ਨਿਊਜਰਸੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਹਦਾਇਤਾਂ

TeamGlobalPunjab
1 Min Read

ਨਿਊਜਰਸੀ : ਨਿਊਜਰਸੀ ਗੁਰਦੁਆਰਿਆਂ ਦੇ ਨੁਮਾਇੰਦਿਆਂ ਨੇ ਅੱਜ ਸਰਬਸੰਮਤੀ ਨਾਲ ਕਾਨਫਰੰਸ ਕਾਲ ਰਾਹੀਂ ਗੁਰਦੁਆਰਾ ਸੰਗਤ ਮੈਂਬਰਾਂ ਦੀ ਸੁਰੱਖਿਆ ਨੂੰ ਬਣਾਏ ਰੱਖਣ ਲਈ ਵਿਸ਼ਵ ਭਰ ‘ਚ ਫੈਲੇ ਕੋਰੋਨਾ ਵਾਇਰਸ (COVID-19) ਦੇ ਮੱਦੇਨਜ਼ਰ ਕੁਝ ਕੁ ਸੁਰੱਖਿਆ ਪ੍ਰਬੰਧਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ।

ਨਿਊਜਰਸੀ ਦੇ ਸਾਰੇ ਗੁਰਦੁਆਰਾ ਸਾਹਿਬ ਪ੍ਰਕਾਸ਼ ਵੇਲੇ ਤੋਂ ਲੈ ਕੇ ਸੁਖ ਆਸਣ ਸਮੇਂ ਤੱਕ ਸੰਗਤਾਂ ਲਈ ਖੁੱਲ੍ਹੇ ਰਹਿਣਗੇ। ਇਸ ਦੇ ਨਾਲ ਹੀ ਸ਼ੁੱਕਰਵਾਰ ਅਤੇ ਐਤਵਾਰ ਨੂੰ ਹੋਣ ਵਾਲੇ ਸੰਗਤ ਦੀਵਾਨਾਂ ਸਣੇ ਵਿਸ਼ੇਸ਼ ਦੀਵਾਨਾਂ ਨੂੰ ਦੋ ਹਫਤਿਆਂ ਲਈ ਮੁਅੱਤਲ ਕੀਤਾ ਜਾਵੇਗਗਾ ਤੇ ਜਨਮ, ਵਿਆਹ ਅਤੇ ਮੌਤ ਵਰਗੇ ਨਿੱਜੀ ਪ੍ਰੋਗਰਾਮ ਕਰਨ ਲਈ ਵਿਅਕਤੀ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ। ਨਾਲ ਹੀ ਉਨ੍ਹਾਂ ਵੱਲੋਂ ਭਵਿੱਖ ਦੇ ਪ੍ਰੋਗਰਾਮਾਂ ਨੂੰ ਨਿਰਧਾਰਤ ਕਰਨ ਲਈ ਸ਼ੁੱਕਰਵਾਰ 28 ਮਾਰਚ ਨੂੰ ਇਸ ਮੁੱਦੇ ‘ਤੇ ਦੁਬਾਰਾ ਵਿਚਾਰ ਕੀਤਾ ਜਾਵੇਗਾ।

ਇਸ ਕਾਨਫਰੰਸ ‘ਚ ਓਕਲੈਂਡ ਗੁਰਦੁਆਰਾ (Oakland  Gurdwara), ਗਲੇਨ ਰਾਕ ਗੁਰਦੁਆਰਾ (Glen Rock Gurdwara), ਜਰਸੀ ਸਿਟੀ ਗੁਰਦੁਆਰਾ (Jersey city Gurdwara), ਦਸ਼ਮੇਸ਼ ਦਰਬਾਰ ਕਾਰਟਰੇਟ (Dashmesh darbar Cartret), ਸਿੰਘ ਸਭਾ ਕਾਰਟਰੇਟ (Singh Sabha cartret), ਬ੍ਰਿਜਵਾਟਰ ਗੁਰਦੁਆਰਾ (Bridgewater gurdwara), ਲਾਰੈਂਸਵਿਲੇ ਗੁਰਦੁਆਰਾ (Lawrenceville Gurdwara), ਕੇਂਦਰੀ ਜਰਸੀ ਗੁਰਦੁਆਰਾ (Central  Jersey gurdwara), ਬਰਲਿੰਗਟਨ ਗੁਰਦੁਆਰਾ (Burlinghton Gurdwara), ਪਾਈਨ ਹਿੱਲ ਗੁਰਦੁਆਰਾ (Pine Hill Gurdwara), ਵਾਈਨਲੈਂਡ ਗੁਰਦੁਆਰਾ (Vineland Gurdwara)  ਸਾਹਿਬ ਦੇ ਨੁਮਾਇੰਦਿਆਂ ਨੇ ਭਾਗ ਲਿਆ।

Share this Article
Leave a comment