ਕੰਪਨੀ ਨੇ ਬਾਈਕ ਕੇਟੀਐੱਮ 390 ਨੂੰ ਆਪਣੀ ਵੈੱਬਸਾਈਟ ਤੋਂ ਹਟਾਇਆ

TeamGlobalPunjab
2 Min Read

ਨਿਊਜ਼ ਡੈਸਕ : – ਭਾਰਤ ’ਚ ਨੌਜਵਾਨਾਂ ਦੀ ਹਰਮਨਪਿਆਰੀ ਬਾਈਕ ਕੇਟੀਐੱਮ 390 ਨੂੰ ਕੰਪਨੀ ਨੇ ਆਪਣੀ ਵੈੱਬਸਾਈਟ ਤੋਂ ਹਟਾ ਦਿੱਤਾ ਹੈ, ਮੌਜੂਦਾ ਸਮੇਂ ’ਚ ਵੇਚੇ ਜਾਣ ਵਾਲੇ ਮਾਡਲਜ਼ ਲਈ ਬੁਕਿੰਗ ਵੀ ਲੈਣੀ ਬੰਦ ਕਰ ਦਿੱਤੀ ਹੈ। ਇਹ ਕੰਪਨੀ ਦੀ ਸਭ ਤੋਂ ਪ੍ਰਸਿੱਧ ਮੋਟਰ ਸਾਈਕਲ ਹੈ, ਜਿਸ ਨੂੰ ਸਭ ਤੋਂ ਪਹਿਲਾਂ 2013 ’ਚ EICMA ਅੰਤਰਰਾਸ਼ਟਰੀ ਮੋਟਰਸਾਈਕਲ ਸ਼ੋਅ ’ਚ ਪੇਸ਼ ਕਰਨ ਤੋਂ ਬਾਅਦ 2014 ’ਚ ਲਾਂਚ ਕੀਤਾ ਗਿਆ ਸੀ।

ਇਸ ਬਾਈਕ ਦੇ ਵੈੱਬਸਾਈਟ ਤੋਂ ਹਟਾਉਣ ਦਾ ਕਾਰਨ ਹੈ ਕਿ ਕੰਪਨੀ ਜਲਦ ਇਸ ਦਾ ਨਵਾਂ ਵਰਜਨ ਲਾਂਚ ਕਰਨ ਜਾ ਰਹੀ ਹੈ। ਇਸ ਮੋਟਰਸਾਈਕਲ ’ਚ ਕਈ ਅਪਡੇਟ ਦਿੱਤੇ ਜਾਣਗੇ। ਜਿਨ੍ਹਾਂ ’ਚ ਸਿਲਪਰ ਕਲਚ ਦੇ ਨਾਲ ਇਕ ਅਪਡੇਟੇਡ ਇੰਜਨ, Underbelly Exhaust ਦੀ ਬਜਾਏ Side-slung exhaust system ਆਦਿ ਸ਼ਾਮਿਲ ਹਨ। ਉੱਥੇ ਹੀ ਮੋਟਰਸਾਈਕਲ ਦੇ ਡਿਜ਼ਾਇਨ ’ਚ ਵੀ ਕੰਪਨੀ ਕਈ ਕਲਰ ਬਦਲ ਤੇ graphics ਨੂੰ ਸ਼ਾਮਿਲ ਕਰੇਗੀ।

ਕੇਟੀਐੱਮ ਇੰਡੀਆ ਦੀ ਵੈੱਬਸਾਈਟ ਤੋਂ ਆਉਟ ਗੋਇੰਗ ਮੋਟਰਸਾਈਕਲ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ New generation motorcycle ਦੇ ਲਾਂਚ ਦੀ ਸਟੀਕ ਤਰੀਖ ਨੂੰ ਲੈ ਕੇ ਅਜੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਰਿਪੋਰਟ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਅਗਲੇ ਕੁਝ ਹਫ਼ਤਿਆਂ ’ਚ ਲਾਂਚ ਕੀਤਾ ਜਾਵੇਗਾ। ਉੱਥੇ ਹੀ ਅਗਲਾ-ਜੇਨਰੈਸ਼ਨ ਕੇਟੀਐੱਮ ਆਰਸੀ 390 ਮੌਜੂਦਾ ਮਾਡਲ ਤੋਂ ਕਾਫੀ ਅਲਗ ਹੋਵੇਗਾ। ਇਸ ਦਾ ਡਿਜ਼ਾਇਨ ਤੇ ਸਟਾਈਲ ਪੂਰੀ ਤਰ੍ਹਾਂ ਨਾਲ ਵੱਖ ਹੋਵੇਗਾ

TAGGED: , ,
Share this Article
Leave a comment