ਮਸ਼ਹੂਰ ਭਾਰਤਵੰਸ਼ੀ ਸ਼ੈਫ ਗੁਰਪ੍ਰੀਤ ਬੈਂਸ ਦਾ 43 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

TeamGlobalPunjab
1 Min Read

ਲੰਡਨ  : ਸੁਪਰ ਫੂਡ ਨਾਲ ਭਰਪੂਰ ਸਿਹਤਮੰਦ ਭੋਜਨ ਬਣਾਉਣ ਲਈ ਜਾਣੇ ਜਾਂਦੇ ਮਸ਼ਹੂਰ ਬ੍ਰਿਟਿਸ਼ ਭਾਰਤੀ ਸ਼ੈੱਫ ਗੁਰਪ੍ਰੀਤ ਬੈਂਸ ਦਾ 43 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।ਮੰਨਿਆ ਜਾ ਰਿਹਾ ਹੈ ਕਿ ਲੰਡਨ ਸਥਿਤ ਬੈਂਸ ਨੂੰ ਵੀਰਵਾਰ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮਾਰਕੀਟਿੰਗ ਏਜੰਸੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਦੇਹਾਂਤ ਦੀ ਦੁਖਦਾਈ ਖਬਰ ਦਾ ਐਲਾਨ ਕੀਤਾ।

ਪਲਾਮੇਡੇਸ ਪੀਆਰ ਨੇ ਟਵੀਟ ਕੀਤਾ, ‘ਅਸੀਂ ਗੁਰਪ੍ਰੀਤ ਬੈਂਸ ਦੇ ਦੁਖਦ ਦੇਹਾਂਤ ਤੋਂ ਬੇਹੱਦ ਦੁਖੀ ਹਾਂ। ਉਹ ਕੌਮਾਂਤਰੀ ਬੈਸਟਸੈਲਿੰਗ ਲੇਖਕ, ਭਾਰਤੀ ਸੁਪਰਫੂਡਸ ਦੀ ਅਗਵਾਈ ਕਰਨ ਵਾਲੇ ਤੇ ‘ਦੁਨੀਆ ਵਿਚ ਸਭ ਤੋਂ ਸਿਹਤਮੰਦ ਭੋਜਨ’ ਬਣਾਉਣ ਲਈ ਜਾਣੇ ਜਾਂਦੇ ਸਨ। ਬੈਂਸ ਇਕ ਕਰੀਬੀ ਦੋਸਤ ਤੇ ਲੰਬੇ ਸਮੇਂ ਤੋਂ ਸਾਡੇ ਗਾਹਕ ਸਨ। ਸਾਡੀਆਂ ਡੂੰਘੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਨਾਲ ਹਨ।’ ਬੈਂਸ ਵੈਜ ਸਨੈਕਸ ਦੇ ਸਹਿ-ਸੰਸਥਾਪਕ ਸਨ।

Share this Article
Leave a comment