ਮੈਲਬਰਨ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ, ਪਿੰਡ ਰੁੜਕੀ ਪਹੁੰਚੀ ਲਾਸ਼

Rajneet Kaur
2 Min Read

ਫ਼ਤਹਿਗੜ੍ਹ ਸਾਹਿਬ: ਪਿੰਡ ਰੁੜਕੀ ਦਾ ਰਹਿਣਵਾਲਾ ਨੌਜਵਾਨ ਮਨਜੀਤ ਸਿੰਘ ਉਰਫ਼ ਮਨੀ (28)  ਦੀ ਆਸਟਰੇਲੀਆ ਦੇ ਸ਼ਹਿਰ ਮੇਲਬਰਨ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

ਅੱਜ ਜਦੋਂ ਉਸ ਦੀ ਲਾਸ਼ ਪਿੰਡ ਰੁੜਕੀ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦਾ ਭਰਾ ਨਰਿੰਦਰ ਸਿੰਘ ਵੀ ਆਸਟਰੇਲੀਆ ਵਿੱਚ ਸੀ, ਜੋ ਲਾਸ਼ ਲੈ ਕੇ  ਪਿੰਡ ਪਹੁੰਚਿਆ, ਜਿਸ ਮਗਰੋਂ ਉਸ ਦਾ ਸਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ 2020 ਵਿੱਚ ਤਜਿੰਦਰ ਕੌਰ ਨਾਲ ਵਿਆਹ ਹੋਣ ਤੋਂ ਇੱਕ ਮਹੀਨੇ ਬਾਅਦ ਹੀ ਮਨਜੀਤ ਆਸਟਰੇਲੀਆ ਚਲਾ ਗਿਆ ਸੀ ।  ਮਨਜੀਤ ਉਥੇ ਟਰਾਲਾ ਚਲਾਉਂਦਾ ਸੀ ਤੇ ਮੈਲਬਰਨ ਨੇੜੇ ਟਰਾਲਾ ਪਲਟ ਜਾਣ ਕਾਰਨ ਉਸ ਦੀ ਮੌਤ ਹੋ ਗਈ। ਸਥਾਨਕ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਮੌਕੇ ਭਰਾ  ਨਰਿੰਦਰ ਸਿੰਘ  ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਮਨਜੀਤ ਸਿੰਘ ਆਸਟਰੇਲੀਆਂ ਵਿਚ ਰਹਿੰਦੇ ਹਨ। ਉਥੇ ਮਨਜੀਤ ਸਿੰਘ ਟਰਾਲਾ ਵੀ ਚਲਾਉਂਦਾ ਸੀ, ਬੀਤੇ ਦਿਨੀ ਜਦੋਂ ਮਨਜੀਤ ਸਿੰਘ ਟਰਾਲਾ ਲੇ ਕੇ ਜਾ ਰਿਹਾ ਸੀ ਕਿ ਮੇਲਬਰਨ ਆਸਟਰੇਲੀਆਂ ਵਿਖੇ ਉਸ ਦਾ ਟਰਾਲਾ ਅਚਾਨਕ ਪਲਟ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment