ਡਿਜ਼ਾਈਨਰਾਂ ਨੇ ਲੱਭਿਆ ਨਵਾਂ ਤਰੀਕਾ ਹੁਣ ਆਰਕਟਿਕ ‘ਚ ਇੰਝ ਜਮਾਈ ਜਾਵੇਗੀ ਬਰਫ

TeamGlobalPunjab
3 Min Read

ਦੁਨੀਆਭਰ ਦੇ ਵਿਗਿਆਨੀਆਂ ਵਿੱਚ ਇੱਕ ਬਹਿਸ ਛਿੜੀ ਹੋਈ ਹੈ ਜਿਸ ਤਰ੍ਹਾਂ ਧਰਤੀ ‘ਤੇ ਕਾਰਬਨ ਡਾਇਆਕਸਈਡ ਨੂੰ ਘੱਟ ਕਰਨ ਲਈ ਰੁੱਖ ਲਗਾਏ ਜਾ ਰਹੇ ਹਨ, ਕੀ ਉਸੇ ਤਰ੍ਹਾਂ ਕੋਈ ਅਜਿਹਾ ਰਸਤਾ ਹੈ ਜਿਸਦੇ ਨਾਲ ਆਰਕਟਿਕ ਦੀ ਖੁਰ ਰਹੀ ਬਰਫ ਨੂੰ ਫਿਰ ਤੋਂ ਜਮਾਇਆ ਜਾ ਸਕੇ ?  ਇੰਡੋਨੇਸ਼ੀਆਈ ਡਿਜ਼ਾਈਨਰਸ ਦੇ ਮੁਤਾਬਕ,ਅਜਿਹਾ ਸੰਭਵ ਹੈ। ਉਨ੍ਹਾਂ ਮੁਤਾਬਕ ਆਈਸਬਰਗ ( ਸਮੁੰਦਰ ਵਿੱਚ ਤੈਰਦੀ ਬਰਫ ਦੀ ਚੱਟਾਨ ) ਬਣਾਉਣ ਵਾਲੀ ਪਨਡੁੱਬੀ ਨਾਲ ਅਜਿਹਾ ਕੀਤਾ ਜਾ ਸਕਦਾ ਹੈ।

ਆਈਸਬਰਗ ਬਣਾਉਣ ਵਿੱਚ ਸਮਰੱਥ ਹੈ ਪਨਡੁੱਬੀ

ਇੰਟਰਨੈਸ਼ਨਲ ਡਿਜ਼ਾਈਨ ਦੇ ਮੁਕਾਬਲੇ ਵਿੱਚ ਪਨਡੁੱਬੀ ਬਣਾਉਣ ਦੇ ਇਨ੍ਹਾਂ ਡਿਜ਼ਾਈਨਰਾਂ ਦੇ ਪ੍ਰਸਤਾਵ ਨੂੰ ਦੂਜਾ ਸਥਾਨ ਹਾਸਲ ਹੋਇਆ ।  ਇੰਡੋਨੇਸ਼ੀਆਈ ਡਿਜ਼ਾਈਨਰਸ ਦੀ ਅਗੁਵਾਈ ਕਰਨ ਵਾਲੇ 29 ਸਾਲਾ ਆਰਕੀਟੈਕਟ ਫਾਰਿਸ ਰੱਜਾਕ ਨੇ ਦੱਸਿਆ ਕਿ ਬਰਫ ਬਣਾਉਣ ਲਈ ਸਬਮਰਸਿਬਲ ਲੱਗੀ ਪਨਡੁੱਬੀ ਦਾ ਇਸਤੇਮਾਲ ਕੀਤਾ ਜਾਵੇਗਾ ।  ਇਹ ਪਨਡੁੱਬੀ 16 ਫੀਟ ਮੋਟੇ ਅਤੇ 82 ਫੀਟ ਚੌੜੇ ਹੀਕਸਾਗੋਨਲ ਆਈਸਬਰਗ ਬਣਾਉਣ ਵਿੱਚ ਸਮਰੱਥਾਵਾਨ ਹੋਵੇਗੀ।

ਇੰਝ ਬਣਾਇਆ ਜਾਵੇਗਾ ਆਈਸਬਰਗ
ਪਨਡੁੱਬੀ ਨੂੰ ਸਮੁੰਦਰ ਦੇ ਤਲ ਤੱਕ ਲਜਾਇਆ ਜਾਵੇਗਾ,  ਜਿੱਥੇ ਉਸ ਵਿੱਚ ਪਾਣੀ ਭਰਿਆ ਜਾਵੇਗਾ। ਪਾਣੀ ਭਰਨ ਤੋਂ ਬਾਅਦ ਇੱਕ ਪ੍ਰਕਿਰਿਆ ਨਾਲ ਉਸ ‘ਚੋਂ ਨਮਕ ਵੱਖ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਪਾਣੀ ਨੂੰ -15 ਡਿਗਰੀ ਸੈਲਸੀਅਸ ਤਾਪਮਾਨ ਤੱਕ ਲਿਜਾਇਆ ਜਾਵੇਗਾ। ਇਹ ਪ੍ਰਕਿਰਿਆ ਜਿਸ ਕੰਟੇਨਰ ਵਿੱਚ ਕੀਤੀ ਜਾਵੇਗੀ, ਉਸ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾ ਕੇ ਰੱਖਿਆ ਜਾਵੇਗਾ। ਡਿਜ਼ਾਈਨਰਸ ਦੇ ਮੁਤਾਬਕ, ਕੰਟੇਨਰ ਵਿੱਚ ਇੱਕ ਮਹੀਨੇ ਅੰਦਰ ਹੈਕਸਾਗੋਨਲ ਸਰੂਪ ਦਾ ਆਈਸਬਰਗ ਆਪਣੇ ਆਪ ਤਿਆਰ ਹੋ ਜਾਵੇਗਾ ਜਿਸ ਨੂੰ ਆਈਸ ਬੇਬੀ ਦਾ ਨਾਮ ਦਿੱਤਾ ਗਿਆ ਹੈ ।

- Advertisement -

130 ਦੇਸ਼ਾਂ ਦੇ 11 ਹਜ਼ਾਰ ਵਿਗਿਆਨੀਆਂ ਦੇ ਮੁਤਾਬਕ, ਆਰਕਟਿਕ ਵਿੱਚ ਦੁਨੀਆ ਦਾ ਸਭ ਤੋਂ ਪੁਰਾਣਾ ਤੇ ਸਥਿਰ ਬਰਫ ਵਾਲਾ ਇਲਾਕਾ ਦ ਲਾਸਟ ਆਈਸ ਏਰੀਆ ਤੇਜੀ ਨਾਲ ਪਿਘਲ ਰਿਹਾ ਹੈ। ਦ ਲਾਸਟ ਆਈਸ ਏਰੀਆ ਵਿੱਚ 2016 ‘ਚ ਬਰਫ ਦੀ ਚਾਦਰ 41,43, 980 ਵਰਗ ਕਿਮੀ ਸੀ, ਜੋ ਹੁਣ ਘੱਟ ਕੇ 9 . 99 ਲੱਖ ਵਰਗ ਕਿਮੀ ਹੀ ਬਚੀ ਹੈ। ਜੇਕਰ ਇਸ ਰਫ਼ਤਾਰ ਨਾਲ ਇਹ ਖੁਰਦੀ ਰਹੀ ਤਾਂ 2030 ਤੱਕ ਇੱਥੋਂ ਬਰਫ ਪਿਘਲ ਕੇ ਖਤਮ ਹੋ ਜਾਵੇਗੀ । 1970 ਤੋਂ ਬਾਅਦ ਤੋਂ ਹੁਣ ਤੱਕ ਆਰਕਟਿਕ ‘ਚ ਲਗਭਗ ਪੰਜ ਫੁੱਟ ਬਰਫ ਪਿਘਲ ਚੁੱਕੀ ਹੈ ਯਾਨੀ ਹਰ ਦਸ ਸਾਲ ਵਿੱਚ ਲਗਭਗ 1.30 ਫੁੱਟ ਬਰਫ ਪਿਘਲ ਰਹੀ ਹੈ। ਅਜਿਹੇ ਵਿੱਚ ਸਮੁੰਦਰ ਦੇ ਜਲਸਤਰ ਦੇ ਵਧਣ ਦੀ ਖਦਸ਼ਾ ਜ਼ਿਆਦਾ ਹੈ ।

Share this Article
Leave a comment