ਜਾਪਾਨ ਖ਼ੁਦਕੁਸ਼ੀਆਂ ਵੱਧਣ ਨੂੰ ਲੈ ਕੇ ਚਿੰਤਤ, ਬਣਾਇਆ  ਇੱਕ ਨਵਾਂ ਮੰਤਰਾਲਾ

TeamGlobalPunjab
1 Min Read

ਟੋਕੀਓ :ਜਾਪਾਨ ‘ਚ ਇਕੱਲੇਪਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਕ ਨਵਾਂ ਮੰਤਰਾਲਾ ਬਣਾਇਆ ਗਿਆ ਹੈ। ਇਹ ਕਦਮ ਦੇਸ਼ ‘ਚ ਖ਼ੁਦਕੁਸ਼ੀਆਂ ਵੱਧਣ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਜਾਪਾਨ ‘ਚ 11 ਸਾਲ ਬਾਅਦ ਪਹਿਲੀ ਵਾਰ ਕੋਰੋਨਾ ਮਹਾਮਾਰੀ ਦੌਰਾਨ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਦਰ ਵਧੀ ਹੈ।

ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਇਸ ਮਹੀਨੇ ਆਪਣੇ ਕੈਬਿਨਟ ‘ਚ ਇਕੱਲੇਪਣ ਮਾਮਲਿਆਂ ਦੇ ਇਕ ਮੰਤਰੀ ਨੂੰ ਸ਼ਾਮਲ ਕੀਤਾ ਹੈ। ਸੁਗਾ ਨੇ ਤੇਤਸੁਸ਼ੀ ਸਾਕਾਮੋਤੋ ਨੂੰ ਇਹ ਜਿੰਮਾ ਸੌਂਪਿਆ ਹੈ। ਇਸ ਦੇ ਨਾਲ ਹੀ ਉਹ ਦੇਸ਼ ‘ਚ ਜਨਮ ਦਰ ‘ਚ ਆ ਰਹੀ ਗਿਰਾਵਟ ਨਾਲ ਵੀ ਮੁਕਾਬਲਾ ਕਰਨਗੇ।

ਦੱਸ ਦਈਏ ਜਾਪਾਨ ‘ਚ ਬੀਤੇ ਸਾਲ ਲਗਪਗ 7 ਹਜ਼ਾਰ ਔਰਤਾਂ ਨੇ ਖ਼ੁਦਕੁਸ਼ੀ ਕੀਤੀ ਸੀ। ਇਹ ਗਿਣਤੀ ਸਾਲ 2019 ਦੇ ਮੁਕਾਬਲੇ 15 ਫ਼ੀਸਦੀ ਜ਼ਿਆਦਾ ਸੀ।

TAGGED: ,
Share this Article
Leave a comment