ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਉਥੇ ਹੀ ਹੁਣ ਵਿਦਿਆਰਥੀਆਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵੱਡੀ ਮਾਤਰਾ ‘ਚ ਭੁਗਤਾਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ‘ਚ ਵਿਦਿਆਰਥੀ, ਜਿਨ੍ਹਾਂ ਨੇ ਕੈਨੇਡੀਅਨ ਯੂਨੀਵਰਸਿਟੀਆਂ ‘ਚ ਦਾਖ਼ਲਾ ਲਿਆ ਹੈ, ਉਹ ਉਚ ਖ਼ਰਚਿਆਂ ਦੇ ਬਵਾਜੂਦ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਅਸਿੱਧੇ ਰਸਤਿਆਂ ਨੂੰ ਅਪਣਾ ਰਹੇ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਜਮਰਨੀ, ਮੈਕਸੀਕੋ, ਮਲੇਸ਼ੀਆ, ਮਾਲਦੀਵ, ਸਰਬੀਆ, ਕਤਰ ਅਤੇ ਹੋਰ ਦੇਸ਼ਾਂ ਤੋਂ ਹੋ ਕੇ ਜਾ ਰਹੇ ਹਨ। ਇਨ੍ਹਾਂ ਅਸਿੱਧੇ ਰਸਤਿਆਂ ਲਈ ਹਵਾਈ ਕਿਰਾਇਆ ਸਿੱਧੀਆਂ ਉਡਾਣਾਂ ਦੀ ਤੁਲਣਾ ਵਿਚ 2-3 ਗੁਣਾ ਜ਼ਿਆਦਾ ਹੈ।
ਸੂਤਰਾਂ ਨੇ ਕਿਹਾ ਕਿ ਸੰਭਾਵਿਤ ਤੀਜੀ ਲਹਿਰ ਦੇ ਖ਼ੌਫ ਦਰਮਿਆਨ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਜਲਦੀ ‘ਚ ਹਨ, ਭਾਵੇਂ ਹੀ ਉਨ੍ਹਾਂ ਨੂੰ ਵਾਧੂ ਕੀਮਤ ਚੁਕਾਉਣੀ ਪਈ। ਇਕ ਵਿਦਿਆਰਥੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਲੱਗਭਗ ਸਾਰੇ ਵਿਦਿਆਰਥੀ ਪਹਿਲੀ ਵਾਰ ਵਿਦੇਸ਼ ਯਾਤਰਾ ਕਰ ਰਹੇ ਹਨ। ਉਨ੍ਹਾਂ ‘ਚ ਜ਼ਿਆਦਾਤਰ ਏਜੰਟਾਂ ਜ਼ਰੀਏ ਜਾ ਰਹੇ ਹਨ। ਉਨ੍ਹਾਂ ਦਾ ਖ਼ੁਦ ਦਾ ਪੁੱਤਰ ਇਸ ਹਫ਼ਤੇ ਦੋਹਾ ਰਸਤਿਓਂ ਕੈਨੇਡਾ ਲਈ ਉਡਾਣ ਭਰਨ ਲਈ ਤਿਆਰ ਹੈ।