ਭਾਰਤ ਦੀ ਪਾਬੰਦੀ ਕਾਰਨ ਕੈਨੇਡਾ ‘ਚ ਘਬਰਾਏ ਲੋਕ ਭੱਜੇ ਸਟੋਰਾਂ ਵਲ,ਖਰੀਦਣ ਲੱਗੇ ਚੋਲ

Rajneet Kaur
2 Min Read

ਟੋਰਾਂਟੋ :ਦੁਨੀਆ ਭਰ ਵਿੱਚ ਕਈ ਬਿਲੀਅਨ ਲੋਕਾਂ ਲਈ ਚੌਲ ਸਭ ਤੋਂ ਵਧ ਖਾਣ ਵਾਲਾ ਭੋਜਨ ਹੈ। ਪਰ ਭਾਰਤ ਨੇ ਗੈਰ-ਬਾਸਮਤੀ ਸਫੈਦ ਚਾਵਲ ਉਤਪਾਦਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ।ਜਿਸ ‘ਤੋਂ ਬਾਅਦ ਲੋਕ ਸਹਿਮੇ ਨਜ਼ਰ ਆ ਰਹੇ ਹਨ। ਲੋਕਾਂ ‘ਚ ਚੋਲ ਖਰੀਦਣ ਦੀ ਹਫੜਾ-ਦਫੜੀ ਮਚ ਗਈ ਹੈ। ਹਰ ਕੋਈ ਸਟੋਰਾਂ ਵੱਲ ਨੂੰ ਭੱਜ ਰਿਹਾ ਹੈ ਤਾਂ ਜੋ ਚੋਲ ਖਰੀਦ ਸਕੇ।

ਕੈਨੇਡਾ ਦੇ ਇਕ ਸਟੋਰ ‘ਚ ਵੀ ਭਾਰੀ ਤਦਾਦ ‘ਚ ਲੋਕ ਇਕਠੇ ਹੋਗਏ ਹਨ।ਮਿਸੀਸਾਗਾ ਦੇ ਇਕ ਸਟੋਰ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਇਹ ਖਰੀਦਦਾਰੀ ਘਬਰਾਹਟ ਵਿੱਚ ਆ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਸਟੌਕ ਤਿੰਨ ਜਾਂ ਚਾਰ ਹਫਤਿਆਂ ਵਿੱਚ  ਵਿਕਦਾ ਸੀ ਉਹ ਦੋ ਕੁ ਦਿਨਾਂ ਵਿੱਚ ਹੀ ਵਿਕ ਗਿਆ ਹੈ।ਸਟੋਰ ‘ਚ ਥੋੜ੍ਹੇ ਸਮੇਂ ਲਈ ਕੁੱਝ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ ਤੇ ਹਰ ਪਰਿਵਾਰ ਨੂੰ ਚੌਲਾਂ ਦਾ ਇੱਕ ਬੈਗ ਖਰੀਦਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਦਸਣਯੋਗ ਹੈ ਕਿ  ਪਿਛਲੇ ਸਾਲ ਵੀ ਭਾਰਤ ਵੱਲੋਂ ਇਸ ਤਰ੍ਹਾਂ ਦੀ ਪਾਬੰਦੀ ਲਾਈ ਗਈ ਸੀ। ਜਿਹੜੀ ਇੱਕ ਮਹੀਨਾ ਚੱਲੀ ਸੀ।ਉਧਰ ਭਾਰਤ ਦੀ ਮਨਿਸਟਰੀ ਆਫ ਕੰਜਿ਼ਊਮਰ ਅਫੇਅਰਜ਼ ਦਾ ਕਹਿਣਾ ਹੈ ਕਿ ਇਹ ਪਾਬੰਦੀ ਭਾਰਤੀ ਮਾਰਕਿਟ ਵਿੱਚ ਗੈਰ ਬਾਸਮਤੀ ਚਿੱਟੇ ਚੌਲਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਤੇ ਘਰੇਲੂ ਮਾਰਕਿਟ ਵਿੱਚ ਚੌਲਾਂ ਦੀਆਂ ਕੀਮਤਾਂ ਨੂੰ ਘਟਾਉਣ ਵਾਸਤੇ ਲਾਈ ਗਈ ਹੈ। ਫਿਲਹਾਲ ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਪਾਬੰਦੀ ਕਦੋਂ ਤੱਕ ਲਾਗੂ ਰਹੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment