ਤਾਮਿਲਨਾਡੂ ‘ਚ ਮਾਲਕ ਨੇ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਦੇ ਤੋਹਫੇ ਵਜੋਂ ਦਿੱਤੇ ਕਾਰਾਂ ਅਤੇ ਮੋਟਰਸਾਈਕਲ

Rajneet Kaur
2 Min Read

ਨਿਊਜ਼ ਡੈਸਕ: ਦੀਵਾਲੀ ਦਾ ਤਿਓਹਾਰ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ ਖੁਸ਼ੀ ਉਨ੍ਹੀ ਹੀ ਦੁੱਗਣੀ ਹੋ ਰਹੀ ਹੈ। ਤੋਹਫ਼ਿਆਂ ਬਾਰੇ ਸੋਚਣਾ ਬਹੁਤ ਆਮ ਹੈ। ਦੀਵਾਲੀ ‘ਤੇ ਬੋਨਸ ਅਤੇ ਤੋਹਫ਼ੇ ਮਿਲਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਜਦੋਂ ਤੁਹਾਨੂੰ ਤੋਹਫ਼ੇ ਵਜੋਂ ਸਾਈਕਲ ਜਾਂ ਕਾਰ ਮਿਲਦੀ ਹੈ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਦੀਵਾਲੀ ਦੇ ਤਿਉਹਾਰ ‘ਤੇ, ਮਾਲਕ ਆਪਣੇ ਕਰਮਚਾਰੀਆਂ ਨੂੰ ਖੁਸ਼ ਕਰਨ ਲਈ ਵੱਖ-ਵੱਖ ਤੋਹਫ਼ੇ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਕਰਮਚਾਰੀ ਖੁਸ਼ ਰਹਿਣ। ਤਾਮਿਲਨਾਡੂ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਨੇ ਆਪਣੇ ਕਰਮਚਾਰੀਆਂ ਨੂੰ ਇਹੀ ਖੁਸ਼ੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਦੇ ਤੋਹਫੇ ਵਜੋਂ ਕਾਰਾਂ ਅਤੇ ਮੋਟਰਸਾਈਕਲ ਦਿੱਤੇ ਹਨ।

ਦੁਕਾਨ ਦੇ ਮਾਲਕ ਜੰਯਤੀ ਲਾਲ ਨੇ ਕਿਹਾ ਕਿ ਉਸਨੇ ਆਪਣੇ 10 ਕਰਮਚਾਰੀਆਂ ਨੂੰ ਕਾਰਾਂ ਅਤੇ 20 ਕਰਮਚਾਰੀਆਂ ਨੂੰ ਮੋਟਰਸਾਈਕਲ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੇ ੳੇੁਨ੍ਹਾਂ ਨੂੰ ਆਪਣਾ ਸਮਾਂ ਦਿਤਾ ਹੈ। ਕਰਮਚਾਰੀ ਹਰ ਉਤਰਾਅ-ਚੜਾਅ ‘ਚ ਉਨ੍ਹਾਂ ਦੇ ਨਾਲ ਰਹੇ ਹਨ। ਇਹ ਇਨਾਮ ਉਨ੍ਹਾਂ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ ਹੈ, ਤਾਂ ਜੋ ਉਹ ਸਾਰੇ ਇਸੇ ਲਗਨ ਨਾਲ ਕੰਮ ਕਰਦੇ ਰਹਿਣ।

ਦੱਸ ਦਈਏ ਕਿ ਇੰਨਾ ਵੱਡਾ ਤੋਹਫਾ ਦੇਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਸੂਰਤ ਦੇ ਅਰਬਪਤੀ ਹੀਰਾ ਕਾਰੋਬਾਰੀ ਸਾਵਜੀ ਢੋਲਕੀਆ ਆਪਣੇ ਕਰਮਚਾਰੀਆਂ ਨੂੰ ਫਲੈਟ, ਕਾਰਾਂ ਅਤੇ ਹੋਰ ਕੀਮਤੀ ਤੋਹਫੇ ਦੇ ਕੇ ਕਾਫੀ ਸੁਰਖੀਆਂ ਬਟੋਰ ਚੁੱਕੇ ਹਨ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment