ਰੂਸ ਵਿੱਚ ਇਨਕਲਾਬ – ਇਕ ਰਾਹ ਦਸੇਰਾ ਕ੍ਰਾਂਤੀ

TeamGlobalPunjab
5 Min Read

ਚੰਡੀਗੜ੍ਹ: ਰੂਸੀ ਇਨਕਲਾਬ ਕੁਝ ਕ੍ਰਾਂਤੀਆਂ ਅਜਿਹੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਬਿਨਾਂ ਖੂਨ ਖਰਾਬੇ ਸਤਾ ਦੀ ਤਬਦੀਲੀ ਹੋਈ ਤੇ ਕੁਝ ਹਿੰਸਕ ਵੀ। ਰੂਸ ਦੀ ਕ੍ਰਾਂਤੀ ਸਮੇਂ 1917 ਵਿੱਚ ਇਕ ਵੀ ਗੋਲੀ ਨਹੀਂ ਚਲੀ ਇਸ ਤੋਂ ਪਹਿਲਾਂ ਆਇਰਲੈਂਡ ਦੀ ਕ੍ਰਾਂਤੀ ਵੀ ਸ਼ਾਂਤੀਪੂਰਨ ਸੀ। 70 ਸਾਲ ਬਾਅਦ ਜਦ ਸੋਵੀਅਤ ਅਵਸਥਾ ਢਹਿ ਢੇਰੀ ਹੋਈ ਤਾਂ ਇਹ ਵੀ ਬਿਨਾਂ ਖੂਨ ਖਰਾਬੇ ਦੇ ਹੋਇਆ।

ਮਾਰਕਸਵਾਦ – ਲੈਨਿਨਵਾਦ ਦੀ ਵਿਗਿਆਨਕ ਵਿਚਾਰਧਾਰਾ ਜਿਸ ਨੇ ਧਰਤੀ ‘ਤੇ ਪਹਿਲੀ ਵਾਰ ਮਿਹਨਤਕਸ਼ ਮਜ਼ਦੂਰਾਂ -ਕਿਸਾਨਾਂ ਦਾ ਰਾਜ ਸਥਾਪਿਤ ਕਰ ਦਿਖਾਇਆ ਅਤੇ ਸਾਫ਼ ਕਰ ਦਿੱਤਾ ਕਿ ਸਮਾਜ ਨੂੰ ਬਰਾਬਰੀ ਤੇ ਲੁੱਟ ਰਹਿਤ ਬਣਾਉਣ ਦਾ ਸੁਪਨਾ ਦੇਖਣ ਵਾਲੇ ਜੇਕਰ ਮਾਰਕਸਵਾਦ – ਲੈਨਿਨਵਾਦ ਵਿਚਾਰਧਾਰਾ ਸਮਝਕੇ ਲਾਗੂ ਨਹੀਂ ਕਰਦੇ ਤਾਂ ਉਹ ਅੰਤਿਮ ਰੂਪ ਵਿੱਚ ਦਿਖਾਵਾ ਹੀ ਕਰ ਰਹੇ ਹਨ।

ਲੁੱਟ ਰਹਿਤ ਸਮਾਜ ਚਾਹੁੰਦੇ ਨਹੀਂ ਹਨ। ਇਹੋ ਹੋਇਆ ਸੀ ਰੂਸੀ ਕ੍ਰਾਂਤੀ ਤੋਂ ਬਾਅਦ। ਕਰੈਂਸਕੀ ਸਰਕਾਰ ਦਾ ਤਖ਼ਤਾ ਪਲਟਾਉਣ ਤੋਂ ਬਾਅਦ ਆਰਜ਼ੀ ਸਰਕਾਰ ਨੂੰ ਖਤਮ ਕਰ ਦਿੱਤਾ ਗਿਆ।

ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੱਤਾ ਪੂਰੀ ਤਰ੍ਹਾਂ ਮਜ਼ਦੂਰਾਂ ਸਿਪਾਹੀਆਂ ਦੇ ਹੱਥ ਆ ਗਈ। ਉਸੇ ਸ਼ਾਮ ਲੈਨਿਨ ਨੇ ਜ਼ਮੀਨ ਬਾਰੇ ਫੁਰਮਾਨ ਜਾਰੀ ਕੀਤਾ।ਜਿਸ ਅਨੁਸਾਰ ਸਾਰੀਆਂ ਜ਼ਮੀਨਾਂ-ਅਸਟੇਟਾਂ, ਜਗੀਰਾਂ ਨੂੰ ਬਿਨਾਂ ਕਿਸੇ ਮੁਆਵਜੇ ਤੋਂ ਤੁਰੰਤ ਖਤਮ ਕਰ ਦਿੱਤਾ ਗਿਆ।

- Advertisement -

ਜ਼ਮੀਨੀ-ਅਸਟੇਟਾਂ, ਜਾਰ, ਮੱਠਾਂ ਤੇ ਗਿਰਜਾ ਘਰਾਂ ਦੀਆਂ ਸਾਰੀਆਂ ਜਾਇਦਾਦਾਂ ਤੇ ਸਥਾਨ, ਭੋਂ-ਕਮੇਟੀਆਂ ਤੇ ਕਿਸਾਨਾਂ ਦੀਆਂ ਪ੍ਰਤੀਨਿਧ ਸੋਵੀਅਤਾਂ ਦੇ ਅਧੀਨ ਕਰ ਦਿੱਤੀਆਂ ਗਈਆਂ।ਜਬਤ ਕੀਤੀ ਗਈ ਜਾਇਦਾਦ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨੂੰ ਸਜ਼ਾਯੋਗ ਅਪਰਾਧ ਐਲਾਨਿਆ ਗਿਆ।
ਪੀਤਰੋਗਰਾਦ ਵਿੱਚ ਹਰ ਰੋਜ਼ 6 ਘੰਟੇ ਲਈ ਸਰਕਾਰ ਦੇ ਸਾਰੇ ਮੰਤਰੀ ਲੈਨਿਨ ਦੀ ਅਗਵਾਈ ਵਿੱਚ ਬੈਠਦੇ ਤੇ ਹਰ ਰੋਜ਼ ਅਜਿਹੇ ਫੁਰਮਾਨ ਜਾਰੀ ਕਰਦੇ ਸਨ, ਜਿਨ੍ਹਾਂ ਬਾਰੇ ਬਾਕੀ ਦੁਨੀਆਂ ਅਨੁਮਾਨ ਨਹੀਂ ਸੀ ਲਾ ਸਕਦੀ।

ਜ਼ਮੀਨ ਦੀ ਨਿੱਜੀ ਮਾਲਕੀ ਦੇ ਖਾਤਮੇ ਪਿੱਛੋਂ ਬੈਕਾਂ,ਵਪਾਰਕ ਜਹਾਜ਼ਾਂ ਤੇ ਸਾਰੇ ਉਦਯੋਗਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ। ਸਟਾਕ ਮਾਰਕੀਟ ਬੰਦ ਕਰ ਦਿੱਤੀ ਗਈ। ਸਾਰੇ ਵਿਰਾਸਤੀ ਹੱਕ ਖਤਮ ਕਰ ਦਿੱਤੇ ਗਏ।

ਸਾਰੇ ਸਰਕਾਰੀ ਕਰਜ਼ਿਆਂ ‘ਤੇ ਲਕੀਰ ਫੇਰ ਕੇ ਸੋਨੇ ਨੂੰ ਸਰਕਾਰੀ ਇਜਾਰੇਦਾਰੀ ਬਣਾ ਦਿੱਤਾ ਗਿਆ। ਲੋਕਾਂ ਦੇ ਮੰਤਰੀਆਂ ਦੀ ਤਨਖਾਹ ਮਹੀਨੇ ਦੀ 500 ਰੂਬਲ ਮੁਕੱਰਰ ਕੀਤੀ ਗਈ।ਪੁਰਾਣੀਆਂ ਅਦਾਲਤਾਂ ਦੀ ਥਾਂ ਨਵੇਂ ਕ੍ਰਾਂਤੀਕਾਰੀ ਟ੍ਰਿਬਿਊਨਲ ਬਣਾਏ ਗਏ ਜਿਸ ਵਿੱਚ ਇੱਕ ਪ੍ਰਧਾਨ ਤੋਂ ਇਲਾਵਾ ਕਿਸਾਨ, ਮਜ਼ਦੂਰ ਤੇ ਸਿਪਾਹੀ ਸ਼ਾਮਿਲ ਕੀਤੇ ਗਏ। ਕੋਈ ਵੀ ਨਾਗਰਿਕ ਇਨਾਂ ਟ੍ਰਿਬਿਊਨਲਾਂ ਅੱਗੇ ਵਕੀਲ ਵਜੋਂ ਪੇਸ਼ ਹੋ ਸਕਦਾ ਸੀ।

ਆਦਮੀ ਤੇ ਔਰਤ ਨੂੰ ਬਰਾਬਰ ਹੱਕ ਦਿੱਤੇ ਗਏ। ਸਾਰੀਆਂ ਪਦਵੀਆਂ ਨੂੰ ਖਤਮ ਕਰਕੇ ਇੱਕ ਸਰਵਵਿਆਪਕ ਪਦਵੀ ਨਾਗਰਿਕ ਜਾਂ ਕਾਮਰੇਡ ਬਣਾਈ ਗਈ।ਚਰਚ ਨੂੰ ਜਾਰੀ ਰਹਿਣ ਦੀ ਆਗਿਆ ਦਿੱਤੀ ਗਈ ਪ੍ਰੰਤੂ ਉਸਦਾ ਰੂਪ ਬਹੁਤ ਛੋਟਾ ਕਰ ਦਿੱਤਾ ਗਿਆ।

ਚਰਚ ਦੀ ਸਾਰੀ ਜਾਇਦਾਦ ਜਬਤ ਕਰ ਲਈ ਗਈ।ਰੂਸੀ ਕ੍ਰਾਂਤੀ ਤੋਂ ਬਾਅਦ ਸਿੱਖਿਆ ਦੇ ਖੇਤਰ ‘ਚ ਬਾਕਮਾਲ ਕਾਰਜ ਕੀਤੇ ਗਏ। ਰੂਸੀ ਕ੍ਰਾਂਤੀ ਸਮੇਂ 60% ਜਨਤਾ ਅਨਪੜ੍ਹ ਸੀ। ਦੋ ਦਹਾਕਿਆਂ ਵਿੱਚ ਸਾਖ਼ਰਤਾ ਦਰ ਆਦਮੀਆਂ 86% ਅਤੇ ਔਰਤਾਂ ਦੀ 65% ਤੱਕ ਪਹੁੰਚਾ ਦਿੱਤੀ ਗਈ।

- Advertisement -

ਸਕੂਲਾਂ ਵਿੱਚ ਧਰਮ ਦੀ ਵਿੱਦਿਆ ‘ਤੇ ਪਾਬੰਦੀ ਲਾ ਦਿੱਤੀ ਗਈ। ਸਹਿ-ਸਿੱਖਿਆ (co-education) ਨੂੰ ਫੌਰੀ ਲਾਗੂ ਕੀਤਾ ਗਿਆ ਤਾਂ ਕਿ ਲਿੰਗ ਭੇਦ ਖਤਮ ਕੀਤਾ ਜਾ ਸਕੇ।
ਕਾਮਰੇਡ ਲੈਨਿਨ ਨੇ ਕਿਹਾ ਸੀ ਕਿ ‘ਜਦੋਂ ਤੱਕ ਦੇਸ਼ ਵਿੱਚ ਅਨਪੜ੍ਹਤਾ ਹੈ ਸਿਆਸੀ ਸਿੱਖਿਆ ਬਾਰੇ ਗੱਲ ਕਰਨੀ ਮੁਸ਼ਕਿਲ ਹੈ।’ ਸਮੁੱਚੀ ਵਿੱਦਿਆ ਮਾਤ-ਭਾਸ਼ਾ ਵਿੱਚ ਦਿੱਤੀ ਗਈ। ਮਾਤ ਭਾਸ਼ਾ ਨੂੰ ਬਹੁਤ ਜ਼ੋਰਦਾਰ ਤਰੀਕੇ ਨਾਲ ਲਾਗੂ ਕੀਤਾ ਗਿਆ।

1924 ਤੱਕ ਸਕੂਲੀ ਕਿਤਾਬਾਂ 25 ਭਾਸ਼ਾਵਾਂ ਵਿੱਚ ਛਪਦੀਆਂ ਸਨ,1927 ਤੱਕ ਪਹੁੰਚਦਿਆਂ ਇਹ 45 ਭਾਸ਼ਾਵਾਂ ਵਿੱਚ ਛੱਪਣ ਲੱਗੀਆਂ। ਸਕੂਲਾਂ ਵਿੱਚ ਵਿਦਿਆਰਥੀਆਂ ਦੀਆਂ ਸਰਕਾਰਾਂ ਸਨ, ਐਲੀਮੈਂਟਰੀ ਸਕੂਲ ਤੱਕ ਵਿਦਿਆਰਥੀ ਆਪਣੇ ਨੁਮਾਇੰਦੇ ਚੁਣਦੇ ਸਨ ਅਤੇ ਉਹ ਅਧਿਆਪਕਾਂ ਨਾਲ ਮਿਲ ਕੇ ਸਕੂਲ ਚਲਾਉਂਦੇ ਸਨ। ਕੁਝ ਸਕੂਲਾਂ ‘ਚ ਵਿਦਿਆਰਥੀ ਦਰਜਨ ਤੋਂ ਵੱਧ ਭਾਸ਼ਾਵਾਂ ਬੋਲਦੇ ਸਨ ਤਾਂ ਕਿ ਇੱਕ ਸਾਂਝੀ ਭਾਸ਼ਾ ਵਿਕਸਤ ਕੀਤੀ ਜਾ ਸਕੇ। ਰੂਸ ਵਿੱਚ ਲੱਖਾਂ ਬੱਚੇ ਵਿਸ਼ਵ ਯੁੱਧ, ਸਿਵਲ ਵਾਰ ਕਰਕੇ ਅਨਾਥ ਹੋ ਗਏ ਸਨ। ਉਹਨਾਂ ਬੱਚਿਆਂ ਲਈ ਘਰ ਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ।

ਯੂਨੀਵਰਸਿਟੀਆਂ ਨੂੰ ਕਾਮਿਆਂ ਲਈ ਵੀ ਖੋਲਿਆ ਗਿਆ। ਵੱਡੇ ਪੱਧਰ ‘ਤੇ ਲਾਇਬ੍ਰੇਰੀਆਂ ਖੋਲੀਆਂ ਗਈਆਂ। ਔਰਤਾਂ ਨੂੰ ਘਰ ਦੀ ਚਾਰ ਦੁਆਰੀ ‘ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਹਰ ਖੇਤਰ ਵਿੱਚ ਬਰਾਬਰ ਦੇ ਅਧਿਕਾਰ ਦਿੱਤੇ ਗਏ। 1922 ਤੱਕ ਬਾਲਸ਼ਵਿਕ ਪਾਰਟੀ ਦੀਆਂ 41212 ਔਰਤਾਂ ਮੈਂਬਰ ਬਣ ਚੁੱਕੀਆਂ ਸਨ।

ਭਾਰਤ ਵਿਚ ਕਸ਼ਮੀਰ ਸਮੇਤ ਵੱਖ ਵੱਖ ਰਾਜਾਂ ਵਿਚ ਕੌਮਾਂ ਜਬਰ ਦਾ ਸ਼ਿਕਾਰ ਹਨ ਤੇ ਉਨ੍ਹਾਂ ਨੂੰ ਸਵੈ-ਨਿਰਣਾ ਦੇ ਅਧਿਕਾਰ ਨਹੀਂ ਦਿੱਤਾ ਜਾ ਰਿਹਾ। ਮੁੱਢਲੀਆਂ ਸਿਹਤ, ਸਿੱਖਿਆ, ਰੋਜ਼ਗਾਰ ਵਰਗੀਆਂ ਸੇਵਾਵਾ ਨਹੀਂ ਮਿਲ ਰਹੀਆ। ਅਜਿਹੇ ਸਮੇਂ ਰੂਸ ਦੀ ਕ੍ਰਾਂਤੀ ਸਾਡਾ ਰਾਹ ਦਸੇਰਾ ਹੈ।

Share this Article
Leave a comment