ਇਸ ਰਾਸ਼ਟਰਪਤੀ ਉਮੀਦਵਾਰ ਦੇ ਪ੍ਰਚਾਰ ‘ਚ ਨਹੀਂ ਵਜਾਏ ਜਾਣਗੇ ਐਮਿਨਮ ਦੇ ਗੀਤ

Rajneet Kaur
2 Min Read

ਨਿਊਜ਼ ਡੈਸਕ: ਮਸ਼ਹੂਰ ਰੈਪਰ ਐਮੀਨੇਮ ਨੇ ਰਿਪਬਲਿਕਨ ਪਾਰਟੀ ਦੀ ਤਰਫੋਂ ਭਾਰਤੀ ਮੂਲ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਿਵੇਕ ਰਾਮਾਸਵਾਮੀ ਨੂੰ ਆਪਣੇ ਸੰਗੀਤ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਦਰਅਸਲ ਵਿਵੇਕ ਰਾਮਾਸਵਾਮੀ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਐਮਿਨਮ ਦੇ ਰੈਪ ਸੰਗੀਤ ਦੀ ਵਰਤੋਂ ਕੀਤੀ ਸੀ। ਜਿਸ ‘ਤੇ ਬਾਅਦ ਰੈਪਰ ਨੇ ਹੁਣ ਇਤਰਾਜ਼ ਜਤਾਇਆ ਹੈ

ਦਸ ਦਈਏ ਕਿl ਓਯਾਵਾ ਰਾਜ ਮੇਲੇ ਵਿੱਚ ਵਿਵੇਕ ਰਾਮਾਸਵਾਮੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਰਾਮਾਸਵਾਮੀ ਐਮਿਨਮ ਦਾ ਇੱਕ ਰੈਪ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਸਨ।  ਰਾਮਾਸਵਾਮੀ ਰੈਪ ਸੰਗੀਤ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਹਾਵਰਡ ਤੋਂ ਗ੍ਰੈਜੂਏਸ਼ਨ ਦੇ ਦੌਰਾਨ ਵਿਵੇਕ ਰਾਮਾਸਵਾਮੀ ਰੈਪ ਕਰਦੇ ਸਨ ਅਤੇ ਉਨ੍ਹਾਂ ਦੇ ਸਟੇਜ ਦਾ ਨਾਮ ‘ਦਾ ਵੇਕ’ ਸੀ।

ਦਸਣਯੋਗ ਹੈ ਕਿ ਵਿਵੇਕ ਰਾਮਾਸਵਾਮੀ ਰਿਪਬਲਿਕਨ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਦੇ ਅਹੁਦੇ ਲਈ ਦਾਅਵਾ ਪੇਸ਼ ਕਰ ਰਹੇ ਹਨ। ਰਾਸ਼ਟਰਪਤੀ ਅਹੁਦੇ ਦੀ ਪਹਿਲੀ ਬਹਿਸ ਤੋਂ ਬਾਅਦ ਰਾਮਾਸਵਾਮੀ ਦੀ ਲੋਕਪ੍ਰਿਅਤਾ ਅਸਮਾਨ ਨੂੰ ਛੂਹ ਗਈ ਹੈ ਅਤੇ ਉਹ ਟਰੰਪ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਮੁੱਖ ਉਮੀਦਵਾਰ ਵਜੋਂ ਉਭਰੇ ਹਨ। ਵਿਵੇਕ ਰਾਮਾਸਵਾਮੀ ਪਹਿਲੀ ਬਹਿਸ ਵਿੱਚ ਦਬਦਬਾ ਰਿਹਾ ਅਤੇ ਉਦੋਂ ਤੋਂ ਉਨ੍ਹਾਂ ਨੂੰ ਦਾਨ ਦੇਣ ਵਿੱਚ ਭਾਰੀ ਉਛਾਲ ਆਇਆ ਹੈ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਅਰਬਪਤੀ ਕਾਰੋਬਾਰੀ ਅਤੇ ਟਰੰਪ ਦੇ ਵੱਡੇ ਪ੍ਰਸ਼ੰਸਕ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment