ਰਸ਼ਮੀ ਸਾਮੰਤ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦੀ ਬਣੀ ਪਹਿਲੀ ਭਾਰਤੀ ਮਹਿਲਾ ਪ੍ਰਧਾਨ 

TeamGlobalPunjab
1 Min Read

ਵਰਲਡ ਡੈਸਕ – ਆਕਸਫੋਰਡ ਯੂਨੀਵਰਸਿਟੀ ਦੇ ਲਿਨਾਕਰੇ ਕਾਲਜ (linacre college) ’ਚ ਪੜ੍ਹ ਰਹੀ ਭਾਰਤੀ ਮੂਲ ਦੀ ਰਸ਼ਮੀ ਸਾਮੰਤ ਨੇ ਆਪਣੇ ਦੇਸ਼ ਨੂੰ ਮਾਣ ਦਿਵਾਇਆ ਹੈ। ਸਾਮੰਤ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਸਾਮੰਤ ਇਹ ਅਹੁਦਾ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਹੈ।

ਸਾਮੰਤ ਯੂਨੀਵਰਸਿਟੀ ਦੇ ਲਿਨਾਕਰੇ ਕਾਲਜ ਤੋਂ ਐਨਰਜੀ ਪ੍ਰਣਾਲੀਆਂ ’ਚ ਐਮਐਸਸੀ ਕਰ ਰਹੀ ਹੈ। ਇਸ ਹਫਤੇ ਦੇ ਸ਼ੁਰੂ ’ਚ ਹੋਈ ਚੋਣ ’ਚ, ਸਾਮੰਤ ਨੇ 3,708 ਵੋਟਾਂ ਚੋਂ 1,966 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਸਾਮੰਤ ਨੇ ਕਰਨਾਟਕ ਦੇ ਮਨੀਪਲ ਇੰਸਟੀਚਿਊਟ ਆਫ਼ ਟੈਕਨਾਲੋਜੀ ’ਚ ਪੜ੍ਹਾਈ ਕੀਤੀ ਤੇ ਉਸ ਦੇ ਮੈਨੀਫੈਸਟੋ ’ਚ ਉਸ ਦੀਆਂ ਭਾਰਤੀ ਜੜ੍ਹਾਂ ਦਾ ਜ਼ਿਕਰ ਵੀ ਕੀਤਾ ਗਿਆ। ਬੀਤੇ ਵੀਰਵਾਰ ਨੂੰ ਆਕਸਫੋਰਡ ਐਸਯੂ ਲੀਡਰਸ਼ਿਪ ਚੋਣ ’ਚ, ਸਾਮੰਤ ਨੇ “ਕੈਂਪਸ ਨੂੰ ਬਸਤੀਵਾਦ ਤੇ ਸ਼ਮੂਲੀਅਤ ਤੋਂ ਮੁਕਤ ਕਰਨ” ਦੀ ਲੋੜ ‘ਤੇ ਜ਼ੋਰ ਦਿੱਤਾ।

201-22 ਲਈ ਚੁਣੀ ਪ੍ਰਧਾਨ ਸਾਮੰਤ ਦੀ ਟੀਮ ’ਚ ਕੁੱਝ ਹੋਰ ਭਾਰਤੀ ਵੀ ਹਨ। ਇਨ੍ਹਾਂ ’ਚ ਦੇਵਿਕਾ ਮੀਤ ਪ੍ਰਧਾਨ ਗ੍ਰੈਜੂਏਟ ਇਲੈਕਟ ਤੇ ਧੀਤੀ ਗੋਇਲ ਸਟੂਡੈਂਟ ਟਰਸਟੀਜ਼ ਇਲੈਕਟ ਅਹੁਦੇ ਲਈ ਚੁਣੀ ਗਈ ਹੈ।

- Advertisement -

TAGGED: ,
Share this Article
Leave a comment