Home / ਓਪੀਨੀਅਨ / ਕਿਸਾਨਾਂ ਲਈ ਮੁੱਲਵਾਨ ਜਾਣਕਾਰੀ : ਕੰਪੋਸਟ ਦੀ ਵਰਤੋਂ – ਮਿੱਟੀ ਦੀ ਸਰਵਪੱਖੀ ਸਿਹਤ ਲਈ ਵਰਦਾਨ

ਕਿਸਾਨਾਂ ਲਈ ਮੁੱਲਵਾਨ ਜਾਣਕਾਰੀ : ਕੰਪੋਸਟ ਦੀ ਵਰਤੋਂ – ਮਿੱਟੀ ਦੀ ਸਰਵਪੱਖੀ ਸਿਹਤ ਲਈ ਵਰਦਾਨ

ਆਧੁਨਿਕ ਖੇਤੀਬਾੜੀ ਬਹੁਤ ਹੱਦ ਤੱਕ ਰਸਾਇਣਕ ਖਾਦਾਂ ਤੇ ਨਿਰਭਰ ਕਰਦੀ ਹੈ ਇਹ ਭੋਜਨ ਸੁਰੱਖਿਆ, ਵਾਤਾਵਰਣ ਦੀ ਖਰਾਬੀ, ਮਿੱਟੀ ਅਤੇ ਮਨੁੱਖੀ ਸਿਹਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਇਸਤੇਮਾਲ ਕਰ ਕੇ ਕੰਪੋਸਟ ਤਿਆਰ ਕਰਨਾ ਇੱਕ ਚੰਗਾ ਢੰਗ ਹੈ। ਇਹ ਮਿੱਟੀ ਦੇ ਸੂਖਮ ਜੀਵਾਂ (ਮਾਈਕ੍ਰੋਫਲੋਰਾ) ਲਈ ਊਰਜਾ ਦਾ ਸਰੋਤ ਹੈ ਅਤੇ ਮਿੱਟੀ ਦੀ ਜੈਵਿਕ ਕਾਰਬਾਨ ਸ਼ਕਤੀ ਨੂੰ ਵਧਾਉਂਦੀ ਹੈ, ਜੋ ਕਿ ਮਿੱਟੀ ਦੀ ਸਿਹਤ ਦਾ ਸੂਚਕ ਮੰਨਿਆ ਜਾਂਦਾ ਹੈ। ਰਹਿੰਦ-ਖੂੰਹਦ ਦਾ ਢੇਰ ਲਗਾਉਣ ਮਗਰੋਂ ਪੈਦਾ ਹੋਈ ਗਰਮੀ ਅਤੇ ਹਵਾ ਦੇ ਸੰਚਾਰ ਨਾਲ ਗਲਣ ਸੜਨ ਮਗਰੋਂ ਬਣੀ ਖਾਦ ਨੂੰ ਕੰਪੋਸਟ ਵਜੋਂ ਪਰਿਭਾਸ਼ਤ ਕੀਤਾ ਜਾਂਦਾ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਵਿੱਚ ਮੁੱਖ ਅਤੇ ਲਘੂ ਖੁਰਾਕੀ ਤੱਤ ਹੁੰਦੇ ਹਨ। ਇਹ ਪੌਦੇ ਦੇ ਵੱਧਣ ਫੁੱਲਣ ਲਈ ਬਹੁਤ ਜ਼ਰੂਰੀ ਹੁੰਦੇ ਹਨ । ਕੰਪੋਸਟ ਵਿੱਚ ਨਾਈਟ੍ਰੋਜਨ, ਫਾਸਫ਼ੋਰਸ, ਪੋਟਾਸ਼ੀਅਮ, ਲਘੂ ਤੱਤ, ਜੈਵਿਕ ਕਾਰਬਨ, ਸੂਖਮ ਜੀਵ ਅਤੇ ਐਂਨਜ਼ਾਈਮ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਨੂੰ ਮਿੱਟੀ ਵਿੱਚ ਮਿਲਾਉਣ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਆਉਂਦਾ ਹੈ।

ਫ਼ਸਲਾਂ ਦੀ ਰਹਿੰਦ-ਖੂੰਹਦ ਪੋਸ਼ਕ

ਕੰਪੋਸਟ ਝੋਨੇ ਦੀ ਪਰਾਲੀ ਤੋਂ ਕੰਪੋਸਟ ਬਨਾਉਣ ਦੀ ਵਿਧੀ • 10-15 ਕਿੱਲੋ ਪਰਾਲੀ ਦੇ ਬੰਡਲ ਬਣਾਓ। • ਇੱਕ ਕਿਲੋ ਗੋਹਾ ਅਤੇ ਇੱਕ ਕਿਲੋ ਯੂਰੀਆ 1000 ਲੀਟਰ ਪਾਣੀ ਦੇ ਘੋਲ ਵਿੱਚ 2-3 ਮਿੰਟ ਲਈ ਡੁਬੋ ਕੇ ਰੱਖੋ । • ਵਾਧੂ ਘੋਲ ਨੂੰ ਨਿਚੋੜ ਲਵੋ ਅਤੇ ਦੁਬਾਰਾ ਵਰਤੋ । • 15 ਸੈਂਟੀਮੀਟਰ ਉੱਚੇ 5ਣ1.5 ਮੀਟਰ ਦੇ ਬੈੱਡ ਬਣਾਓ । • 1.5 ਮੀਟਰ ਦੀ ਉਚਾਈ ਤੱਕ 500 ਕਿੱਲੋ ਪਰਾਲੀ ਦੀ ਧਾਕ ਲਗਾਓ । • ਪਰਾਲੀ ਦੇ ਢੇਰ ਨੂੰ 20-30 ਸੈਂਟੀਮੀਟਰ ਸੁੱਕੀ ਪਰਾਲੀ ਨਾਲ ਢੱਕ ਦਿਓ । • ਪਾਣੀ ਦੀ ਤੇਜ਼ ਧਾਰ ਨਾਲ 60% ਨਮੀ ਬਣਾਈ ਰੱਖੋ । • ਪਰਾਲੀ ਦੇ ਢੇਰ ਨੂੰ 15-15 ਦਿਨਾਂ ਦੇ ਵਕਫ਼ੇ ਨਾਲ ਖੋਲ੍ਹ ਕੇ ਹਵਾ ਲਗਾਓ। ਇਸ ਤੋਂ ਬਾਅਦ ਫਿਰ ਪਰਾਲੀ ਦਾ ਢੇਰ ਬਣਾਓ ਅਤੇ ਜੇ ਨਮੀ ਫਿਰ ਘੱਟ ਹੋਵੇ ਤਾਂ ਇਸ ਢੇਰ ਵਿੱਚ ਹੋਰ ਪਾਣੀ ਪਾ ਦਿਉ। • 80-90 ਦਿਨਾਂ ਵਿੱਚ ਕੰਪੋਸਟ ਤਿਆਰ ਹੋ ਜਾਵੇਗੀ । • ਫਾਸਫੋ ਕੰਪੋਸਟ ਬਨਾਉਣ ਲਈ 30 ਕਿੱਲੋ ਰੋਕ ਫਾਸਫੇਟ (6%) ਦਾ ਛਿੜਕਾਅ ਕਰੋ । • ਇਸ ਫਾਸਫੋਕੰਪੋਸਟ ਨੂੰ 2 ਟਨ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਝੋਨੇ ਅਤੇ ਕਣਕ ਵਿੱਚ ਵਰਤਿਆ ਜਾ ਸਕਦਾ ਹੈ ਜਿਸ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਦੀ 50% ਬਚਤ ਕੀਤੀ ਜਾਂ ਸਕਦੀ ਹੈ । • ਕੰਪੋਸਟ ਪਾਉਣ ਨਾਲ ਮਿੱਟੀ ਦੇ ਭੌਤਿਕ, ਰਸਾਇਣਕ ਅਤੇ ਜੈਵਿਕ ਤੱਤ ਵਧੀਆ ਹੋ ਜਾਂਦੇ ਹਨ। ਕੰਪੋਸਟ ਦੇ ਤੱਤ : ਕਾਰਬਨ (14.8%), ਨਾਈਟ੍ਰੋਜਨ (1.78%), ਫਾਸਫੋਰਸ (2.29%), ਪੋਟਾਸ਼ (2.47%) ਅਤੇ ਕਾਰਬਨ: ਨਾਈਟ੍ਰੋਜਨ ਅਨੁਪਾਤ 8.1. ਕੰਪੋਸਟਿੰਗ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ :- ਕੰਪੋਸਟਿੰਗ ਦੀ ਪ੍ਰਕਿਰਿਆ ਕਈ ਕਾਰਨਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ। ਜਿਨ੍ਹਾਂ ਵਿੱਚ ਕਣ ਦਾ ਆਕਾਰ, ਨਮੀ, ਹਵਾ ਦੀ ਹੋਂਦ (ਏਰੇਸ਼ਨ), ਤਾਪਮਾਨ, ਸੀ/ਐੱਨ ਅਨੁਪਾਤ ਅਤੇ ਪੀ.ਐੱਚ. ਸ਼ਾਮਲ ਹੁੰਦੇ ਹਨ।

1. ਕਣ ਦਾ ਆਕਾਰ: ਜੈਵਿਕ ਪਦਾਰਥ ਦੇ ਵੱਡੇ ਅਕਾਰ ਦੇ ਕਣ ਕੰਪੋਸਟਿੰਗ ਲਈ ਢੁਕਵੇਂ ਨਹੀਂ ਹੁੰਦੇ। ਮਾਈਕਰੋਬਾਇਓਲੋਜੀਕਲ ਹਮਲੇ ਅਤੇ ਹਵਾ ਦੀ ਉਪਲੱਬਧਤਾ ਲਈ 50 ਮਿਲੀਮੀਟਰ ਕਣ ਦੇ ਆਕਾਰ ਨੂੰ ਵਧੀਆ ਮੰਨਿਆ ਜਾਂਦਾ ਹੈ । 2. ਨਮੀ : ਚੰਗੀ ਤਰ੍ਹਾਂ ਸੜਨ ਲਈ ਸਾਰੀ ਪ੍ਰਕਿਰਿਆ ਦੌਰਾਨ 55-60% ਦੀ ਆਦਰਸ਼ ਨਮੀ ਦੀ ਮਾਤਰਾ ਬਣਾਈ ਰੱਖਣੀ ਚਾਹੀਦੀ ਹੈ। ਇਸ ਤੋਂ ਹੇਠਾਂ ਨਮੀ ਦੀ ਮਾਤਰਾ ਤੇ ਸੂਖਮ ਜੀਵਾਣੂਆਂ ਦੀ ਕਿਰਿਆ ਘੱਟ ਜਾਂਦੀ ਹੈ। ਜਦੋਂ ਕਿ ਇਸ ਤੋਂ ਜ਼ਿਆਦਾ ਨਮੀ (ਅਣੂ-ਆਕਸੀ) ਸੜਨ ਨੂੰ ਉਤਸ਼ਾਹਤ ਕਰਦੀ ਹੈ । 3. ਤਾਪਮਾਨ : ਕੰਪੋਸਟਿੰਗ ਮੀਜੋਫਿਲਿਕ ਜਾਂ ਥਰਮੋਫਿਲਿਕ ਪੜਾਅ ਦੇ ਅਧਾਰ ਤੇ ਵੱਖੋ-ਵੱਖਰੇ ਤਾਪਮਾਨ ਦੇ ਨਾਲ ਅੱਗੇ ਵਧਦੀ ਹੈ। ਵੱਧ ਤੋਂ ਵੱਧ ਸੜਨ 35-45° ਸੈਂਟੀਗਰੇਡ ਤੋਂ ਹੁੰਦੀ ਹੈ। 55-65° ਸੈਂਟੀਗਰੇਡ ਦਾ ਤਾਪਮਾਨ ਸਵੱਛਤਾ ਲਈ ਆਦਰਸ਼ ਹੈ ਜਿੱਥੇ ਜਰਾਸੀਮ ਅਤੇ ਬੂਟੀ ਦੇ ਬੀਜ ਮਰ ਜਾਂਦੇ ਹਨ। 70° ਸੈਂਟੀਗਰੇਡ ਤੋਂ ਪਾਰ ਤਾਪਮਾਨ ਵਿੱਚ ਸੂਖਮ ਜੀਵਾਂ ਦੀ ਪ੍ਰਤੀਕ੍ਰਿਆ ਬਣ ਜਾਂਦੀ ਹੈ । 4. ਪੀ.ਐੱਚ : ਕੰਪੋਸਟ ਦੀ ਪੀ ਐੱਚ ਸ਼ੁਰੂਆਤ ਵਿੱਚ ਥੋੜ੍ਹੀ ਤੇਜ਼ਾਬੀ ਹੁੰਦੀ ਹੈ ਅਤੇ ਜਿਵੇਂ ਕਿ ਕੰਪੋਸਟਿੰਗ ਪ੍ਰਕਿਰਿਆ ਅੱਗੇ ਵੱਧਦੀ ਹੈ ਇਹ ਖਾਰੀ ਹੋ ਜਾਂਦੀ ਹੈ । 5. ਕਾਰਬਨ : ਨਾਈਟ੍ਰੋਜਨ ਅਨੁਪਾਤ : ਫ਼ਸਲਾਂ ਦੀ ਰਹਿੰਦ-ਖੂੰਹਦ ਵਿੱਚ ਕਾਰਬਨ : ਨਾਈਟ੍ਰੋਜਨ ਅਨੁਪਾਤ ਜ਼ਿਆਦਾ ਹੁੰਦੀ ਹੈ। ਇਸ ਅਨੁਪਾਤ ਨੂੰ ਘੱਟ ਕਰਨ ਲਈ ਗੋਹੇ ਦੀ ਵਰਤੋਂ ਕੀਤੀ ਜਾਂਦੀ ਹੈ। ਚੰਗੀ ਕੰਪੋਸਟ ਦੇ ਗੁਣ • 15.0-25.0% ਨਮੀ • ਗੂੜੇ ਭੂਰੇ ਤੋਂ ਕਾਲੇ ਰੰਗ • ਗੰਧ ਰਹਿਤ • ਸਮੱਗਰੀ ਦਾ 90% ਹਿੱਸਾ 4.0 ਮਿਲੀਮੀਟਰ ਛਾਨਣੀ (ਸਿਈਵੀ) ਤੋਂ ਨਿਕਲ ਜਾਵੇ । • ਜੈਵਿਕ ਕਾਰਬਨ (12%), ਕੁੱਲ ਨਾਈਟ੍ਰੋਜਨ (0.8%), ਫਾਸਫੋਰਸ (0.4%) ਅਤੇ ਪੋਟਾਸ਼ੀਅਮ (0.4%) • ਕਾਰਬਨ : ਨਾਈਟ੍ਰੋਜਨ ਅਨੁਪਾਤ (20 ਤੋਂ ਘੱਟ) • ਪੀ.ਐੱਚ. (6.5-7.5), ਈ ਸੀ (4.0 ਮਿਲੀ ਮਹੋਜ਼ ਪ੍ਰਤੀ ਸੈਂਟੀਮੀਟਰ) • ਪੈਥੋਜਨ ਤੋਂ ਮੁਕਤ ਮਿੱਟੀ ਦੀ ਸਿਹਤ ਤੇ ਕੰਪੋਸਟ ਦੀ ਵਰਤੋਂ ਦਾ ਪ੍ਰਭਾਵ

ਜਦੋਂ ਕੰਪੋਸਟ ਨੂੰ ਮਿੱਟੀ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਮਿੱਟੀ ਦੀ ਭੌਤਿਕ, ਰਸਾਇਣਕ ਅਤੇ ਜੀਵ-ਵਿਗਿਆਨਿਕ ਵਾਤਾਵਰਣ ਦੇ ਸੁਧਾਰ ਵਜੋਂ ਮਿੱਟੀ ਦੀ ਸਿਹਤ ਨੂੰ ਵਧਾਉਂਦੀ ਹੈ ।

ਭੌਤਿਕ ਸਿਹਤ -ਮਿੱਟੀ ਵਿੱਚ ਕੰਪੋਸਟ ਸ਼ਾਮਲ ਕਰਨ ਨਾਲ ਮਿੱਟੀ ਦੀ ਭੌਤਿਕ ਬਣਤਰ, ਪੌਸ਼ਟਿਕ ਤੱਤਾਂ ਨੂੰ ਬਰਕਰਾਰ ਰੱਖਣ ਦੀ ਯੋਗਤਾ, ਨਮੀ ਅਤੇ ਫ਼ਸਲਾਂ ਦੀ ਬਿਹਤਰ ਸਥਾਪਨਾ ਹੁੰਦੀ ਹੈ। ਇਹ ਪਾਣੀ ਜੀਰਨ ਦੀ ਸਮਰੱਥਾ, ਪਾਣੀ ਦੀ ਮਾਤਰਾ, ਪੌਦੇ ਲਈ ਉਪਲੱਬਧ ਪਾਣੀ ਅਤੇ ਜੜ੍ਹਾਂ ਵਾਲੇ ਖੇਤਰ ਦੇ ਵਾਤਾਵਰਣ ਨੂੰ ਸੁਧਾਰਦੀ ਹੈ ।

ਰਸਾਇਣਕ ਸਿਹਤ -ਕੰਪੋਸਟ ਮਿੱਟੀ ਦੇ ਰਸਾਇਣਕ ਗੁਣ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਅਤੇ ਲਘੂ ਤੱਤਾਂ ਦੀ ਮਿਕਦਾਰ ਨੂੰ ਬਿਹਤਰ ਬਣਾਉਂਦੀ ਹੈ। ਕੰਪੋਸਟ ਮਿੱਟੀ ਦੀ ਪੀ.ਐੱਚ. ਨੂੰ ਅਨੁਕੂਲ ਰੱਖਣ ਵਿੱਚ ਸਹਾਇਤਾ ਕਰਦੀ ਹੈ। ਮਿੱਟੀ ਵਿੱਚ ਜੈਵਿਕ ਪਦਾਰਥਾਂ ਦੀ ਮਾਤਰਾ ਵਿੱਚ ਵਾਧਾ, ਖ਼ੁਰਾਕੀ ਤੱਤਾਂ ਦੀ ਉਪਲੱਬਧਤਾ ਜ਼ਿਆਦਾ ਸਮੇਂ ਲਈ ਕਰਾਉਂਦੀ ਹੈ।

ਜੀਵ-ਵਿਗਿਆਨਕ ਸਿਹਤ -ਜੀਵ-ਵਿਗਿਆਨਕ ਸਿਹਤ ਮਿੱਟੀ ਵਿੱਚ ਸੂਖਮ ਜੀਵਾਂ ਦੀ ਗਤੀ-ਵਿਧੀ, ਜੈਵਿਕ ਪਦਾਰਥਾਂ ਦਾ ਖਣਿਜਕਰਨ, ਐਂਜ਼ਾਈਮ ਦੀਆਂ ਗਤੀਵਿਧੀਆਂ ਅਤੇ ਪੌਸ਼ਟਿਕ ਤੱਤਾਂ ਦੀ ਹੋਂਦ ਵਧਾਉਂਦੀ ਜਾਂਦੀ ਹੈ। ਕੰਪੋਸਟ ਦੀ ਜੈਵਿਕ ਕਿਰਿਆ ਮਿੱਟੀ ਦੇ ਅੰਦਰ ਕੀੜਿਆਂ ਅਤੇ ਬਿਮਾਰੀਆਂ ਨੂੰ ਰੋਕਣ ਵਿੱਚ ਵੀ ਸਹਾਇਤਾ ਕਰ ਸਕਦੀ ਹੈ । ਤਿਆਰ ਕੀਤੀ ਕੰਪੋਸਟ ਫ਼ਸਲਾਂ ਵਿੱਚ ਪ੍ਰਯੋਗ ਲਈ ਅਤੇ ਨੌਜਵਾਨਾਂ ਲਈ ਆਮਦਨੀ ਦਾ ਸਾਧਨ ਬਣ ਸਕਦੀ ਹੈ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਸੰਭਾਲਣ ਵਿੱਚ ਕੁੱਝ ਹੱਦ ਤੱਕ ਸਹਾਈ ਹੁੰਦੀ ਹੈ। ਕੰਪੋਸਟ ਦੀ ਵਰਤੋਂ ਮਿੱਟੀ ਦੀ ਸਿਹਤ ਅਤੇ ਗੁਣਵੱਤਾ ਵਿੱਚ ਸੁਧਾਰ ਕਰਕੇ ਫ਼ਸਲਾਂ ਦਾ ਝਾੜ ਵਧਾਉਂਦੀ ਹੈ। ਇਸ ਲਈ ਖੇਤੀਬਾੜੀ ਵਿੱਚ ਕੰਪੋਸਟ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

-ਨੀਮੀਸ਼ਾ ਅਤੇ ਸੰਦੀਪ ਸ਼ਰਮਾ (ਭੂਮੀ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ)

Check Also

ਬੇਰੁਜ਼ਗਾਰੀ, ਨੌਜਵਾਨਾਂ ਲਈ ਵੱਡੀ ਚੁਣੌਤੀ

-ਜਗਦੀਸ਼ ਸਿੰਘ ਚੋਹਕਾ; ਭਾਰਤ ਇੱਕ ਵਿਕਾਸਸ਼ੀਲ ਗਰੀਬ ਦੇਸ਼ ਹੈ, ਜਿਸ ਦੀ ਅੱਜ ਵਾਗਡੋਰ ਇਕ ਅਤਿ …

Leave a Reply

Your email address will not be published. Required fields are marked *