ਕੈਨੇਡਾ ‘ਚ ਦਾਖਲ ਹੋ ਰਹੇ ਗੈਰਕਾਨੂੰਨੀ ਪਰਵਾਸੀਆਂ ਦੀ ਗਿਣਤੀ ‘ਚ ਲਗਾਤਾਰ ਹੋ ਰਿਹੈ ਵਾਧਾ

Prabhjot Kaur
2 Min Read

ਟੋਰਾਂਟੋ: ਕੈਨੇਡਾ ‘ਚ ਗੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਰਹੇ ਪਰਵਾਸੀਆਂ ਦੀ ਗਿਣਤੀ 6 ਸਾਲ ਦੇ ਸਿਖਰ ਪੁੱਜ ਗਈ ਹੈ। ਇਸ ਸਾਲ ਅਗਸਤ ਤੱਕ 23,000 ਤੋਂ ਵੱਧ ਪਰਵਾਸੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਦਿਆਂ ਆਰ.ਸੀ.ਐਮ.ਪੀ. ਨੇ ਰੋਕਿਆ। ਇਹ ਅੰਕੜਾ 2017 ਦੀ ਗਿਣਤੀ ਤੋਂ 13 ਫ਼ੀਸਦੀ ਵੱਧ ਬਣਦਾ ਹੈ ਜਦੋਂ ਕਿਊਬਿਕ ਅਤੇ ਨਿਊਯਾਰਕ ਦੀ ਸਰਹੱਦ ਰਾਹੀਂ ਪਰਵਾਸੀਆਂ ਦੀ ਆਮਦ ਕੌਮਾਂਤਰੀ ਪੱਧਰ ‘ਤੇ ਸੁਰਖੀਆਂ ‘ਚ ਆਈ।

ਗੈਰਕਾਨੂੰਨੀ ਪਰਵਾਸੀਆਂ ਨਾਲ ਸਬੰਧਤ ਤਾਜ਼ਾ ਅੰਕੜਾ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਕੈਨੇਡਾ ਸਰਕਾਰ ਸੁਪਰੀਮ ਕੋਰਟ ‘ਚ ‘ਸੇਫ ਥਰਡ ਕੰਟਰੀ ਐਗਰੀਮੈਂਟ’ ਨੂੰ ਜਾਇਜ਼ ਠਹਿਰਾਉਣ ਦੇ ਯਤਨ ਕਰ ਰਹੀ ਹੈ। ਅਮਰੀਕਾ ਨਾਲ ਹੋਈ ਇਸ ਸੰਧੀ ਤਹਿਤ ਕੈਨੇਡਾ ਸਰਕਾਰ ਪਰਵਾਸੀਆਂ ਨੂੰ ਵਾਪਸ ਭੇਜ ਸਕਦੀ ਹੈ ਪਰ ਦੂਜੇ ਪਾਸੇ ਕੈਨੇਡੀਅਨ ਕੌਂਸਲ ਫ਼ਾਰ ਰਫ਼ਿਊਜੀਜ਼ ਦੀ ਕਾਰਜਕਾਰੀ ਡਾਇਰੈਕਟਰ ਜੈਨੇਟ ਡੈਂਚ ਦਾ ਕਹਿਣਾ ਹੈ ਕਿ ਜੇ ਕੈਨੇਡਾ ਸਰਕਾਰ ਗੈਰਕਾਨੂੰਨੀ ਪਰਵਾਸੀਆਂ ਨਾਲ ਮੱਥਾ ਨਹੀਂ ਲਾਉਣਾ ਚਾਹੁੰਦੀ ਤਾਂ ਅਮਰੀਕਾ ਨਾਲ ਸੰਧੀ ਖ਼ਤਮ ਕਰ ਦੇਣੀ ਚਾਹੀਦੀ ਹੈ। ਇਹੀ ਸੰਧੀ ਪਰਵਾਸੀਆਂ ਨੂੰ ਸਥਾਈ ਕੌਮਾਂਤਰੀ ਲਾਂਘੇ ਰਾਹੀਂ ਆਉਣ ਤੋਂ ਰੋਕਦੀ ਹੈ।

ਉਨ੍ਹਾਂ ਕਿਹਾ ਕਿ ਸੇਵ ਥਰਡ ਕੰਟਰੀ ਐਗਰੀਮੈਂਟ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਕਰਦਾ ਹੈ ਅਤੇ ਇਸ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ। ਸੰਧੀ ਰੱਦ ਹੋ ਗਈ ਤਾਂ ਕਿਊਬਿਕ ਅਤੇ ਨਿਊਯਾਰਕ ਦੇ ਬਾਰਡਰ ‘ਤੇ ਸਥਿਤ ਰੋਕਸਹੈਮ ਰੋਡ ਵੀ ਹਮੇਸ਼ਾ ਲਈ ਬੰਦ ਹੋ ਜਾਵੇਗੀ।

ਇਹ ਵੀ ਦੱਸਣਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ‘ਚ ਫੈਡਰਲ ਸਰਕਾਰ ਵੱਲੋਂ ਲਗਭਗ 2 ਹਜ਼ਾਰ ਪਰਵਾਸੀਆਂ ਨੂੰ ਕਿਊਬਿਕ ਤੋਂ ਓਨਟਾਰੀਓ ਲਿਆਂਦਾ ਗਿਆ ਕਿਉਂਕਿ ਕਿਊਬਿਕ ਸੂਬੇ ਦੀ ਸਰਕਾਰ ਨੇ ਇਨ੍ਹਾਂ ਦੀ ਖਰਚਾ ਚੁੱਕਣ ਤੋਂ ਨਾਂ ਕਰ ਦਿੱਤੀ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment