲਾ ਲੈਣ ਸਮੇਂ ਜਦ ਭੁਲੇਖੇ ਵਿੱਚ ਸਾਂਡਰਸ ਮਾਰਿਆ ਸੀ ਤਾਂ ਉਸ ਸਮੇ ਚੰਨਣ ਸਿੰਘ ਸਿਪਾਹੀ ਸ਼ਹੀਦ ਭਗਤ ਸਿੰਘ ਤੇ ਰਾਜਗੁਰੂ ਦਾ ਪਿੱਛਾ ਕਰਨ ਤੋਂ ਰੋਕਣ ਦੇ ਬਾਵਜੂਦ ਨਾ ਰੁਕਿਆ ਤਾਂ ਚੰਦਰ ਸ਼ੇਖਰ ਆਜ਼ਾਦ ਨੇ ਗੋਲੀਆਂ ਮਾਰਕੇ ਮਾਰ ਦਿੱਤਾ ਸੀ। ਫਿਰ ਦੂਜੇ ਸਾਥੀਆਂ ਵਾਂਗ ਭੇਸ ਬਦਲ ਕੇ ਮਥੁਰਾ ਪਹੁੰਚ ਗਿਆ।

ਉਨ੍ਹਾਂ ਦੀ ਅਸੈਂਬਲੀ ਬੰਬ ਕੇਸ ਵਿਚ ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ਨੂੰ ਜੇਲ੍ਹ ਵਿਚੋਂ ਛਡਾਉਣ ਦੀ ਸਕੀਮ ਭਗਵਤੀ ਚਰਨ ਵੋਹਰਾ ਦੇ ਸ਼ਹੀਦ ਹੋਣ ਕਾਰਣ ਸਿਰੇ ਨਾ ਚੜੀ। ਅਜ਼ਾਦ ਦੀ ਗ੍ਰਿਫਤਾਰੀ ਲਈ 5,000 ਰੁ ਇਨਾਮ ਰੱਖਿਆ ਸੀ। 1930 ਵਿੱਚ ਵਾਇਸਰਾਏ ਦੀ ਗੱਡੀ ਉਲਟਾਉਣ ‘ਚ ਵੀ ਉਹ ਸ਼ਾਮਲ ਸਨ, ਉਨ੍ਹਾਂ 26-1-1930 ਨੂੰ ਫਿਲਾਸਫੀ ਆਫ ਬੰਬ ਦੇ ਇਸ਼ਤਹਾਰ ਵੰਡੇ। 27-2-1931 ਨੂੰ ਇਲਾਹਬਾਦ ਦੇ ਐਲਫਰੈਡ ਪਾਰਕ ਵਿੱਚ ਸਾਥੀਆਂ ਨੂੰ ਮਿਲਣ ਆਏ ਤਾਂ ਕਿਸੇ ਨੇ ਅੰਗਰੇਜਾਂ ਨੂੰ ਸੂਚਨਾ ਦੇ ਦਿਤੀ ਤੇ 40 ਹਥਿਆਰਬੰਦ ਪੁਲੀਸ ਵਾਲਿਆਂ ਵਲੋਂ ਘੇਰਾ ਪੈਣ ਤੇ ਸੁਖਦੇਵ ਨੂੰ ਪਹਿਲਾਂ ਭਜਾ ਦਿਤਾ। ਐਸ ਪੀ ਨਾਟਬਾਵਰ ਦੇ ਜਖ਼ਮੀ ਹੋਣ ‘ਤੇ ਐਸ ਪੀ ਬਸ਼ੇਸਰ ਸਿੰਘ ਨੇ ਘੇਰਾ ਪਾ ਕੇ ਗੋਲੀਆਂ ਦਾ ਮੀਂਹ ਵਰਾ ਦਿੱਤਾ। 32 ਮਿੰਟ ਗੋਲੀ ਚਲਦੀ ਰਹੀ। ਆਜ਼ਾਦ ਰੁੱਖ ਉਹਲੇ ਪਿਸਤੌਲ ਨਾਲ ਆਖਰੀ ਗੋਲੀ ਤਕ ਮੁਕਾਬਲਾ ਕਰਦਾ ਰਿਹਾ। ਉਸ ਨੇ ਪਿਸਤੌਲ ਨੂੰ ਆਪਣੀ ਪੁੜਪੜੀ ਤੇ ਰੱਖ ਕੇ ਆਖਰੀ ਗੋਲੀ ਚਲਾ ਕੇ ਸ਼ਹਾਦਤ ਪ੍ਰਾਪਤ ਕਰ ਲਈ।ਪੁਲੀਸ ਲਾਸ਼ ਚੁੱਕਣ ਤੋਂ ਵੀ ਡਰਦੀ ਸੀ ਕਿਤੇ ਅਜ਼ਾਦ ਜਿਉਂਦਾ ਨਾ ਹੋਵੇ।ਉਹ ਆਮ ਤੌਰ ‘ਤੇ ਗੁਣਗਣਾਉਂਦਾ ਹੁੰਦਾ ਸੀ, ਦੁਸ਼ਮਣੋਂ ਕੀ ਗੋਲੀਆਂ ਕਾ ਸਾਹਮਣਾ ਕਰੇਂਗੇ, ਅਜ਼ਾਦ ਹਮ ਅਜ਼ਾਦ ਹੀ ਰਹੇਂਗੇ। ਉਸਦਾ ਪਿਸਤੌਲ ਹੁਣ ਵੀ ਇਲਾਹਬਾਦ ਦੇ ਮਿਊਜੀਅਮ ਵਿਚ ਰਖਿਆ ਹੋਇਆ ਹੈ।

Share this Article
Leave a comment