ਰਾਜੋਆਣਾ ਦੀ ਸਜ਼ਾ ਮਾਫ ਨਾ ਹੋਣ ‘ਤੇ ਬਿੱਟੂ ਹੋਏ ਖੁਸ਼! ਅਮਿਤ ਸ਼ਾਹ ਦੀਆਂ ਕੀਤੀਆਂ ਤਾਰੀਫਾਂ

TeamGlobalPunjab
1 Min Read

ਚੰਡੀਗੜ੍ਹ : ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫੀ ਨੂੰ ਲੈ ਕੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਇਸ ਬਿਆਨ  ਨਾਲ ਜਿੱਥੇ ਸਿੱਖ ਜਥੇਬੰਦੀਆਂ ਕਾਫੀ ਨਾਰਾਜ਼ ਹਨ ਉੱਥੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਬਿੱਟੂ ਨੇ ਕਿਹਾ ਕਿ ਇਹ ਗੱਲ ਅੱਜ ਸਪੱਸ਼ਟ ਹੋ ਗਈ ਹੈ ਕਿ ਰਾਜੋਆਣਾ  ਦੀ ਸਜ਼ਾ ਮਾਫ ਨਹੀਂ ਹੋਈ।  ਬਿੱਟੂ ਨੇ ਬੀਜੇਪੀ ਸਰਕਾਰ ਦੀ ਕਾਫੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਅੱਜ ਇਹ ਸਾਬਤ ਹੋ ਗਿਆ ਹੈ ਕਿ ਸਰਕਾਰ ਸੰਵਿਧਾਨ ਨਾਲ ਖਿਲਵਾੜ ਨਹੀਂ ਕਰੇਗੀ।

ਇੱਥੇ ਹੀ ਉਨ੍ਹਾਂ ਜਿੱਥੇ ਰਾਜੋਆਣਾ ਸਬੰਧੀ ਸ਼ਾਹ ਵੱਲੋਂ ਦਿੱਤੇ ਬਿਆਨ ‘ਤੇ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਾਫੀ ਖੁਸ਼ੀ ਪ੍ਰਗਟ ਕੀਤੀ ਉੱਥੇ ਹੀ ਪਾਕਿਸਤਾਨ ਨੂੰ ਦਿੱਤੇ ਜਵਾਬ ‘ਤੇ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ।  ਬਿੱਟੂ ਨੇ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਹੀ ਅੱਤਵਾਦ ਵਿਰੁੱਧ ਜੰਗ ਲੜ ਰਹੀਆਂ ਹਨ। ਦੱਸ ਦਈਏ ਕਿ ਅਮਿਤ ਸ਼ਾਹ ਨੇ ਮਾਫੀ ਸਬੰਧੀ ਬੋਲਦਿਆਂ ਕਿਹਾ ਸੀ ਕਿ ਮੀਡੀਆ ਰਿਪੋਰਟਾਂ ‘ਤੇ ਨਾ ਜਾਓ ਅਜੇ ਤੱਕ ਕੋਈ ਮਾਫੀ ਨਹੀਂ ਕੀਤੀ ਗਈ।

Share this Article
Leave a comment