ਅਦਾਕਾਰਾ ਕਰੀਨਾ ਕਪੂਰ ਨੇ ਬੱਚੇ ਦੀ ਨਿੱਜਤਾ ਸਬੰਧੀ ਲਿਆ ਵੱਡਾ ਫੈਸਲਾ, ਮੀਡੀਆ ਤੋਂ ਬਣਾਈ ਦੂਰੀ

TeamGlobalPunjab
1 Min Read

ਨਿਊਜ਼ ਡੈਸਕ -ਅਦਾਕਾਰਾ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ ਤੇ ਤੈਮੂਰ ਦੇ ਭਰਾ / ਭੈਣ ਦੇ ਜਨਮ ਲਈ ਬਹੁਤ ਉਤਸੁਕ ਹਨ।

ਦੱਸ ਦਈਏ ਇਸ ਵਾਰ ਕਰੀਨਾ ਤੇ ਸੈਫ ਨੇ ਬੱਚੇ ਤੇ ਉਸ ਦੀ ਨਿੱਜਤਾ ਦੇ ਸੰਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਉਹ ਬੱਚੇ ਵੱਲ ਮੀਡੀਆ ਦਾ ਬਹੁਤ ਜ਼ਿਆਦਾ ਧਿਆਨ ਖਿੱਚਣਾ ਨਹੀਂ ਚਾਹੁੰਦੇ, ਪਰ ਪ੍ਰਸ਼ੰਸਕਾਂ ਨੂੰ ਅਪਡੇਟ ਰੱਖਣ ਲਈ ਉਹ ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਗਰਮ ਰਹਿਣਗੇ।

 ਇਸਤੋਂ ਇਲਾਵਾ ਕਰੀਨਾ ਤੇ ਸੈਫ ਦੋਵੇਂ ਮੰਨਦੇ ਹਨ ਕਿ ਇਸ ਵਾਰ ਉਹ ਬੱਚੇ ਦੇ ਜਨਮ ਤੋਂ ਪਹਿਲਾਂ ਘਬਰਾਏ ਨਹੀਂ ਹਨ। ਕਰੀਨਾ ਦਾ ਕਹਿਣਾ ਹੈ ਕਿ ਇਸ ਵਾਰ ਉਹ ਤੈਮੂਰ ਦੇ ਸਮੇਂ ਨਾਲੋਂ ਵਧੇਰੇ ਆਰਾਮਦਾਇਕ ਹੈ।ਬੱਚੇ ਦੇ ਜਨਮ ਤੋਂ ਲੈ ਕੇ ਪਾਲਣ ਪੋਸ਼ਣ ਤੱਕ, ਦੋਵੇਂ ਲੋਕ ਹਰ ਕਦਮ ਲਈ ਪੂਰੀ ਤਰ੍ਹਾਂ ਤਿਆਰ ਹਨ।

Share this Article
Leave a comment