ਦੇਸ਼ ਭਗਤ ਲਾਲਾ ਹਰਦਿਆਲ : ਬਰਾਬਰੀ ਦੇ ਆਧਾਰ ‘ਤੇ ਲੋਕਰਾਜ ਸਥਾਪਤ ਕਰਨਾ ਸੀ ਮੁੱਖ ਉਦੇਸ਼

TeamGlobalPunjab
4 Min Read

-ਅਵਤਾਰ ਸਿੰਘ

ਗਦਰ ਪਾਰਟੀ ਦੇ ਪ੍ਰਮੁੱਖ ਆਗੂ,ਪ੍ਰਭਾਵਸ਼ਾਲੀ ਬੁਲਾਰੇ, ਪ੍ਰਸਿੱਧ ਵਿਦਵਾਨ ਤੇ ਕਈ ਭਾਸ਼ਾਵਾਂ ਦਾ ਗਿਆਨ ਰੱਖਦੇ ਸਨ। ਉਨ੍ਹਾਂ ਦਾ ਜਨਮ 14 ਅਕਤੂਬਰ , 1884 ਨੂੰ ਦਿੱਲੀ ਵਿਖੇ ਗੌਰੀ ਦਿਆਲ ਮਾਥੁਰ ਜੋ ਕਚਹਿਰੀ ਵਿੱਚ ਰੀਡਰ ਸਨ ਦੇ ਘਰ ਹੋਇਆ। ਲਾਲਾ ਜੀ ਦੇ ਤਿੰਨੇ ਭਰਾ ਵਕਾਲਤ ਕਰਦੇ ਸਨ। ਉਨ੍ਹਾਂ ਨੇ ਸਕੂਲੀ ਵਿਦਿਆ ਦੇ ਨਾਲ ਨਾਲ ਹਿੰਦੂ ਗ੍ਰੰਥਾਂ ਗੀਤਾ, ਮਨੂੰ ਸਿਮਰਤੀ ਤੇ ਰਿਗ ਵੇਦ ਦਾ ਗਹਿਰਾ ਅਧਿਐਨ ਕੀਤਾ।

ਪਹਿਲਾਂ ਅੰਗਰੇਜ਼ੀ ਤੇ ਫਿਰ ਇਤਿਹਾਸ ਦੀ ਐਮ ਏ ਕੀਤੀ। ਕਿਤਾਬਾਂ ਪੜਨ ਦੇ ਬਹੁਤ ਸ਼ੌਕੀਨ ਸਨ। ਇਕ ਵਾਰ ਇਕੋ ਦਿਨ ਲਾਇਬ੍ਰੇਰੀ ਵਿੱਚ ਬੈਠ ਕੇ ਅੰਗਰੇਜੀ ਦੇ ਚਾਰ ਵੱਡੇ ਨਾਵਲ ਪੜ ਕੇ ਲਾਇਬ੍ਰੇਰੀਅਨ ਨੂੰ ਹੈਰਾਨ ਕਰ ਦਿੱਤਾ।

ਉਨ੍ਹਾਂ ਦੀ ਯਾਦਦਾਸ਼ਤ ਇਕ ਕੰਪਿਉਟਰ ਦੀ ਤਰ੍ਹਾਂ ਸੀ। 1905 ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਵਿੱਚ ਦਾਖਲ ਹੋ ਗਏ, ਉਥੇ ਉਨ੍ਹਾਂ ਦੀ ਮੁਲਾਕਾਤ ਇਨਕਲਾਬੀ ਆਗੂਆਂ ਨਾਲ ਹੋਈ।

- Advertisement -

1907 ਪੱਗੜੀ ਸੰਭਾਲ ਜੱਟਾ ਲਹਿਰ ਦੀ ਘਟਨਾ ਤੋਂ ਬਹੁਤ ਪ੍ਰਭਾਵਤ ਹੋਏ ਤੇ ਉਹ ਅੰਗਰੇਜ ਸਾਮਰਾਜ ਦੇ ਉਲਟ ਹੋ ਗਏ। 1912 ਵਿੱਚ ਕੈਲੀਫੋਰਨੀਆ ਦੀ ਯੂਨੀਵਰਸਿਟੀ ਵਿੱਚ ਭਾਰਤੀ ਫਲਸਫੇ ਤੇ ਸੰਸਕਿਰਤ ਦੇ ਪ੍ਰੋਫੈਸਰ ਲੱਗ ਗਏ। ਕੁਝ ਮਹੀਨਿਆਂ ਬਾਅਦ ਨੌਕਰੀ ਤੋਂ ਅਸਤੀਫਾ ਦੇ ਕੇ ਇਨਕਲਾਬੀ ਕਾਰਜਾਂ ਵਿੱਚ ਰੁੱਝ ਗਏ।

1912 ‘ਚ ਬਰਕਲੇ ਯੂਨੀਵਰਸਿਟੀ ਵਿੱਚ ਲੈਕਚਰ ਦੇਣ ਗਏ ਜਿਥੇ ਕਰਤਾਰ ਸਿੰਘ ਸਰਾਭਾ ਵੀ ਪੜ ਰਿਹਾ ਸੀ, ਉਨ੍ਹਾਂ ਦੇ ਪ੍ਰਭਾਵ ਨਾਲ ਗਦਰ ਲਹਿਰ ਦੇ ਇਨਕਲਾਬੀ ਰਾਹ ਤੁਰਿਆ।

21 ਅਪ੍ਰੈਲ 1913 ਨੂੰ ਵੱਖ ਵੱਖ ਖੇਤਰਾਂ ‘ਚ ਕੰਮ ਕਰਦੇ ਇਨਕਲਾਬੀਆਂ ਨੇ “ਹਿੰਦੀ ਐਸੋਸ਼ੀਸਨ ਆਫ ਪੇਸੈਫਿਕ ਕੋਸਟ” ਨਾਂ ਦੀ ਜਥੇਬੰਦੀ ਦਾ ਗਠਨ ਕੀਤਾ।ਜਿਸਦਾ ਉਦੇਸ਼ ਹਥਿਆਰਬੰਦ ਇਨਕਲਾਬ ਰਾਂਹੀ ਅੰਗਰੇਜ਼ ਹਕੂਮਤ ਤੋਂ ਦੇਸ਼ ਅਜਾਦ ਕਰਾਉਣਾ ਤੇ ਆਜ਼ਾਦੀ ਤੋਂ ਬਾਅਦ ਬਰਾਬਰੀ ਦੇ ਅਧਾਰ ‘ਤੇ ਲੋਕਰਾਜ ਸਥਾਪਤ ਕਰਨਾ ਸੀ।

ਜਥੇਬੰਦੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਸਕੱਤਰ ਲਾਲਾ ਹਰਦਿਆਲ ਬਣੇ। ਪਹਿਲੀ ਨਵੰਬਰ ਤੋਂ ਸ਼ੁਰੂ ਹੋਏ ‘ਗਦਰ’ ਅਖਬਾਰ ਦੇ ਪਹਿਲੇ ਸੰਪਾਦਕ ਬਣੇ।

ਨਵੇਂ ਨਿਕਲੇ ਤਾਰੇ ਵਾਂਗ ਗਦਰ ਦੀ ਕਾਮਯਾਬੀ ਪਿਛੇ ਲਾਲਾ ਜੀ ਅਤੇ ਰਾਮ ਚੰਦਰ ਪਿਸ਼ੋਰੀਆ ਦੀ ਮਿਹਨਤ ਸੀ ਜਿਸਨੇ ਗਦਰ ਲਹਿਰ ਵਿੱਚ ਅਹਿਮ ਰੋਲ ਅਦਾ ਕੀਤਾ।

- Advertisement -

ਲਾਰਡ ਹਾਰਡਿੰਗ ਉਪਰ ਹਮਲੇ ਲਈ ਮਾਈਕਲ ਉਡਵਾਇਰ ਨੇ ਲਾਲਾ ਜੀ ਨੂੰ ਜੁੰਮੇਵਾਰ ਕਿਹਾ ਸੀ। ਸਾਨਫਰਾਂਸਿਸਕੋ ਵਿੱਚ ਭਾਸ਼ਣ ਦੇਣ ਤੋਂ ਪਹਿਲਾਂ 25/3/1914 ਨੂੰ ਗ੍ਰਿਫਤਾਰੀ ਵਰੰਟ ਲੈ ਕੇ ਸੀ ਆਈ ਡੀ ਵਾਲੇ ਆ ਗਏ ਤਾਂ ਅਗਲੇ ਦਿਨ ਉਹ ਖੁਦ ਪੇਸ਼ ਹੋ ਗਏ।

ਉਨ੍ਹਾਂ ਨੂੰ ਜਬਰਦਸਤੀ ਦੇਸ਼ ਤੋਂ ਬਾਹਰ ਕੱਢਣ ਲਈ ਗ੍ਰਿਫਤਾਰ ਕਰ ਲਿਆ। ਉਥੋਂ ਦੀ ਇਕ ਅਮੀਰ ਔਰਤ ਨੇ ਇਕ ਹਜ਼ਾਰ ਡਾਲਰ ਦੀ ਜਮਾਨਤ ‘ਤੇ ਛੱਡਾ ਲਿਆ।

ਸਾਥੀਆਂ ਦੇ ਕਹਿਣ ‘ਤੇ ਭੇਸ ਬਦਲ ਕੇ ਇਟਲੀ ਤੇ ਫਿਰ ਸਵਿਜਟਰ੍ਲੈਂਡ ਪਹੁੰਚੇ। ਦੇਸ਼ ‘ਚੋਂ ਬਾਹਰ ਜਾਣ ਤੇ ਕਾਫੀ ਮੁਜਹਾਰੇ ਵੀ ਹੋਏ। ਉਥੇ ਪਹੁੰਚ ਕੇ ‘ਵੰਦੇ ਮਾਤਰਮ’ ਨਾਂ ਦਾ ਪਰਚਾ ਕਢਣਾ ਸ਼ੁਰੂ ਕਰ ਦਿੱਤਾ।

1934 ਵਿੱਚ ਉਨ੍ਹਾਂ ਦੀ ਪ੍ਰਸਿੱਧ ਕਿਤਾਬ ‘ਹਿੰਟਸ ਫਾਰ ਸੈਲਫ ਕਲਚਰ’ ਛਪੀ, ਜਿਸ ‘ਚ ਲਾਲਾ ਹਰਦਿਆਲ ਦੀ ਨੀਤੀ ਤੇ ਫਲਸਫੇ ਸਬੰਧੀ ਵਿਚਾਰਾਂ ਵਾਲੀ ਕਿਤਾਬ ਸੀ। ਉਨ੍ਹਾਂ ਧਰਮ ਤੇ ਫਲਸਫੇ ਤੇ ਕਈ ਕਿਤਾਬਾਂ ਲਿਖੀਆਂ। ਉਹ ਜਰਮਨੀ, ਤੁਰਕੀ, ਇੰਗਲੈਂਡ ਵੀ ਗਏ। ਉਹ ਅੰਗਰੇਜੀ, ਉਰਦੂ, ਪੰਜਾਬੀ, ਸੰਸਕਿਰਤ, ਫਾਰਸੀ, ਜਰਮਨੀ, ਸਵੀਡਿਸ਼ ਭਾਸ਼ਾ ਦੇ ਮਹਾਨ ਵਿਦਵਾਨ ਸਨ।
1938 ਨੂੰ ਅੰਗਰੇਜ਼ ਸਰਕਾਰ ਨੇ ਭਾਰਤ ਜਾਣ ਦੀ ਆਗਿਆ ਦੇ ਦਿੱਤੀ ਪਰ ਉਹ ਪਹੁੰਚ ਨਹੀਂ ਸਕੇ। ਅਮਰੀਕਾ ਦੇ ਫਿਲਾਡੇਲਫੀਆ ਸ਼ਹਿਰ ਵਿੱਚ ਭਾਸ਼ਨ ਦੇਣ ਗਏ ਸਨ ਕਿ ਉਥੇ ਹੀ 4 ਮਾਰਚ 1939 ਨੂੰ ਦੇਹਾਂਤ ਹੋ ਗਿਆ।

Share this Article
Leave a comment